
ਇਸ ਤੋਂ ਬਾਅਦ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰਖਦਿਆਂ ਲੋਕਤੰਤਰ ਦੇ ਇਸ ਮੰਦਰ ਵਿਚ ਨਾ ਕੇਵਲ ਪੰਜਾਬ ਸਗੋਂ ਕੌਮੀ ਪੱਧਰ ਦੇ ਵੀ ਮਹੱਤਵਪੂਰਨ ਮੁੱਦੇ ਉਠਾਉਣਗੇ ਤਾਂ ਜੋ ਉਹ ਉਨ੍ਹਾਂ ਲੋਕਾਂ ਦੀ ਆਵਾਜ਼ ਬਣ ਸਕਣ ਜਿਨ੍ਹਾਂ ਨੇ ਚੁਣ ਕੇ ਉਨ੍ਹਾਂ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿਚ ਹਾਂ ਪੱਖੀ ਪਹੁੰਚ ਲੈ ਕੇ ਚੱਲਣਗੇ ਤਾਂ ਜੋ ਇੱਥੇ ਵਿਚਾਰ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਰਾਹ ਤਲਾਸ਼ੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਵਲ ਰਾਜਨੀਤੀ ਕਰਨਾ ਨਹੀਂ ਬਲਕਿ ਦੇਸ਼ ਦੇ ਅਵਾਮ ਦੀ ਬਿਹਤਰੀ ਲਈ ਕੁੱਝ ਕਰਨਾ ਉਨ੍ਹਾਂ ਦਾ ਉਦੇਸ਼ ਹੈ।ਕਿਸਾਨ ਦੇ ਟਰੈਕਟਰ ਨੂੰ ਵਪਾਰਕ ਵਹੀਕਲ ਘੋਸ਼ਿਤ ਕਰਨ ਸਬੰਧੀ ਕੇਂਦਰ ਸਰਕਾਰ ਦੇ ਫ਼ੈਸਲੇ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਤੇ ਕਿਸੇ ਵੀ ਕਿਸਮ ਦਾ ਹੋਰ ਬੋਝ ਪਾਉਣ ਦਾ ਡੱਟ ਕੇ ਵਿਰੋਧ ਕਰੇਗੀ। ਦੇਸ਼ ਦਾ ਕਿਸਾਨ ਹੋਰ ਵਿੱਤੀ ਬੋਝਸਹਿਨਕਰਨਦੀਸਥਿਤੀਵਿਚਨਹੀਂ ਹੈ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਦੇ ਟਰੈਕਟਰ ਨੂੰ ਐਫ.ਸੀ.ਆਈ. ਤੇ ਸਰਕਾਰ ਦੇ ਹੋਰ ਅਦਾਰਿਆਂ ਦੇ ਅਨਾਜ ਦੀ ਢੋਆ-ਢੁਆਈ ਦੀ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਕਿਸਾਨ ਨੂੰ ਕੁੱਝ ਆਮਦਨ ਹੋ ਸਕੇ।

ਪੰਜਾਬ ਦੀਆਂ ਸਥਾਨਕ ਸਰਕਾਰਾਂ ਚੋਣਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 10 ਸਾਲ ਤੋਂ ਪੰਜਾਬ ਵਿਚ ਜਬਰ ਦਾ ਦੂਜਾ ਨਾਂਅ ਬਣਿਆ ਹੋਇਆ ਸੀ। ਇਸੇ ਲਈ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿਤੀ ਸੀ ਅਤੇ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਵੀ ਅਕਾਲੀ-ਭਾਜਪਾ ਗਠਜੋੜ ਨੂੰ ਵੋਟਰ ਕਰਾਰੀ ਹਾਰ ਦੇਣਗੇ ਉਨ੍ਹਾਂ ਕਿਹਾ ਕਿ ਅਪਣੀ ਪ੍ਰਤੱਖ ਦਿਸਦੀ ਹਾਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਹੁਣ ਹਰਿਆਣਾ ਵਿਚ ਚੋਣ ਲੜਨ ਦੀਆਂ ਗੱਲਾਂ ਕਰ ਰਿਹਾ ਹੈ।ਏਮਜ਼ ਬਠਿੰਡਾ ਸਬੰਧੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਇਤਰਾਜਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਏਮਜ਼ ਸਥਾਪਨਾ ਵਿਚ ਕੋਈ ਰੁਕਾਵਟ ਪਾਉਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਨ.ਓ.ਸੀ. ਜਾਰੀ ਕਰਨ ਵਿਚ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਪਿਛਲੀ ਸਰਕਾਰ ਇਸ ਪ੍ਰਾਜੈਕਟ ਸਬੰਧੀ ਕਈ ਮਸਲੇ ਇਸ ਤਰ੍ਹਾਂ ਉਲਝਾ ਕੇ ਗਈ ਹੈ ਕਿ ਉਨ੍ਹਾਂ ਨੂੰ ਸੁਲਝਾਉਣ ਵਿਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਵਿਕਾਸ ਮੁਖੀ ਹੈ। ਇਸ ਤੋਂ ਪਹਿਲਾਂ ਸੰਸਦ ਭਵਨ ਪੁੱਜਣ 'ਤੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਅਤੇ ਯੂਥ ਕਾਂਗਰਸ ਆਗੂ ਸ੍ਰੀ ਰੰਜਮ ਕਾਮਰਾ ਨੇ ਸ੍ਰੀਜਾਖੜ ਨੂੰ ਜੀ ਆਇਆ ਨੂੰ ਆਖਿਆ ਅਤੇ ਨਵੀਂ ਸਿਆਸੀ ਪਾਰੀ ਦੀਆਂ ਸੁਭਕਾਮਨਾਵਾਂ ਦਿਤੀਆਂ।