BSNL ਦੇ ਸਸਤੇ ਅਤੇ ਵਧੀਆ ਰੀਚਾਰਜ ਪਲਾਨ
Published : Sep 27, 2025, 6:47 pm IST
Updated : Sep 27, 2025, 6:47 pm IST
SHARE ARTICLE
Cheap and best recharge plans of BSNL
Cheap and best recharge plans of BSNL

ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਬੀਐਸਐਨਐਲ-5ਜੀ

ਲੋਕਾਂ ਨੂੰ ਸਰਕਾਰੀ ਕੰਪਨੀ BSNL ਤੋਂ ਜੋ ਉਮੀਦਾਂ ਸਨ ਉਹ ਪੂਰੀਆਂ ਹੋ ਗਈਆਂ ਹਨ। 2SNL ਦੀਆਂ 47 ਸੇਵਾਵਾਂ ਦੇਸ਼ ਭਰ ਵਿੱਚ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ BSNL 4 ਜੀ ਲਾਂਚ ਕੀਤਾ। BSNL ਦੇ 9 ਕਰੋੜ ਤੋਂ ਵੱਧ ਵਾਇਰਲੈੱਸ ਗਾਹਕਾਂ ਨੂੰ ਇਸਦਾ ਲਾਭ ਹੋਵੇਗਾ। ਇਹ ਵੀ ਉਮੀਦ ਹੈ ਕਿ 2SNL ਇਸ ਸਾਲ ਦੇ ਅੰਤ ਤੱਕ 57 ਆ ਜਾਵੇਗਾ, ਕਿਉਂਕਿ ਇਸਦੀ 4ਜੀ ਸੇਵਾ 5 ਜੀ ਲਈ ਤਿਆਰ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ BSNL ਦੇ ਗਾਹਕ ਹੋ ਜਾਂ ਜੀਓ, ਏਅਰਟੈਲ, ਵੀਆਈ ਤੋਂ ਵਾਪਸ ਸਰਕਾਰੀ ਨੈੱਟਵਰਕ ’ਤੇ ਵਾਪਸ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬੀਐਸਐਨਐਲ ਦੇ ਸ਼ਾਨਦਾਰ ਰੀਚਾਰਜ ਪਲਾਨ ਬਾਰੇ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਰੀਚਾਰਜ ਪਲਾਨਜ਼ ’ਚ ਘੱਟ ਖਰਚੇ ’ਚ ਬਹੁਤ ਸਾਰਾ ਡਾਟਾ ਮਿਲ ਜਾਂਦਾ ਹੈ।

ਬੀਐਸਐਨਐਲ ਦਾ ਸਭ ਤੋਂ ਕਿਫਾਇਤੀ ਪ੍ਰੀਪੇਡ ਰੀਚਾਰਜ ਸਿਰਫ਼ 107 ਰੁਪਏ ਦਾ ਹੈ। ਇਹ ਪੂਰੇ 28 ਦਿਨਾਂ ਦੀ ਲਈ ਹੁੰਦਾ ਹੈ ਅਤੇ ਕਿਸੇ ਵੀ ਨੈੱਟਵਰਕ ’ਤੇ 200 ਮਿੰਟ ਕਾਲਾਂ ਅਤੇ 28 ਦਿਨਾਂ ਲਈ ਕੁੱਲ 3ਜੀਬੀ ਡੇਟਾ ਦੀ ਪੇਸ਼ਕਸ਼ ਕਰਦਾ ਹੈ। ਇਹ ਰੀਚਾਰਜ ਉਨ੍ਹਾਂ ਲੋਕਾਂ ਲਈ ਵਧੀਆ ਸਾਬਤ ਹੋ ਸਕਦਾ ਹੈ ਜਿਨ੍ਹਾਂ ਨੇ ਆਪਣੇ ਸਿਮ ਨੂੰ ਐਕਟਿਵ ਰੱਖਣ ਲਈ ਸਸਤਾ ਰਿਚਾਰਜ ਦੀ ਲੋੜ ਹੁੰਦੀ ਹੈ।

ਬੀਐਸਐਨਐਲ ਦਾ 153 ਰੁਪਏ ਵਾਲਾ ਪ੍ਰੀਪੇਡ ਰੀਚਾਰਜ ਵੀ ਵਧੀਆ ਹੈ। ਇਸ ’ਚ ਕਿਸੇ ਵੀ ਨੈੱਟਵਰਕ ’ਤੇ ਅਸੀਮਤ ਕਾਲਾਂ ਦੀ ਪੇਸ਼ਕਸ਼ ਕਰਦਾ ਹੈ। ਐਮਟੀਐਨਐਲ ਖੇਤਰ ਯਾਨੀ ਦਿੱਲੀ ਵਿੱਚ ਵੀ ਕੰਮ ਕਰਦਾ ਹੈ। ਨਾਲ ਹੀ 25 ਦਿਨਾਂ ਤੱਕ ਯੂਜਰ ਨੂੰ 100 ਐਸਐਮਐਸ ਹਰ ਰੋਜ਼ ਮਿਲਦੇ ਹਨ ਅਤੇ ਪ੍ਰਤੀ ਦਿਨ 1 ਜੀਬੀ ਡੇਟਾ ਵੀ ਮਿਲਦਾ ਹੈ।

28 ਦਿਨਾਂ ਦਾ ਬੀਐਸਐਨਐਲ ਪ੍ਰੀਪੇਡ ਰੀਚਾਰਜ, ਜਿਓ, ਏਅਰਟੈਲ, ਵੀਆਈ ਦੇ ਮੁਕਾਬਲੇ ਕਾਫ਼ੀ ਸਸਤਾ ਹੈ। ਸਿਰਫ਼ 199 ਰੁਪਏ ਵਿੱਚ ਉਪਭੋਗਤਾਵਾਂ ਨੂੰ 28 ਦਿਨਾਂ ਲਈ ਅਸੀਮਤ ਵੌਇਸ ਕਾਲਾਂ, ਪ੍ਰਤੀ ਦਿਨ 100 ਐਸ.ਐਮ.ਐਸ. ਅਤੇ ਪ੍ਰਤੀ ਦਿਨ 2 ਜੀਬੀ ਡੇਟਾ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement