ਖੰਨਾ 'ਚ ਨੈਸ਼ਨਲ ਹਾਈਵੇ ਅਤੇ ਰਾਜ-ਮਾਰਗੀ ਸੜਕਾਂ ਦੇ ਦੁਆਲੇ ਨਜਾਇਜ ਹੋਰਡਿੰਗਜ ਲਗਾਉਣ ਵਾਲਿਆਂ ਨੂੰ ਕੋਈ ਮਤਲਬ ਨਹੀਂ ਹੈ ਕਿ ਇਹ ਹੋਰਡਿੰਗਜ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਜਾਂ ਫਿਰ ਸੜਕ ਹਾਦਸਿਆਂ ਵਿੱਚ ਵਾਧਾ ਕਰਦੇ ਹਨ, ਬਲਕਿ ਆਪੋ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਵੱਧ ਤੋਂ ਵੱਧ ਹੋਰਡਿੰਗਜ ਲਗਾਉਣ ਦੀ ਹੋੜ ਲੱਗੀ ਹੋਈ ਹੈ।
ਜਿਸ ਸਮਾਜ ਵਿੱਚ ਪ੍ਰਸਾਸ਼ਨਿਕ ਸੁਧਾਰਾਂ ਦੀ ਜਿੰਮੇਵਾਰੀ ਚੁੱਕਣ ਵਾਲੇ ਲੋਕ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹੋਣ, ਉਥੇ ਜਨਤਾ ਨੂੰ ਰਾਹਤ ਦੀ ਕੀ ਉਮੀਦ ਹੋ ਸਕਦੀ ਹੈ। ਖੰਨਾ ਸ਼ਹਿਰ ਵਿੱਚ ਸਿਖਰਾਂ ਤੇ ਪਹੁੰਚ ਚੁੱਕੇ ਹੋਰਡਿੰਗਜ ਦੇ ਗੈਰ-ਕਾਨੂੰਨੀ ਗੋਰਖਧੰਦੇ ਨੂੰ ਲੋਕ ਸੇਵਾ ਕਲੱਬ ਵੱਲੋਂ ਵੀਡੀਓਗ੍ਰਾਫੀ ਅਤੇ ਲਿਖਤੀ ਸ਼ਿਕਾਇਤ ਰਾਹੀ ਮਾਨਯੋਗ ਮੰਤਰੀ ਸਥਾਨਕ ਸਰਕਾਰਾਂ ਨਵਜੋਤ ਸਿੰਘ ਸਿੱਧੂ ਨੂੰ ਭੇਜਣ ਮਗਰੋਂ ਵੀ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ। ਕਲੱਬ ਵੱਲੋਂ ਹੁਣ ਮਾਨਯੋਗ ਹਾਈਕੋਰਟ ਦਾ ਦਰਵਾਜਾ ਖਟਖਟਾ ਕੇ ਜਨਹਿੱਤ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ।
ਜੀਟੀ ਰੋਡ 'ਤੇ ਵਸਦੇ ਸ਼ਹਿਰ ਖੰਨਾ 'ਚ ਤੁਹਾਨੂੰ ਚਾਰੇ ਪਾਸੇ ਹੋਰਡਿੰਗ ਹੀ ਹੋਰਡਿੰਗ ਦਿਖਾਈ ਦੇਣਗੇ। ਹਾਈਕੋਰਟ ਦੇ ਨਿਯਮਾਂ ਮੁਤਾਬਕ ਕਿਸੇ ਵੀ ਜੀਟੀ ਰੋਡ ਤਾਂ ਰਾਜ ਮਾਰਗੀ ਰੋਡ 'ਤੇ ਬਿਨਾਂ ਟਰੈਫਿਕ ਚਿੰਨਾਂ ਤੋਂ ਕੋਈ ਵੀ ਹੋਰਡਿੰਗ ਨਹੀਂ ਲਾਇਆ ਜਾ ਸਕਦਾ। ਕਿਉਂਕਿ ਇਸ ਨਾਲ ਸੜਕ ਹਾਦਸੇ ਹੁੰਦੇ ਹਨ। ਦੂਜੇ ਪਾਸੇ ਨਗਰ ਕੌਂਸਲ ਇਸ ਗੱਲ ਦਾ ਦਾਅਵਾ ਤਾਂ ਕਰ ਰਹੀ ਹੈ ਕਿ ਉਹਨਾਂ ਵੱਲੋਂ 21 ਬੋਰਡਾਂ ਨੂੰ ਮਨਜੂਰੀ ਦਿੱਤੀ ਹੋਈ ਹੈ, ਪ੍ਰੰਤੂ ਸ਼ਹਿਰ 'ਚ 21 ਬਦਲੇ ਲੱਗੇ ਸੈਂਕੜੇ ਹੋਰਡਿੰਗ ਇਹ ਸਵਾਲ ਪੈਦਾ ਕਰਦੇ ਹਨ ਕਿ 21 ਤੋਂ ਇਲਾਵਾ ਬਾਕੀ ਹੋਰਡਿੰਗਾਂ ਦੀ ਫੀਸ ਕਿਸਦੀ ਜੇਬ ਵਿੱਚ ਜਾਂਦੀ ਹੈ।
ਇਸਦੀ ਸ਼ਿਕਾਇਤ ਸੰਬੰਧਤ ਮਹਿਕਮੇ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਡੀਸੀ ਲੁਧਿਆਣਾ, ਡਿਪਟੀ ਡਾਇਰੈਕਟਰ ਨਗਰ ਕੌਂਸਲ ਅਤੇ ਐਸਡੀਐਮ ਖੰਨਾ ਨੂੰ ਕਰਨ ਮਗਰੋਂ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੇ ਇਸ ਵੱਡੇ ਨੈਟਵਰਕ ਦੇ ਪਿੱਛੇ ਸਿਆਸੀ ਹੱਥ ਹੋਣ ਦਾ ਖਦਸ਼ਾ ਵੀ ਜਾਹਰ ਕੀਤਾ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਵਿੱਚ ਜੀ.ਟੀ. ਰੋਡ ਤੋਂ ਇਲਾਵਾ ਹਰ ਮਾਰਕਿਟ, ਹਰ ਸੜਕ ਉਤੇ ਨਜਾਇਜ ਹੋਰਡਿੰਗਜ, ਮਸ਼ਹੂਰੀ ਬੋਰਡਾਂ, ਦੀਵਾਰ ਪੇਟਿੰਗਜ ਦੀ ਭਰਮਾਰ ਹੈ ਜਦ ਕਿ ਨਗਰ ਕੌ'ਸਲ ਵੱਲੋ' ਅਜੇ ਤੱਕ ਕੋਈ ਵੀ ਆਊਟਡੋਰ ਐਡਵਰਟਾਇਜਮੈ'ਟ ਟੈੰਡਰ ਕਾਲ ਨਹੀ ਕੀਤੇ ਗਏ। ਇੰਨੇ ਵੱਡੇ ਪੱਧਰ ਤੇ ਹੋ ਰਿਹਾ ਨਜਾਇਜ ਹੋਰਡਿੰਗਜ ਦਾ ਧੰਦਾ ਪ੍ਰਸਾਸ਼ਨ ਦੀ ਕਾਰਜ ਪ੍ਰਣਾਲੀ ਤੇ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਬਿਨਾਂ ਟੈ'ਡਰ ਤੋ' ਹਰ ਪਾਸੇ ਦਿਖਾਈ ਦੇ ਰਹੇ ਹੋਰਡਿੰਗ, ਮਸ਼ਹੂਰੀ ਬੋਰਡ, ਦੀਵਾਰ ਪੇ'ਟਿੰਗਜ ਕਿਸ ਪ੍ਰਸਾਸ਼ਨਿਕ ਅਧਿਕਾਰੀ ਦੀ ਮਿਹਰਬਾਨੀ ਥੱਲੇ ਲੱਗ ਰਹੇ ਹਨ।
ਦੂਜੇ ਪਾਸੇ ਸ਼ਹਿਰ 'ਚ ਲੱਗੇ ਹੋਰਡਿੰਗਜ ਨੂੰ ਦੇਖਣ ਮਗਰੋਂ ਵੀ ਨਗਰ ਕੌਂਸਲ ਕੋਈ ਨਾ ਕੋਈ ਬਹਾਨਾ ਬਣਾ ਕੇ ਇਹ ਸਾਬਤ ਕਰ ਰਹੀ ਹੈ ਕਿ ਕੋਈ ਵੀ ਹੋਰਡਿੰਗ ਗੈਰ ਕਾਨੂੰਨੀ ਨਹੀਂ ਹੈ। ਨਗਰ ਕੌਂਸਲ ਦੇ ਈ.ਓ ਮਹਿਕਮੇ ਨੂੰ ਲੱਗ ਰਹੇ ਲੱਖਾਂ ਰੁਪਏ ਦੇ ਚੂਨੇ ਦੀ ਗੱਲ ਸਵੀਕਾਰ ਕਰਨ ਨੂੰ ਬਿਲਕੁਲ ਵੀ ਤਿਆਰ ਨਹੀਂ ਹੋਏ।
end-of