ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਦੇਸ਼
Published : Jan 25, 2018, 10:41 pm IST
Updated : Jan 25, 2018, 5:11 pm IST
SHARE ARTICLE

ਜਦੋਂ ਭਾਰਤ 69ਵੇਂ ਗਣਤੰਤਰ ਦਿਵਸ ਦੇ ਇਤਿਹਾਸਕ ਮੌਕੇ 'ਤੇ ਜਸ਼ਨ ਮਨਾ ਰਿਹਾ ਹੈ, ਮੈਂ ਉਨ੍ਹਾਂ ਪਲਾਂ 'ਤੇ ਝਾਤ ਮਾਰਦਾ ਹਾਂ ਜਦੋਂ ਅਸੀਂ 1950 ਵਿਚ ਸਾਡੇ ਸੰਵਿਧਾਨ ਨੂੰ ਅਪਣਾਇਆ ਸੀ ਅਤੇ ਪੰਜਾਬ ਵਿਚ ਸਾਡੇ ਸਾਰੀਆਂ ਲਈ ਨਵੇਂ ਖਾਹਿਸ਼ਾਂ ਭਰੇ ਸਫ਼ਰ ਦੀ ਸ਼ੁਰੂਆਤ ਹੋਈ ਸੀ।ਪੰਜਾਬ ਹਮੇਸ਼ਾ ਹੀ ਰਾਸ਼ਟਰ ਦੇ ਤਾਣੇ-ਬਾਣੇ 'ਚ ਚਟਾਨ ਵਾਂਗ ਖੜਾ ਰਿਹਾ ਹੈ। ਇਸ ਨੇ ਭਾਰਤ ਦੀ ਖੜਗਭੁਜਾ ਅਤੇ ਅਨਾਜ ਭੰਡਾਰ ਵਜੋਂ ਮੋਹਰੀ ਭੂਮਿਕਾ ਨਿਭਾਈ ਹੈ। ਬਾਹਰੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਅੰਦਰੂਨੀ ਹਮਲਿਆਂ ਵਿਰੁਧ ਵੀ ਵੱਡਾ ਯੋਗਦਾਨ ਦਿਤਾ ਹੈ ਅਤੇ ਅਨਾਜ ਉਤਪਾਦਨ ਵਿਚ ਭਾਰਤ ਨੂੰ ਆਤਮ ਨਿਰਭਰ ਬਣਾਇਆ ਹੈ। ਦੇਸ਼ ਦੀ ਸਿਰਫ਼ ਦੋ ਫ਼ੀ ਸਦੀ ਆਬਾਦੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਸ਼ਹੀਦੀਆਂ ਜਾਂ ਜਲਾਵਤਨੀਆਂ ਦੇ ਸਬੰਧ 'ਚ 80 ਫ਼ੀ ਸਦੀ ਯੋਗਦਾਨ ਦਿਤਾ। 


ਮੈਂ ਇਸ ਵਿਲੱਖਣ ਯੋਗਦਾਨ ਲਈ ਗਣਤੰਤਰ ਦਿਵਸ ਦੇ ਮੌਕੇ ਪੰਜਾਬੀ ਫ਼ੌਜੀਆਂ ਅਤੇ ਕਿਸਾਨਾਂ ਨੂੰ ਸਲਾਮ ਕਰਦਾ ਹਾਂ ਜੋ ਕਿ ਨਾ ਸਿਰਫ਼ ਪੰਜਾਬ ਵਿਚ ਸਾਡੇ ਸਾਰਿਆਂ ਲਈ ਸਗੋਂ ਦੁਨੀਆਂ ਭਰ ਦੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਸਰਕਾਰ ਨੂੰ ਦਰਪੇਸ਼ ਗੰਭੀਰ ਵਿੱਤੀ ਸੰਕਟ ਦੇ ਬਾਵਜੂਦ ਸਰਕਾਰ ਵਲੋਂ ਸਾਡੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਸਕੀਮ ਸ਼ੁਰੂ ਕੀਤੀ ਅਤੇ ਸੰਕਟ ਵਿਚ ਘਿਰੇ ਕਿਸਾਨੀ ਭਾਈਚਾਰੇ ਨੂੰ ਵਿਕਾਸ ਅਤੇ ਖ਼ੁਸ਼ਹਾਲੀ ਦੇ ਮਾਰਗ 'ਤੇ ਲਿਆਉਣ ਲਈ ਹੁਣ ਮੰਚ ਤਿਆਰ ਹੋ ਗਿਆ ਹੈ। ਪੰਜਾਬ ਦੇ ਸੰਦਰਭ ਵਿਚ ਜ਼ਾਹਰਾ ਤੌਰ 'ਤੇ ਇਸ ਗਣਤੰਤਰ ਦਿਵਸ ਦੇ ਜਸ਼ਨ ਮਨਾਉਣ ਦੇ ਬਹੁਤ ਪੱਖ ਹਨ ਪਰ ਬਹੁਤ ਸਾਰੇ ਅਜਿਹੇ ਕਾਰਨ ਵੀ ਹਨ ਜੋ ਸਾਨੂੰ ਇਸ ਦਿਵਸ ਦੇ ਜਜ਼ਬੇ ਦੇ ਧੁਰ ਅੰਦਰ ਤਕ ਲਹਿ ਜਾਣ ਨੂੰ ਅਸੰਭਵ ਬਣਾਉਂਦੇ ਹਨ।  - ਜੈ ਹਿੰਦ

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement