ਖੇਤੀਬਾੜੀ ਜੇਲ ਜਿਥੇ ਕਿਸਾਨਾਂ ਵਾਂਗ ਵਿਚਰਦੇ ਹਨ ਕੈਦੀ!
Published : Feb 6, 2018, 1:42 am IST
Updated : Feb 5, 2018, 8:12 pm IST
SHARE ARTICLE

ਨਾਭਾ, 5 ਫ਼ਰਵਰੀ (ਬਲਵੰਤ ਹਿਆਣਾ) : ਮਾਣਯੋਗ ਸੁਪਰੀਮ ਕੋਰਟ ਨੇ ਕੁੱਝ ਹੀ ਦਿਨ ਪਹਿਲਾਂ ਜੇਲਾਂ ਅੰਦਰ ਬੰਦ ਕੈਦੀਆਂ ਦੀ ਦਸ਼ਾ ਤੇ ਦਿਸ਼ਾ ਵਿਚ ਸੁਧਾਰ ਨੂੰ ਲੈ ਕੇ ਸੂਬਿਆਂ ਨੂੰ ਇਕ ਆਦੇਸ਼ ਜਾਰੀ ਕਰ ਕੇ ਕਿਹਾ ਸੀ ਕਿ ਹਰ ਜ਼ਿਲ੍ਹੇ ਵਿਚ ਇਕ ਓਪਨ ਜੇਲ ਬਣਾਈ ਜਾਵੇ ਤਾਂ ਜੋ ਚੰਗਾ ਵਿਹਾਰ ਤੇ ਆਚਰਣ ਵਾਲੇ ਸਜ਼ਾਯਾਫ਼ਤਾ ਕੈਦੀ ਅਪਣੀ ਸਜ਼ਾ ਦੀ ਸਮਾਂ ਸੀਮਾ ਦੌਰਾਨ ਬਾਹਰਲੇ ਸਮਾਜਕ ਜੀਵਨ ਦੀ ਤਰ੍ਹਾਂ ਹੀ ਅਪਣੀ ਜ਼ਿੰਦਗੀ ਬਤੀਤ ਕਰ ਸਕਣ ਜਿਸ ਨਾਲ ਜੇਲਾਂ ਵਿਚ ਸੁਧਾਰ ਦੀਆਂ ਸੰਭਾਵਨਾਵਾਂ ਵੱਧ ਵੱਧ ਤੋਂ ਵੱਧ ਬਣ ਸਕਣ। ਫਿਲਹਾਲ ਪੰਜਾਬ ਦੀ ਇਕਲੌਤੀ ਓਪਨ ਜੇਲ ਨਾਭਾ ਦੇ ਧੂਰੀ ਰੋਡ 'ਤੇ ਸਥਿਤ ਹੈ। ਜੋ ਕਾਫ਼ੀ ਸਮਾਂ ਪੁਰਾਣੀ ਹੈ। ਕੁਲ 66 ਏਕੜ ਵਿਚ ਫੈਲੀ ਇਸ ਜੇਲ ਨੂੰ ਖੁਲ੍ਹੀ ਖੇਤੀਬਾੜੀ ਜੇਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਿਥੇ ਜੇਲ ਰੀਕਾਰਡ ਮੁਤਾਬਕ 84 ਕੈਦੀ ਜੇਲ ਦੀਆਂ ਕੁਲ ਤਿੰਨ ਬੈਰਕਾਂ ਵਿਚ ਰਹਿ ਰਹੇ ਹਨ। ਇਸ ਜੇਲ ਵਿਚ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦਾ ਰਹਿਣ ਵਾਲਾ ਕੈਦੀ ਬੰਦ ਹੈ ਜਿਨ੍ਹਾਂ ਚੋਂ ਜ਼ਿਆਦਾਤਰ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਸ਼ਾਮਲ ਹਨ। ਜੇਲ ਗੁਡ ਬੁਕ ਵਿਚ ਸ਼ੁਮਾਰ ਇਨ੍ਹਾਂ ਕੈਦੀਆਂ ਦੀ ਸੁਰੱਖਿਆ ਲਈ ਜੇਲ ਸੁਪਰਡੈਂਟ ਤੋਂ ਇਲਾਵਾ ਪੰਜ ਹੌਲਦਾਰ ਪੰਜ ਕਾਂਸਟੇਬਲ ਰੈਂਕ ਤੇ ਤਿੰਨ ਮੈਡੀਕਲ ਦਾ ਸਟਾਫ਼ ਤੈਨਾਤ ਹਨ।


ਕੈਦੀਆਂ ਦੀ ਦਿਨ ਦੀ ਰੂਟੀਨ- ਇਕ ਟਾਸਕ ਵਾਂਗ ਖੁਲ੍ਹੀ ਖੇਤੀਬਾੜੀ ਜੇਲ ਵਿਚ ਸੁਪਰਡੈਂਟ ਰਿਹਾਇਸ਼, ਦਫ਼ਤਰ ਤੇ ਕੈਦੀਆਂ ਦੀਆਂ ਬੈਰਕਾਂ ਤੋਂ ਇਲਾਵਾ ਖੇਤੀ ਕਰਨ ਲਾਇਕ ਜ਼ਮੀਨ ਹੈ। ਜਿਥੇ ਬਗ਼ੀਚਾ ਅਫ਼ਸਰ ਗੁਰਮੇਲ ਸਿੰਘ ਦੀ ਦੇਖਰੇਖ ਤੇ ਨਿਗਰਾਨੀ ਹੇਠ ਫਿਲਹਾਲ 10 ਏਕੜ ਜ਼ਮੀਨ 'ਤੇ ਕਣਕ ਦੀ ਖੇਤੀ ਅਤੇ ਬਾਕੀ ਜ਼ਮੀਨ 'ਤੇ ਹਰੇ ਚਾਰੇ ਤੋਂ ਇਲਾਵਾ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਜੇਲ ਅੰਦਰ ਬੰਦ ਕੈਦੀ ਰੋਜ਼ਾਨਾ ਇਕ ਕਿਸਾਨ ਵਾਂਗ ਸਵੇਰੇ ਤੜਕੇ ਜਲਦੀ ਉੱਠ ਜਾਂਦੇ ਹਨ ਤੇ ਫੇਰ ਫ਼ਸਲ ਦੀ ਬਿਜਾਈ, ਕਟਾਈ, ਹਰਾ ਚਾਰਾ ਵੱਢਣਾ ਤੇ ਲੋਡਿੰਗ ਕਰਨਾ ਤੇ ਸਬਜ਼ੀਆਂ ਦੀ ਤੁੜਾਈ ਕਰਨ ਲਈ ਕੋਈ ਸਮਾਂ ਮੁਕਰਰ ਨਹੀਂ ਹੈ ਸਗੋਂ ਇਕ ਆਮ ਕਿਸਾਨ ਕਿਸਾਨ ਤਰਾਂ ਹੀ ਕਦੋਂ ਤੇ ਕੀ ਕਰਨਾ ਹੈ ਕੈਦੀ ਖ਼ੁਦ ਤੈਅ ਕਰਦੇ ਹਨ ਜੋ ਇਕ ਟਾਸਕ ਦੀ ਤਰ੍ਹਾਂ ਹੀ ਹੁੰਦਾ ਹੈ। ਹਾਲ ਦੀ ਘੜੀ ਓਪਨ ਜੇਲ ਚੋਂ ਰੋਜ਼ਾਨਾ ਇਕ ਟਰੱਕ ਮਤਲਬ ਤਕਰੀਬਨ ਸੋ ਕੁਇੰਟਲ ਹਰਾ ਚਾਰਾ ਬਾਜ਼ਾਰ ਰੇਟ ਮੁਤਾਬਕ ਵੇਚਿਆ ਜਾਂਦਾ ਹੈ। ਅੰਦਰ ਉਗਾਈਆਂ ਜਾਂਦੀਆਂ ਸਬਜ਼ੀਆਂ ਜੇਲ ਬਾਹਰ ਹੀ ਇਕ ਕਾਊਂਟਰ ਲਗਾ ਕੇ ਕੈਦੀਆਂ ਵਲੋਂ ਵੇਚੀਆਂ ਜਾਂਦੀਆਂ ਹਨ। ਜੇਲ ਸੁਪਰਡੈਂਟ ਸੁੱਚਾ ਸਿੰਘ ਮੁਤਾਬਕ ਇਸ ਮਹੀਨੇ ਤੋਂ ਸਬਜ਼ੀਆਂ ਦੀ ਵੱਡੀ ਪੈਦਾਵਾਰ ਜੇਲ ਅੰਦਰ ਹੀ ਕੀਤੇ ਜਾਣ ਦੀ ਯੋਜਨਾ 'ਤੇ ਕੰਮ ਚਲ ਰਿਹਾ ਹੈ ਤਾਂ ਜੋ ਜੇਲ ਜ਼ਮੀਨ 'ਤੇ ਪੈਦਾਵਾਰ ਵਧਾ ਕੇ ਜੇਲ ਦੀ ਖਪਤ ਤੋਂ ਇਲਾਵਾ ਸਬਜ਼ੀਆਂ ਵੱਡੇ ਪੱਧਰ 'ਤੇ ਬਾਜ਼ਾਰ ਨਾਲੋਂ ਘੱਟ ਮੁੱਲ 'ਤੇ ਵੇਚੀਆਂ ਜਾ ਸਕਣ ਤੇ ਜੇਲ ਦੀ ਆਮਦਨ ਵਧਾਈ ਜਾ ਸਕੇ।

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement