
ਲੁਧਿਆਣਾ,
17 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ): ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ
ਸਮਾਜ ਦੇ ਹਰ ਇਕ ਵਰਗ ਨੂੰ ਸੱਦਾ ਦਿਤਾ ਹੈ ਕਿ ਉਹ ਸਮਾਜ ਦੇ ਸਰਬਪੱਖੀ ਵਿਕਾਸ ਲਈ ਗ਼ਰੀਬਾਂ
ਅਤੇ ਲੋੜਵੰਦਾਂ ਨੂੰ ਆਰਥਕ ਸਹਾਇਤਾ ਦੇ ਨਾਲ-ਨਾਲ ਮੌਕੇ ਮੁਹਈਆ ਕਰਵਾਉਣ ਲਈ ਵੀ ਅੱਗੇ
ਆਉਣ।
ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਪ੍ਰਸਿੱਧ ਸਮਾਜ ਸੇਵੀ ਸੰਸਥਾ
ਨੋਬਲ ਫ਼ਾਊਂਡੇਸ਼ਨ ਵਲੋਂ ਰੱਖੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ
ਕਿਹਾ ਕਿ ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਸਾਡੇ ਸਮਾਜ ਨੂੰ ਸਮਾਜਕ ਅਤੇ ਆਰਥਕ ਤੌਰ
'ਤੇ ਉੱਪਰ ਚੁੱਕਣ ਲਈ ਹਾਲੇ ਕਾਫੀ ਕੁੱਝ ਕਰਨ ਦੀ ਲੋੜ ਹੈ। ਬਿਨਾਂ ਸ਼ੱਕ ਇਸ ਦਿਸ਼ਾ ਵਿਚ ਕਈ
ਸੰਸਥਾਵਾਂ ਨਿਰਸਵਾਰਥ ਭਾਵਨਾ ਨਾਲ ਲੱਗੀਆਂ ਵੀ ਹੋਈਆਂ ਹਨ।
ਉਨ੍ਹਾਂ ਕਿਹਾ ਕਿ
ਅੱਜ ਲੋੜ ਹੈ ਕਿ ਸਮਾਜ ਦੇ ਸਰਬਪੱਖੀ ਵਿਕਾਸ ਲਈ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਆਰਥਕ
ਸਹਾਇਤਾ ਦੇ ਨਾਲ-ਨਾਲ ਮੌਕੇ ਵੀ ਮੁਹਈਆ ਕਰਵਾਏ ਜਾਣ। ਇਸ ਲਈ ਉਨ੍ਹਾਂ ਗ਼ੈਰ ਸਰਕਾਰੀ
ਸੰਸਥਾਵਾਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਹੋਰ ਧਿਰਾਂ ਨੂੰ ਸੱਦਾ ਦਿਤਾ ਕਿ ਉਹ ਅਜਿਹੇ ਲੋਕਾਂ
ਨੂੰ ਜੀਵਨ ਵਿਚ ਤਰੱਕੀ ਕਰਨ ਲਈ ਜ਼ਰੂਰੀ ਮੌਕੇ ਮੁਹਈਆ ਕਰਾਉਣ ਲਈ ਵੀ ਅੱਗੇ ਆਉਣ।
ਇਸ ਮੌਕੇ ਉਨ੍ਹਾਂ ਭਾਰਤੀ ਹਵਾਈ ਫੌਜ ਦੇ ਜਾਂਬਾਜ਼ ਹੀਰੇ ਏਅਰ ਮਾਰਸ਼ਲ ਅਰਜਨ ਸਿੰਘ (ਜਿਨ੍ਹਾਂ ਦਾ ਬੀਤੇ ਦਿਨੀਂ (ਬਾਕੀ ਸਫ਼ਾ 11 'ਤੇ)
ਦਿਹਾਂਤ ਹੋਇਆ) ਅਤੇ ਮਰਹੂਮ ਲਾਲਾ ਜਗਤ ਨਰਾਇਣ ਨੂੰ ਵੀ ਅਪਣੀ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ।
ਇਸ
ਮੌਕੇ ਸੰਸਥਾ ਵਲੋਂ ਵੱਖ-ਵੱਖ ਖੇਤਰਾਂ ਵਿਚ ਮਾਣਮੱਤੀਆਂ ਸੇਵਾਵਾਂ ਦੇਣ ਵਾਲੇ ਅਤੇ
ਪ੍ਰਾਪਤੀਆਂ ਕਰਨ ਵਾਲੀਆਂ 6 ਸੂਬਿਆਂ ਦੀਆਂ 16 ਸਖ਼ਸ਼ੀਅਤਾਂ ਨੂੰ ਵੀ ਵਿਸ਼ੇਸ਼ ਤੌਰ 'ਤੇ
ਸਨਮਾਨਤ ਕੀਤਾ।
ਇਸ ਮੌਕੇ ਆਮਦਨ ਕਰ ਵਿਭਾਗ ਦੇ ਮੁੱਖ ਕਮਿਸ਼ਨਰ ਬੀ. ਕੇ. ਝਾਅ ਨੇ
ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਡਿਪਟੀ ਕਮਿਸ਼ਨਰ
ਪੁਲਿਸ ਗਗਨ ਅਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸੁਰਿੰਦਰ ਲਾਂਬਾ, ਵਧੀਕ ਡਿਪਟੀ
ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਦਮਨਜੀਤ ਸਿੰਘ, ਨੋਬਲ ਫ਼ਾਊਂਡੇਸ਼ਨ ਦੇ
ਸੰਸਥਾਪਕ ਰਾਜਿੰਦਰ ਸ਼ਰਮਾ, ਨਰੇਸ਼ ਧੀਂਗਾਨ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਫਾਊਂਡੇਸ਼ਨ
ਵੱਲੋਂ ਚਲਾਏ ਜਾ ਰਹੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ
ਗਿਆ।