
ਪੰਜਾਬ ਦੇ ਵਿਚ ਆਟਾ ਦਾਲ ਸਕੀਮ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋ ਇਹ ਸਕੀਮ ਹੁਣ ਇਸ ਸਾਲ ਨਵੇ ਸਰਕਾਰੀ ਵਰ੍ਹੇ ਤੋਂ ਸ਼ੁਰੂ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋ ਇਹ ਸਕੀਮ ਪਹਿਲੀ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਨਵੀਂ ਸਕੀਮ ਤਹਿਤ ਪੰਜਾਬ ਦੇ 1.41 ਕਰੋੜ ਲੋਕਾਂ ਨੂੰ ਆਟਾ ਦਾਲ ਸਕੀਮ ਅਧੀਨ ਲਿਆਂਦਾ ਗਿਆ ਹੈ। ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਆਟਾ ਦਾਲ ਸਕੀਮ ਦੇ ਰਾਸ਼ਨ ਦੀ ਵੰਡ ਰਾਸ਼ਨ ਕਾਰਡ ਰਾਹੀ ਨਹੀਂ ਸਗੋਂ ਬਾਇਓਮੈਟ੍ਰਿਕ ਸਿਸਟਮ ਦੇ ਰਾਹੀ ਹੋਵੇਗੀ।
ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮ ਦੇ ਵਿੱਚ ਕਿਸ ਵੀ ਤਰ੍ਹਾਂ ਦੀ ਗੜਬੜੀ ਰੋਕਣ ਲਈ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ ਅਤੇ ਇਸ ਨੂੰ ਲੈ ਕੇ ਹੋਏ ਸਰਵੇ ਦੌਰਾਨ ਲੱਖਾਂ ਫਰਜ਼ੀ ਲਾਭਪਾਤਰੀਆਂ ਦਾ ਨੰਬਰ ਕੱਟ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਦੁਆਰਾ ਪੰਜਾਬ ਭਰ ਵਿੱਚ ਨੈਸ਼ਨਲ ਫੂਡ ਸਕਿਓਰਿਟੀ ਮਿਸ਼ਨ ਤਹਿਤ 6 ਮਹੀਨਿਆਂ ‘ਚ 2 ਰੁਪਏ ਕਿਲੋ ਦੇ ਹਿਸਾਬ ਨਾਲ ਹੀ 30 ਕਿਲੋ ਕਣਕ ਦੀ ਦਿੱਤੀ ਜਾ ਰਹੀ ਹੈ।
ਕਰੀਬ ਪਿਛਲੇ 2 ਸਾਲਾਂ ਤੋਂ ਸੂਬੇ ‘ਚ ‘ਆਟਾ-ਦਾਲ ਸਕੀਮ’ ਬੰਦ ਹੈ। ਨਵੀਂ ਸਕੀਮ ‘ਚ ਪੰਜਾਬ ਸੂਬਾ ਸਰਕਾਰ ਆਪਣੇ ਵਲੋਂ ਹਰ ਲਾਭਪਾਤਰੀ ਨੂੰ ਹਰ ਮਹੀਨੇ ਅੱਧਾ ਕਿਲੋ ਦਾਲ 20 ਰੁਪਏ ਕਿਲੋ ਦੇ ਹਿਸਾਬ ਨਾਲ ਦੇਵੇਗੀ। ਇਕ ਕਿਲੋ ਚੀਨੀ ਅਤੇ 100 ਗ੍ਰਾਮ ਪੱਤੀ ਵੀ ਸਬਸਿਡਾਈਜ਼ਡ ਰੇਟ ‘ਤੇ ਦਿੱਤੀ ਜਾਵੇਗੀ। ਇਸ ਦੇ ਲਈ ਫੂਡ ਅਤੇ ਸਿਵਲ ਸਪਲਾਈ ਵਿਭਾਗ ਨੇ ਫਾਈਨਾਂਸ ਵਿਭਾਗ ਤੋਂ ਮਾਲੀ ਸਾਲ 2018-19 ਦੇ ਬਜਟ ‘ਚ 500 ਕਰੋੜ ਰੁਪਏ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਰੋਕਣ ਲਈ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਅਪ੍ਰੈਲ ਤੋਂ ਸੂਬੇ ‘ਚ ਰਾਸ਼ਨ ਕਾਰਡਾ ‘ਤੇ ਰਾਸ਼ਨ ਨਹੀਂ ਮਿਲੇਗਾ ਸਗੋਂ ਹੁਣ ਇਲੈਕਟ੍ਰਾਨਿਕਸ ਪੁਆਇੰਟ ਆਫ ਸੇਲ (ਈ. ਪੀ. ਓ. ਐੱਸ.) ‘ਚ ਪਰਿਵਾਰ ਦੇ ਕਿਸੇ ਇਕ ਮੈਂਬਰ ਦੀ ਬਾਇਓਮੈਟ੍ਰਿਕ ਐਂਟਰੀ ਨਾਲ ਹੀ ਰਾਸ਼ਨ ਮਿਲ ਸਕਿਆ ਕਰੇਗਾ।
ਮੋਹਾਲੀ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਪਟਿਆਲਾ ‘ਚ ਈ. ਪੀ. ਓ. ਐੱਸ. ਦੇ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ। ਅਪ੍ਰੈਲ ਤੋਂ ਪੂਰੇ ਪੰਜਾਬ ‘ਚ ਡਿਪੂਆਂ ‘ਤੇ ਈ. ਪੀ. ਓ. ਐੱਸ. ਲਾ ਦਿੱਤੇ ਜਾਣਗੇ। ਹੋਰ ਸੂਬਿਆਂ ‘ਚ ਵੀ ਅਜਿਹਾ ਹੀ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਹੈ।ਇਸ ਦਾ ਇਕ ਫਾਇਦਾ ਇਹ ਹੋਵੇਗਾ ਕਿ ਸਸਤੇ ਰਾਸ਼ਨ ਲਈ ਇਕ ਸੂਬੇ ‘ਚ ਹੋਈ ਬਾਇਓਮੈਟ੍ਰਿਕ ਐਂਟਰੀ ਦੀ ਪੋਰਟੇਬਿਲਟੀ ਦੇਸ਼ ਭਰ ‘ਚ ਹੋ ਸਕੇਗੀ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਆਟਾ ਦਾਲ ਸ਼ਕੀਮ ਨੂੰ ਹੋਰ ਪਾਰਦਰਸੀ ਬਣਾਉਣ ਦੇ ਲਈ ਬਾਇਉਮੈਟ੍ਰਿਕ ਹਾਜ਼ਰੀ ਨੂੰ ਸੁਰੂ ਕੀਤਾ ਜਾ ਰਿਹਾ ਹੈ। ਫੂਡ ਅਤੇ ਸਿਵਲ ਸਪਲਾਈ ਵਿਭਾ ਦੇ ਪ੍ਰਿੰਸੀਪਲ ਸਕੱਤਰ ਕੇ. ਏ. ਪੀ. ਸਿਨਹਾ ਦਾ ਕਹਿਣਾ ਹੈ ਕਿ ਮੋਹਾਲੀ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਪਟਿਆਲਾ ਜ਼ਿਲਿਆਂ ‘ਚ ਈ. ਪੀ. ਓ. ਐੱਸ. ਦੇ ਟ੍ਰਾਇਲ ਸਫਲ ਰਹੇ ਹਨ। ਈ. ਪੀ. ਓ. ਐੱਸ. ਮਸ਼ੀਨਾਂ ਖਰੀਦ ਲਈਆਂ ਗਈਆਂ ਹਨ ਅਤੇ 31 ਮਾਰਚ ਤੱਕ ਸਾਰੇ ਡਿਪੂਆਂ ‘ਚ ਲਾ ਦਿੱਤੀਆਂ ਜਾਣਗੀਆਂ।