ਜੀਐਸਟੀ ਫ਼ੇਲ, ਇਸ ਨੂੰ ਵਾਪਸ ਲਉ ਤਾਕਿ ਵਪਾਰੀਆਂ ਨੂੰ ਸੁੱਖ ਦਾ ਸਾਹ ਆ ਸਕੇ: ਫੂਲਕਾ
Published : Oct 2, 2017, 10:57 pm IST
Updated : Oct 2, 2017, 6:58 pm IST
SHARE ARTICLE

ਚੰਡੀਗੜ੍ਹ, 2 ਅਕਤੂਬਰ (ਸਸਸ): ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਚ ਵਿਰੋਧੀ ਧਿਰ ਦੇ ਸਾਬਕਾ ਮੁਖੀ ਐਚਐਸ ਫ਼ੂਲਕਾ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਜੀਐਸਟੀ 'ਤੇ ਮੁੜ ਵਿਚਾਰ ਲਈ ਕਿਹਾ ਹੈ। ਸਪੋਕਸਮੈਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਜੀਐਸਟੀ ਬੁਰੀ ਤਰ੍ਹਾਂ ਫ਼ੇਲ ਹੋ ਚੁੱਕਾ ਹੈ। ਇਸ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਕਾਰੋਬਾਰ ਨੂੰ ਤਹਿਸ ਨਹਿਸ ਕਰ ਦਿਤਾ ਹੈ। ਛੋਟੇ ਦੁਕਾਨਦਾਰਾਂ ਦਾ ਕਾਬੋਬਾਰ ਲਗਭਗ ਫੇਲ ਹੋ ਗਿਆ ਹੈ। ਇਹ ਸਾਰੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜੀਐਸਟੀ 'ਤੇ ਮੁੜ ਗੌਰ ਹੋਣੀ ਚਾਹੀਦੀ ਹੈ। ਵਪਾਰੀਆਂ ਅਤੇ ਦੁਕਾਨਦਾਰਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਸ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਵਪਾਰੀ ਤਬਕੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ 'ਚ ਜ਼ਰੂਰੀ ਸੋਧਾਂ ਕਰਨੀਆਂ ਚਾਹਦੀਆਂ ਹਨ ਤੇ ਉਸ ਤੋਂ ਬਾਅਦ ਹੀ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ।
ਇਸ ਸਬੰਧੀ ਗੱਲ ਕਰਦੇ ਹੋਏ ਕਾਂਗਰਸੀ ਵਿਧਾਇਕ ਪਰਵਿੰਦਰ ਸਿੰਘ ਪਿੰਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਤੋਂ ਜਲਦ ਵਪਾਰੀਆਂ ਦੀ ਮੀਟਿੰਗ ਬਲਾਉਣ ਦੀ ਅਪੀਲ ਕੀਤੀ ਹੈ।


ਪਿੰਕੀ ਨੇ ਕਿਹਾ ਵਪਾਰੀ ਤੇ ਦੁਕਾਨਦਾਰ ਜੀ.ਐਸ.ਟੀ. ਕਰ ਕੇ ਬਹੁਤ ਹੀ ਸੰਕਟ 'ਚ ਫਸੇ ਹੋਏ ਹਨ। ਉਨ੍ਹਾਂ ਨਾਲ ਗੱਲ ਬਾਤ ਕਰਨੀ ਸਮੇਂ ਦੀ ਲੋੜ ਹੈ। ਉਨ੍ਹਾਂ ਨਾਲ ਵਿਚਾਰ ਵਟਾਦਰੇਂ ਤੋਂ ਬਾਅਦ ਜੀਐਸਟੀ 'ਚ ਲੋੜੀਂਦੀਆਂ ਤਬਦੀਲੀਆਂ ਕਰਵਾਉਣ ਲਈ ਕੇਂਦਰ ਸਰਕਾਰ 'ਤੇ ਜ਼ੋਰ ਪਾਉਣਾ ਚਾਹੀਦਾ ਹੈ।

ਪਿੰਕੀ ਨੇ ਕਿਹਾ ਜੇਕਰ ਜੀ.ਐਸ.ਟੀ. ਕਰ ਕੇ ਲੋਕ ਤੇ ਵਪਾਰੀ ਤੰਗ ਹਨ ਤਾਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਵਪਾਰੀ ਤਬਕੇ ਨੂੰ ਰਾਹਤ ਦਵਾਈ ਜਾ ਸਕੇ।
ਇਸੇ ਦੌਰਾਨ ਜਦੋਂ ਕਾਂਗਰਸ ਵਪਾਰ ਸੈਲ ਦੇ ਉਪ ਪ੍ਰਧਾਨ ਰਾਜਿੰਦਰ ਛਾਬੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਵਪਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਚੰਡੀਗੜ੍ਹ ਮੀਟਿੰਗ ਕਰ ਕੇ ਸਾਰੀਆਂ ਦੁੱਖ ਤਕਲੀਫ਼ਾਂ ਉਨ੍ਹਾਂ ਨੂੰ ਦਸੀਆਂ ਸਨ। ਛਾਬੜਾ ਨੇ ਕਿਹਾ ਕਿ ਜੀਐਸਟੀ ਦੀ ਮਾਰ ਇੰਨੀ ਲੰਬੀ ਚੌੜੀ ਹੈ ਕਿ ਇਸ ਤੋਂ ਹਰ ਵਰਗ ਦੁਖੀ ਹੈ। ਖਾਣ ਵਾਲੀਆਂ ਮਠਿਆਈਆਂ, ਕਪੜੇ ਦੀ ਸਿਲਾਈ ਕਹਿਣ ਤੋਂ ਭਾਵ ਹਰ ਚੀਜ਼ 'ਤੇ ਟੈਕਸ ਲਗਾ ਦਿਤਾ ਗਿਆ, ਕਿਸੇ ਵੀ ਚੀਜ਼ ਨੂੰ ਛੱਡਿਆ ਨਹੀਂ ਗਿਆ। ਵਪਾਰੀਆਂ ਨੂੰ ਅਕਾਊਟੈਂਟ ਰੱਖਣੇ ਪੈ ਰਹੇ ਹਨ ਜੋ ਮੂੰਹ ਮੰਗੀਆਂ ਤਨਖ਼ਾਹਾਂ ਦੀ ਮੰਗ ਕਰਦੇ ਹਨ।


ਇਸੇ ਦੌਰਾਨ ਜਦੋਂ ਕੁੱਝ ਵਪਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉੁਨ੍ਹਾਂ ਦਾ ਕਹਿਣਾ ਸੀ ਹਰ ਦੁਕਾਨਦਾਰ ਘੱਟੋ ਘੱਟ 70 ਹਜ਼ਾਰ ਰੁਪਏ ਤਾਂ ਸਾਫ਼ਟਵੇਅਰ ਤੇ ਕੰਪਿਊਟਰ 'ਤੇ ਸਿਰਫ਼ ਰਿਟਾਰਨਾ ਭਰ ਲਈ ਖ਼ਰਚਣੇ ਪਏ ਹਨ। ਪਰ ਰਿਟਾਰਨਾਂ ਭਰਨ ਦਾ ਕੰਮ ਇਨਾ ਗੁੰਝਲਦਾਰ ਹੈ ਕਿ ਇਸ ਦੀ ਸਮਝ ਅਕਾਊਂਟੈਂਟ ਨੂੰ ਤਾਂ ਕਿ ਆਉਣੀ ਸੀ ਇਹ ਤਾਂ ਚਾਰਟਡ ਅਕਾਊਂਟੈਂਟਾਂ ਤੋਂ ਵਸ ਤੋਂ ਬਾਹਰ ਦੀ ਗੱਲ ਬਣ ਗਈ ਹੈ।
ਉੁਨ੍ਹਾਂ ਕਿਹਾ ਜੇ ਕੋਈ ਵਿਅਕਤੀ ਇਕ ਪਾਪੜ ਢਾਬੇ ਤੋਂ ਲੈ ਕੇ ਖਾਂਦਾ ਹੈ ਤਾਂ ਉਸ ਨੂੰ ਜੀਐਸਟੀ ਘੱਟ ਲੱਗਦਾ ਹੈ। ਪਰ ਜੇ ਉਹੀ ਪਾਪੜ ਉਹ ਪੰਜ ਤਾਰਾ ਹੋਟਲ 'ਚ ਖਾਂਦਾ ਹੈ ਤਾਂ ਉਥੇ ਜੀਐਸਟੀ ਬਹੁਤ ਜ਼ਿਅਦਾ ਦੇਣਾ ਪੈਂਦਾ ਹੈ। ਕਹਿਣ ਤੋਂ ਭਾਵ ਇਕੋ ਵਸਤੂ 'ਤੇ ਸਥਾਨ ਬਦਲੀ ਨਾਲ ਟੈਕਸ ਦਾ ਰੇਟ ਵੀ ਬਦਲ ਜਾਂਦਾ ਹੈ, ਜੋ ਪਹਿਲਾਂ ਕਦੇ ਨਹੀਂ ਸੀ ਹੁੰਦਾ। ਵਪਾਰੀਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਕੋਲੋਂ ਜੀਐਸਟੀ ਭਰਵਾ ਲਿਆ ਹੈ ਪਰ ਇਸ ਦਾ ਰੀਫ਼ੰਡ ਨਹੀਂ ਆ ਰਿਹਾ। ਇਸ ਕਰਕੇ ਉੁਨ੍ਹਾਂ ਦਾ ਬਹੁਤ ਸਾਰਾ ਪੈਸਾ ਸਰਕਾਰ ਕੋਲ ਫਸ ਗਿਆ ਹੈ। ਉੁਨ੍ਹਾਂ ਕੋਲ ਕੈਪੀਟਲ ਦੀ ਘਾਟ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਚੌਪਟ ਹੋ ਗਿਆ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement