ਕਮਲਾਮਿਲ ਅਗਨੀ ਕਾਂਡ ਦੇ ਮੁੱਖ ਦੋਸ਼ੀ ਚਡ਼੍ਹੇ ਪੁਲਿਸ ਦੇ ਹੱਥੇ
Published : Jan 11, 2018, 10:41 pm IST
Updated : Jan 11, 2018, 5:11 pm IST
SHARE ARTICLE

ਮੁੰਬਈ 'ਚ 29 ਦਸੰਬਰ ਨੂੰ ਕਮਲਾ ਮਿਲਜ਼ 'ਚ ਹੋਏ ਅਗਨੀਕਾਂਡ ਮਾਮਲੇ  'ਚ 'ਵਨ ਏਬਵ' ਪਬ ਦੇ ਮਾਲਕਾਂ  ਨੂੰ ਪੁਲਿਸ  =ਨੇ ਕਾਬੂ ਕਰ ਲਿਆ ਹੈ ਜਿਆਂ ਵਿਚ  ਕ੍ਰਿਪੇਸ਼ ਸਾਂਘਵੀ ਅਤੇ ਜਿਗਰ ਸਾਂਘਵੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ  ਪੁਲਸ ਕਮਿਸ਼ਨਰ ਐੱਸ. ਜੈਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਦੇ ਬਾਅਦ ਤੋਂ ਫਰਾਰ ਚੱਲ ਰਹੇ ਸਾਂਘਵੀ ਬੰਧੂਆਂ ਨੂੰ ਇੱਥੇ ਅੰਧੇਰੀ ਇਲਾਕੇ 'ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ 'ਵਨ ਏਵਬ' ਪਬ ਦੇ ਮਾਲਕਾਂ-ਸਾਂਘਵੀ ਬੰਧੂਆਂ ਅਤੇ ਅਭਿਜੀਤ ਮੰਕਾਰ ਨੂੰ ਪਨਾਹ  ਦੇਣ ਨੂੰ ਲੈ ਕੇ ਇਕ ਹੋਟਲ ਮਾਲਕ ਵਿਸ਼ਾਲ ਕਰੀਆ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਸੀ।



ਇਨ੍ਹਾਂ ਤਿੰਨਾਂ 'ਤੇ ਗੈਰ-ਇਰਾਦਤਨ ਕਤਲ ਅਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਹੋਰ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ਦੇ ਟਿਕਾਣਿਆਂ ਬਾਰੇ ਸੁਰਾਗ ਦੇਣ 'ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਮੰਕਾਰ ਹੁਣ ਵੀ ਫਰਾਰ ਹੈ। ਕਮਲਾ ਹਾਊਸ ਸਥਿਤ 'ਵਨ ਏਬਵ' ਅਤੇ ਉਸ ਨਾਲ ਲੱਗਦੇ ਮੋਜੋ ਬਿਸਤਰੋ ਰੈਸਟੋਰੈਂਟ ਪਬ 'ਚ 29 ਦਸੰਬਰ ਨੂੰ ਭਿਆਨਕ ਅੱਗ ਲੱਗਣ ਨਾਲ 14 ਲੋਕਾਂ ਦੀ ਜਾਨ ਚੱਲੀ ਗਈ ਸੀ। ਫਿਲਮੀ ਅੰਦਾਜ 'ਚ ਹੋਈ ਗ੍ਰਿਫਤਾਰੀ


ਸਾਂਘਵੀ ਬੰਧੂਆਂ ਦੀ ਗ੍ਰਿਫਤਾਰੀ ਫਿਲਮੀ ਅੰਦਾਜ ਦੀ ਤਰ੍ਹਾਂ ਕੀਤੀ ਗਈ ਹੈ। ਗ੍ਰਿਫਤਾਰੀ ਲਈ ਬਣੀ ਟੀਮ ਨੇ ਪਹਿਲਾਂ ਵਿਸ਼ਾਲ ਕਰੀਆ ਨਾਂ ਦੇ ਇਕ ਹੋਟਲ ਮਾਲਕ ਨੂੰ ਆਪਣੇ ਸ਼ਿਕੰਜੇ 'ਚ ਲਿਆ। ਜੁਹੂ 'ਚ ਵਿਸ਼ਾਲ ਦੇ ਘਰ ਤੋਂ ਫਰਾਰ ਸਾਂਘਵੀ ਦੀ ਕਾਰ ਬਰਾਮਦ ਕੀਤੀ ਗਈ। ਬੁੱਧਵਾਰ ਨੂੰ ਵਿਸ਼ਾਲ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ 17 ਜਨਵਰੀ ਤੱਕ ਪੁਲਸ ਨੂੰ ਉਸ ਦੀ ਕਸਟਡੀ ਮਿਲ ਗਈ।

SHARE ARTICLE
Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement