ਇਸ ਹਾਕੀ ਖਿਡਾਰੀ ਦੇ ਅਵਤਾਰ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ,ਬਣੇਗੀ ਫਿਲਮ
Published : Nov 28, 2017, 5:39 pm IST
Updated : Nov 28, 2017, 12:09 pm IST
SHARE ARTICLE

ਪੰਜਾਬੀ ਫਿਲਮਾਂ ਤੋਂ ਮਸ਼ਹੂਰ ਹੋਣ ਵਾਲੇ ਦਿਲਜੀਤਦੋਸਾਂਝ ਹੁਣ ਬਾਲੀਵੁੱਡ ‘ਚ ਇਕ ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਆਧਾਰਤ ਫਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ। ਇਸ ਦਾ ਪੋਸਟਰ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਬਾਲੀਵੁੱਡ ‘ਚ ਖੇਡ ਦੇ ਸਿਤਾਰਿਆਂ ਦੀ ਜ਼ਿੰਦਗੀ ‘ਚ ਕਈ ਫਿਲਮਾਂ ਬਣੀਆਂ ਹਨ ਅਤੇ ਉਮੀਦ ਹੈ ਕਿ ਇਸ ਮੂਵੀ ਦੇ ਲਈ ਸੰਦੀਪ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਤ ਹੋਣਗੇ।ਫਿਲਮ ‘ਚ ਦਿਲਜੀਤ ਦੇ ਨਾਲ ਤਾਪਸੀ ਪੰਨੂ ਲੀਡ ਰੋਲ ‘ਚ ਨਜ਼ਰ ਆਵੇਗੀ, ਜੋ ਇਕ ਹਾਕੀ ਪਲੇਅਰ ਦੀ ਹੀ ਭੂਮਿਕਾ ‘ਚ ਹੋਵੇਗੀ।


ਆਪਣੇ ਇਸ ਰੋਲ ਦੇ ਲਈ ਦਿਲਜੀਤ ਅਤੇ ਤਾਪਸੀ ਖੂਬ ਟ੍ਰੇਨਿੰਗ ਲੈ ਰਹੇ ਹਨ। ‘ਸੂਰਮਾ’ ਦਾ ਨਿਰਦੇਸ਼ਨ ਸ਼ਾਦ ਅਲੀ ਕਰ ਰਹੇ ਹਨ, ਜਿਸ ‘ਚ ਚਿਤ੍ਰਾਂਗਦਾ ਸਿੰਘ ਅਤੇ ਅੰਗਦ ਬੇਦੀ ਵੀ ਅਹਿਮ ਰੋਲ ‘ਚ ਦਿਖਣਗੇ। ਇਹ ਫਿਲਮ 29 ਜੂਨ 2018 ਨੂੰ ਰਿਲੀਜ਼ ਹੋ ਰਹੀ ਹੈ।


ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਹੈ ਫਿਲਮ
ਦਿਲਜੀਤ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਭਾਰਤ ਦੇ ਸਰਵਸ਼੍ਰੇਸ਼ਠ ਡਰੈਗ ਫਲਿਕਰਾਂ ‘ਚ ਸ਼ੁਮਾਰ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਹੈ। ਕਿਹਾ ਜਾ ਰਿਹਾ ਸੀ ਕਿ ਇਸ ਦਾ ਨਾਂ ਸੰਦੀਪ ਸਿੰਘ ਦੇ ਨਿਕਨੇਮ ‘ਫਲਿਕਰ ਸਿੰਘ’ ‘ਤੇ ਅਧਾਰਤ ਹੋਵੇਗਾ, ਪਰ ਨਵੇਂ ਪੋਸਟਰ ‘ਚ ਹੁਣ ਸਭ ਸਾਫ ਨਜ਼ਰ ਆ ਰਿਹਾ ਹੈ। ਪੋਸਟਰ ‘ਚ ਫਿਲਮ ਦਾ ਨਾਂ ‘ਸੂਰਮਾ’ ਸਪੱਸ਼ਟ ਨਜ਼ਰ ਆ ਰਿਹਾ ਹੈ।


ਵ੍ਹੀਲਚੇਅਰ ‘ਤੇ ਰਹਿ ਚੁੱਕੇ ਹਨ ਸੰਦੀਪ
ਜ਼ਿਕਰਯੋਗ ਹੈ ਕਿ ਸੰਦੀਪ 22 ਅਗਸਤ 2006 ‘ਚ ਸ਼ਤਾਬਦੀ ਐਕਸਪ੍ਰੈਸ ‘ਚ ਗਲਤੀ ਨਾਲ ਗੋਲੀ ਚੱਲਣ ਦੀ ਵਜ੍ਹਾ ਨਾਲ ਜ਼ਖ਼ਮੀ ਹੋ ਗਏ ਸਨ, ਜਦਕਿ ਉਸੇ ਸਮੇਂ ਉਨ੍ਹਾਂ ਨੂੰ ਨੈਸ਼ਨਲ ਟੀਮ ਦੇ ਨਾਲ ਵਿਸ਼ਵ ਕੱਪ ਦੇ ਲਈ ਜਰਮਨੀ ਰਵਾਨਾ ਹੋਣਾ ਸੀ। ਇਸ ਹਾਦਸੇ ਨੇ ਉਨ੍ਹਾਂ ਨੂੰ ਵ੍ਹੀਲਚੇਅਰ ‘ਤੇ ਲਿਆ ਦਿੱਤਾ ਅਤੇ ਉਨ੍ਹਾਂ ਨੂੰ ਲਗਭਗ 2 ਸਾਲਾਂ ਤੱਕ ਵ੍ਹੀਲਚੇਅਰ ‘ਤ ਰਹਿਣਾ ਪਿਆ ਸੀ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਮਿਹਨਤ ਕਰਕੇ ਇਕ ਵਾਰ ਫਿਰ ਨੈਸ਼ਨਲ ਟੀਮ ‘ਚ ਸ਼ਾਮਲ ਹੋਣ ਦੇ ਲਈ ਖੁਦ ਨੂੰ ਪੂਰਾ ਤਰ੍ਹਾਂ ਤਿਆਰ ਕਰ ਲਿਆ।


ਹੋ ਸਕਦਾ ਹੈ ਕਿ ਫਿਲਮ ‘ਚ ਸੰਦੀਪ ਸਿੰਘ ਦਾ ਵ੍ਹੀਲਚੇਅਰ ਵਾਲਾ ਅਤਵਾਰ ਵੀ ਦਿਖਾਇਆ ਜਾਵੇਗਾ। ਖ਼ਬਰ ਹੈ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਦਿਲਜੀਤ ਨੂੰ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਨ ਵਾਲੀ ਫ਼ਿਲਮ ਆਫਰ ਕੀਤੀ ਹੈ। ਇਹ ਫ਼ਿਲਮ ਪਿਆਰ ‘ਤੇ ਆਧਾਰਿਤ ਹੈ ਜਿਸ ‘ਚ ਖੁਦ ਅਨੁਸ਼ਕਾ ਵੀ ਲੀਡ ਰੋਲ ‘ਚ ਹੋਵੇਗੀ।
ਸੁਣਨ ‘ਚ ਆਇਆ ਹੈ ਕਿ ਫ਼ਿਲਮ ਤੋਂ ਪਹਿਲੇ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਸਾਈਨ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਜਗ੍ਹਾਂ ਦਿਲਜੀਤ ਨੂੰ ਚੁਣ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਦਿਲਜੀਤ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ‘ਚ ਬਣਨ ਵਾਲੀ ਫ਼ਿਲਮ ‘ਚ ਕੰਮ ਕਰਨਗੇ।

ਜ਼ਿਕਰਯੋਗ ਹੈ ਕਿ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ ਅਤੇ ਪ੍ਰਿਯੰਕਾ ਚੋਪੜਾ ਸਮੇਤ ਕਈ ਹੌਟ ਅਦਾਕਾਰਾਂ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਫ਼ਿਲਮ ਕਰਨਾ ਚਾਹੁੰਦੀਆਂ ਹਨ।



SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement