
ਸਨੌਰ, 20 ਨਵੰਬਰ (ਜਸਬੀਰ ਮੁਲਤਾਨੀ) : ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਪਟਿਆਲਾ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਗਿਆ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪਟਿਆਲਾ ਜਿਲ੍ਹੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ। ਜਿਸ ਦੇ ਪਹਿਲੇ ਪੜਾਅ ਤਹਿਤ ਸੜਕਾ ਦੀ ਕਾਇਆ ਕਲਪ ਕਰਨ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਭਾਦਸੋ ਰੋਡ ਤੇ ਪਿੰਡ ਸਿੱਧੂਵਾਲ ਦੇ ਨੇੜੇ 250 ਏਕੜ ਵਿਚ ਅੰਤਰਰਾਸ਼ਟਰੀ ਸਪੋਰਟਸ ਯੂਨੀਵਰਸਟੀ ਵੀ ਬਣਨ ਜਾ ਰਹੀ ਹੈ। ਜੋ ਕੈਪਟਨ ਸਰਕਾਰ ਦੀ ਪਟਿਆਲਾ ਲਈ ਬਹੁਤ ਵੱਡੀ ਦੇਣ ਹੈ। ਇਹ ਵਿਚਾਰ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੌਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਪ੍ਰਗਟ ਕੀਤੇ। ਪਰਨੀਤ ਕੌਰ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਪਹਿਲੇ ਫੇਸ ਤਹਿਤ
ਪਟਿਆਲਾ ਦੀਆਂ 16 ਸੜਕਾਂ ਦੀ ਮੁਰੰਮਤ ਲਈ ਜਾਰੀ ਕੀਤੇ 40 ਕਰੋੜ ਵਿਚੋਂ ਇਕੱਲੇ ਸਨੌਰ ਹਲਕੇ ਦੀਆਂ 4 ਸੜਕਾਂ ਦੀ 13.25 ਕਰੋੜ ਰੁਪਏ ਨਾਲ ਮੁਰੰਮਤ ਕਰਵਾਈ ਜਾਵੇਗੀ ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਸਰਹਿੰਦ ਰੋਡ ਨੂੰ ਰਾਜਪੁਰਾ ਰੋਡ ਨਾਲ ਜੋੜਨ ਵਾਲੇ ਉਤਰੀ ਬਾਈਪਾਸ ਦੀ ਮੁਰੰਮਤ ਦਾ ਕੰਮ ਵੀ 28 ਨਵੰਬਰ ਤੋ ਸ਼ੁਰੂ ਹੋ ਜਾਵੇਗਾ, ਜਿਸ ਲਈ ਕਰੀਬ 260 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੇਕ ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੋਰ, ਯੂਥ ਆਗੂ ਰਤਿੰਦਰਪਾਲ ਸਿੰਘ ਰਿੰਕੀ ਮਾਨ, ਅਸ਼ਵਨੀ ਬੱਤਾ, ਬੀਬੀ ਗੁਰਮੀਤ ਕੌਰ ਮੁਲਤਾਨੀ ਸਕੱਤਰ ਪੀ.ਪੀ.ਸੀ.ਸੀ, ਸ਼੍ਰੀ ਗੁਰਮੀਤ ਸਿੰਘ ਬਿੱਟੂ, ਦੀਦਾਰ ਸਿੰਘ ਦੌਣਕਲ੍ਹਾਂ, ਤੇਜੀ ਸ਼ਰਮਾ ਰਾਇਪੁਰ, ਜਗਤਾਰ ਸਿੰਘ ਮਹਿਮਦਪੁਰ ਜੱਟਾ, ਰਵਿੰਦਰ ਚੀਮਾ, ਸੁਰਿੰਦਰ ਮਿੱਤਲ, ਨਰੇਸ਼ ਗੋਇਲ, ਰਾਜੀਵ ਗੋਇਲ, ਜੋਗਿੰਦਰ ਸਿੰਘ ਕਾਕੜਾ, ਗੁਰਮੀਤ ਸਿੰਘ ਕਾਲਾ, ਸੁਖਵਿੰਦਰ ਖਾਲਸਾ, ਕੁਲਦੀਪ ਸਿੰਘ ਕਾਲਾ ਸਨੋਰ, ਹਰਜਿੰਦਰ ਸਿੰਘ ਪੀ.ਏ, ਰਣਜੀਤ ਸਿੰਘ ਬੋਹੜਪੁਰ ਆਦਿ ਮੌਜੂਦ ਸਨ।