ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਪੁਲਿਸ ਟੀਮ ਦੇ ਹਥਿਆਰਾਂ ਦੀ ਹੋਵੇਗੀ ਜਾਂਚ (Police)
Published : Jan 31, 2018, 12:02 pm IST
Updated : Jan 31, 2018, 6:37 am IST
SHARE ARTICLE

ਬੀਤੀ 26 ਜਨਵਰੀ ਨੂੰ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਵਿੱਕੀ ਗੌਂਡਰ, ਪ੍ਰੇਮ ਲਾਹੌਰੀਆ ਅਤੇ ਸਵਿੰਦਰ ਗਿੱਲ ਦੇ ਐਨਕਾਉਂਟਰ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਅਤੇ ਹੋਰਨਾਂ ਦਿੱਗਜਾਂ ਵੱਲੋਂ ਪੰਜਾਬ ਪੁਲਿਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਪੂਰੇ ਘਟਨਾਕ੍ਰਮ ਦੀ ਸੀ.ਬੀ.ਆਈ ਜਾਂਚ ਦੀ ਮੰਗ ਦੇ ਚਲਦਿਆਂ ਇਸ ਐਨਕਾਉਂਟਰ ‘ਤੇ ਹੁਣ ਉਂਗਲ ਉਠਣੀ ਸ਼ੁਰੂ ਹੋ ਗਈ ਹੈ।


ਪਹਿਲਾਂ ਇਸ ਟੀਮ ਦੇ ਐਨਕਾਊਂਟਰ ਟੀਮ ਦੇ ਲੀਡਰ ਵਿਕਰਮਜੀਤ ਸਿੰਘ ਬਰਾਡ਼ ‘ਤੇ ਉਂਗਲ ਉਠੀ ਸੀ ਕਿ ਉਸ ਨੇ ਧੋਖੇ ਨਾਲ ਸਰੰਡਰ ਕਰਨ ਲਈ ਬੁਲਾ ਕੇ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਨੂੰ ਮਾਰਿਆ ਹੈ। ਹੁਣ ਇਹ ਮਾਮਲਾ ਐਥੋਂ ਤੱਕ ਪਹੁੰਚ ਗਿਆ ਹੈ ਕਿ ਹੁਣ ਐਨਕਾਉਂਟਰ ਕਰਨ ਵਾਲੀ ਟੀਮ ਦੇ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਆਦੇਸ਼ ਰਾਜਸਥਾਨ ਦੀ ਅਦਾਲਤ ਨੇ ਦਿੱਤੇ ਹਨ, ਕਿਉਂਕਿ ਐਨਕਾਉਂਟਰ ਰਾਜਸਥਾਨ ਦੇ ਇਲਾਕੇ ਵਿੱਚ ਹੋਇਆ ਸੀ।

ਜਾਂਚ ਕਰਨ ਵਾਲੀ ਟੀਮ ਨੇ ਪੰਜਾਬ ਪੁਲਿਸ ਦੀ ਉਸ ਟੀਮ ਦੇ ਹਥਿਆਰ ਜ਼ਬਤ ਕਰ ਲਏ ਹਨ, ਜਿਸ ਟੀਮ ਨੇ ਐਨਕਾਉਂਟਰ ਕੀਤਾ ਸੀ। ਐਨਕਾਉਂਟਰ ਟੀਮ ਦੇ 10 ਤੋਂ ਵੱਧ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਰਾਜਸਥਾਨ ਪੁਲਿਸ ਦੇ ਐਸ.ਪੀ ਸੁਰਿੰਦਰ ਰਾਠੌਰ ਨੂੰ ਸੌਂਪੀ ਗਈ ਹੈ। ਇਸਦੇ ਨਾਲ ਹੀ ਪ੍ਰਸਾਸ਼ਨ ਅਤੇ ਹਲਕਾ ਪਟਵਾਰੀ ਨੂੰ ਵੀ ਨੋਟਿਸ ਭੇਜਿਆ ਗਿਆ ਹੈ।



ਇਹ ਨੋਟਿਸ ਇਸ ਲਈ ਭੇਜਿਆ ਗਿਆ ਹੈ ਤਾਂ ਜੋ ਸਹੀ ਤਰੀਕੇ ਨਾਲ ਪਤਾ ਲਗਾਇਆ ਜਾ ਸਕੇ ਕਿ ਐਨਕਾਉਂਟਰ ਵਾਲੀ ਥਾਂ ਵਾਕਿਆ ਹੀ ਰਾਜਸਥਾਨ ਅਧੀਨ ਆਉਂਦੀ ਹੈ ਜਾਂ ਫਿਰ ਪੰਜਾਬ ਵਿੱਚ। ਪਰ ਪਟਵਾਰੀ ਦੂਜੇ ਦਿਨ ਵੀ ਮੌਕੇ ‘ਤੇ ਨਹੀਂ ਪਹੁੰਚਿਆ, ਜਿਸ ਕਾਰਨ ਪੈਮਾਇਸ਼ ਨਹੀਂ ਹੋ ਸਕੀ। ਇਸ ਤਰ੍ਹਾਂ ਮਾਮਲੇ ਦੀ ਪੁਲਿਸ ਤੇ ਪ੍ਰਸਾਸ਼ਨਿਕ ਜਾਂਚ ਸ਼ੁਰੂ ਹੋ ਗਈ ਹੈ। ਓਧਰ ਪੀਡ਼ਤ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਪੂਰੇ ਮਾਮਲੇ ਨੂੰ ਫਰਜੀ ਦੱਸਿਆ ਜਾ ਰਿਹਾ ਹੈ।



ਉਨ੍ਹਾਂ ਦਾ ਕਹਿਣਾ ਹੈ ਕਿ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸਵਿੰਦਰ ਗਿੱਲ ਵੱਲੋਂ ਆਤਮ-ਸਮਰਪਣ ਕਰਨਾ ਸੀ, ਪਰ ਉਸ ਤੋਂ ਪਹਿਲਾਂ ਹੀ ਸਾਜਿਸ਼ ਦੇ ਤਹਿਤ ਫਰਜੀ ਐਨਕਾਉਂਟਰ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ। ਪੰਜਾਬ ਪੁਲਿਸ ਉਤੇ ਲੱਗ ਰਹੇ ਇਲਜਾਮਾਂ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਹੁਣ ਮੁਕੰਮਲ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਜ਼ਿਕਰਯੋਗ ਹੈ ਕਿ ਮਾਰੇ ਗਏ ਤਿੰਨੇ ਗੈਂਗਸਟਰ ਚੋਟੀ ਦੀ ਖਿਡਾਰੀ ਵੀ ਸਨ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement