ਧੁੰਦ ਨੇ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸੜਕ ਹਾਦਸਆਂ ਨੇ ਅਨੇਕਾਂ ਕਮੀਤੀ ਜਾਨਾਂ ਲੈ ਲਈਆ ਉੱਥੇ ਹੀ ਨਾਭਾ ਭਵਾਨੀਗੜ ਰੋੜ ਤੇ ਸਥਿਤ ਪਿੰਡ ਮਾਝੀ ਦੇ ਕੋਲ ਖੜੇ ਟਰੱਕ ਵਿਚ ਪ੍ਰਾਈਵੇਟ ਕੰਪਨੀ ਦੀ ਸਿਵ ਮੋਟਰ ਬੱਸ ਟਕਰਾ ਗਈ। ਜਿਸ ਵਿਚ ਸਵਾਰ 11 ਦੇ ਕਰੀਬ ਵਿਅਕਤੀ ਫੱਟੜ ਹੋ ਗਏ ਅਤੇ ਇਹਨਾਂ ਸਾਰੇ ਫੱਟੜ ਹੋਏ ਵਿਅਕਤੀਆਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਅਧੀਨ ਲਿਆਂਦਾ ਗਿਆ।
ਇਹ ਬੱਸ ਸਮਾਣਾ ਤੋਂ ਨਾਭਾ ਵਿਖੇ ਆ ਰਹੀ ਸੀ। ਫੱਟੜ ਹੋਈਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਚਾਲਕ ਦਾ ਕੋਈ ਕਸੂਰ ਨਹੀ ਸੀ ਟਰੱਕ ਹੀ ਸੜਕ ਦੇ ਉੱਪਰ ਖੜਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਨਾਭਾ ਭਵਾਨੀਗੜ ਰੋੜ ਤੇ ਪਿਛਲੇ ਦਿਨੀ ਤਕਰੀਬਨ 12 ਵਜੇ ਖੜੇ ਟਰੱਕ ਵਿਚ ਬੱਸ ਟਕਰਾ ਜਾਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 11 ਸਵਾਰੀਆ ਫੱਟੜ ਹੋ ਗਈ ਜਿੰਨਾ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਲਈ ਲਿਆਂਦਾ ਗਿਆ। ਇਸ ਬੱਸ ਵਿਚ ਜਿਆਦਾਤਰ ਸਰਕਾਰੀ ਮੁਲਾਜ਼ਮ ਅਤੇ ਪੜਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਆਲੇ ਦੁਆਲੇ ਦੇ ਪਿਡਾਂ ਦੇ ਲੋਕ ਸਨ। ਹਾਦਸੇ ਵਿਚ ਫੱਟੜ ਹੋਏ ਵਿਅਕਤੀਆਂ ਦੇ ਤਕਰੀਬਨ ਸਿਰ ਤੇ ਗੰਭੀਰ ਸੱਟਾਂ ਲੱਗੀਆ ਹਨ।
ਇਸ ਮੋਕੇ ਤੇ ਫੱਟੜ ਹੋਏ ਅਧਿਆਪਕ ਨਰੇਸ ਕੁਮਾਰ ਨੇ ਕਿਹਾ ਕਿ ਇਹ ਹਾਦਸਾ ਟਰੱਕ ਵਾਲੇ ਦੀ ਅਣਗਿਹਲੀ ਦੇ ਕਾਰਨ ਵਾਪਰਿਆ ਹੈ ਕਿਉਕਿ ਟਰੱਕ ਸੜਕ 'ਤੇ ਹੀ ਖੜਾ ਸੀ। ਇਸ ਹਾਦਸੇ ਵਿਚ ਕਈ ਯਾਤਰੀ ਫੱਟੜ ਹੋਏ ਹਨ। ਇਸ ਮੋਕੇ ਤੇ ਵਿਦਿਆਰਥਣ ਰੀਨਾ ਨੇ ਕਿਹਾ ਕਿ ਜਦੋ ਇਹ ਹਾਦਸਾ ਹੋਇਆ ਤਾ ਮੈਨੂੰ ਕੁੱਝ ਪਤਾ ਨਹੀ ਲੱਗਾ ਅਤੇ ਬਾਅਦ ਵਿਚ ਪਤਾ ਲੱਗਾ ਕੀ ਬੱਸ ਟਰੱਕ ਨਾਲ ਟਕਰਾ ਗਈ ।
ਇਸ ਮੋਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਸੰਜੇ ਮਾਥੁਰ ਨੇ ਕਿਹਾ ਕਿ ਇਸ ਹਾਦਸੇ ਵਿਚ ਕਈ ਯਾਤਰੀਆ ਨੂੰ ਗੰਭੀਰ ਸੱਟਾਂ ਲੱਗੀਆ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
end-of