
ਮੋਹਾਲੀ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 'ਘਰ-ਘਰ ਨੌਕਰੀ' ਦੇਣ ਦੀ ਮੁਹਿੰਮ ਤਹਿਤ ਅੱਜ ਯਾਨੀ ਮੰਗਲਵਾਰ ਨੂੰ ਸੈਕਟਰ-78 ਸਪੋਰਟਸ ਸਟੇਡੀਅਮ 'ਚ 'ਨੌਕਰੀ ਮੇਲਾ' ਆਯੋਜਿਤ ਕੀਤਾ ਗਿਆ। ਦੱਸ ਦਈਏ ਕਿ ਇਸ ਸਮਾਰੋਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵਿਸ਼ੇਸ਼ ਤੀਰ 'ਤੇ ਪਹੁੰਚ ਚੁੱਕੇ ਹਨ।
ਕੈਪਟਨ ਵੱਲੋਂ ਜਦੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਲੱਗੇ ਤਾਂ ਇੱਕ ਨੌਜਵਾਨ ਲੜਕੇ ਨੇ ਸਟੇਜ 'ਤੇ ਚੜ੍ਹ ਕੇ ਕੈਪਟਨ ਨਾਲ ਸੈਲਫੀ ਲੈਣ ਲੱਗ ਪਿਆ। ਇਸ ਤੋਂ ਬਾਅਦ ਸਾਰੇ ਪਾਸਿਓ ਤਾੜੀਆਂ ਦੀ ਗੂੰਜ ਸੁਣਾਈ ਦੇਣ ਲੱਗੀ।
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 13 ਦਿਨਾਂ 'ਚ 21 ਨੌਕਰੀ ਮੇਲੇ ਲਾਏ ਹਨ।