ਕਿਸਾਨੀ ਟਿਊਬਵੈੱਲਾਂ 'ਤੇ ਮੀਟਰ ਲਾਉਣ ਦੇ ਮੁੱਦੇ ਨੂੰ ਸਿਆਸੀ ਅਖਾੜਾ ਨਹੀਂ ਬਣਾਉਣਾ ਚਾਹੀਦਾ: ਬੀਬੀ ਭੱਠਲ
Published : Jan 29, 2018, 1:18 pm IST
Updated : Jan 29, 2018, 7:48 am IST
SHARE ARTICLE

ਲਹਿਰਾਗਾਗਾ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਪਣੀ ਨਵੀਂ ਕੋਠੀ ਦੇ ਗ੍ਰਹਿ ਪ੍ਰਵੇਸ਼ ਦੀ ਖ਼ੁਸ਼ੀ ਵਿਚ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਗੈਂਗਸਟਰ ਸਭ ਅਕਾਲੀ ਦਲ ਦੀ ਹੀ ਪੈਦਾਇਸ਼ ਹਨ ਕਿਉਂਕਿ ਅਕਾਲੀ ਆਗੂ ਇਨ੍ਹਾਂ ਨੂੰ ਭਾਈ ਜੀ ਅਤੇ ਬਾਬੇ ਕਹਿ ਕੇ ਬਲਾਉਂਦੇ ਹਨ ਪਰ ਕਾਂਗਰਸ ਦਾ ਇਤਿਹਾਸ ਗਵਾਹ ਹੈ ਜਿਨ੍ਹਾਂ ਨੇ ਪਹਿਲਾਂ ਵੀ ਅਤਿਵਾਦ ਨਾਲ ਡਟ ਕੇ ਲੜਾਈ ਲੜੀ ਹੈ ਅਤੇ ਹੁਣ ਵੀ ਇਸੇ ਤਰ੍ਹਾਂ ਲੜਾਈ ਲੜ ਰਹੀ ਹੈ। 



ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਗੈਂਗਸਟਰਾਂ ਦਾ ਧਮਕੀਆਂ ਦੇਣਾ ਕੋਈ ਨਵੀਂ ਗੱਲ ਨਹੀਂ, ਇਹ ਪਹਿਲਾਂ ਵੀ ਅਜਿਹਾ ਕੁੱਝ ਹੀ ਕਰਦੇ ਸਨ ਪਰ ਸਾਰਾ ਪੰਜਾਬ ਅਮਨ ਸ਼ਾਂਤੀ ਚਾਹੁੰਦਾ ਹੈ। ਗੈਂਗਸਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਅਮਨ ਸ਼ਾਂਤੀ ਬਣਾਉਣ ਵਿਚ ਸਹਿਯੋਗ ਦੇਣ। ਬਿਜਲੀ ਮੋਟਰਾਂ ਦੇ ਬਿੱਲਾਂ ਬਾਰੇ ਬੀਬੀ ਭੱਠਲ ਨੇ ਕਿਹਾ ਕਿ ਮੇਰੀ ਸਰਕਾਰ ਵੇਲੇ 1996 ਵਿਚ ਕਿਸਾਨ ਯੂਨੀਅਨਾਂ ਦੀ ਇਕੋ ਹੀ ਮੰਗ ਸੀ ਕਿ ਬੇਸ਼ੱਕ ਮੋਟਰਾਂ ਦੇ ਬਿੱਲ ਲੈ ਲਵੋ ਪਰ ਨਿਰਵਿਘਨ ਸਪਲਾਈ ਦੇਵੋ। ਸੋ ਹੁਣ ਮੀਟਰ ਲਗਾਉਣ ਨਾਲ ਇਨ੍ਹਾਂ ਦਾ ਹੀ ਫਾਇਦਾ ਹੋਵੇਗਾ। ਦੂਜੀਆਂ ਪਾਰਟੀਆਂ ਨੂੰ ਇਸ ਮੁੱਦੇ 'ਤੇ ਸਿਆਸੀ ਅਖਾੜਾ ਨਹੀਂ ਬਣਾਉਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਮਾੜੇ ਵਿੱਤੀ ਹਲਾਤਾਂ ਵਿਚ ਆਈ ਹੈ। ਖ਼ਜ਼ਾਨੇ 'ਤੇ ਭਾਰੀ ਆਰਥਕ ਬੋਝ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਪਹਿਲੇ ਸਾਲ ਕਾਫ਼ੀ ਵਾਅਦੇ ਪੂਰੇ ਕਰ ਦਿਤੇ ਹਨ ਅਤੇ ਵਿੱਤੀ ਹਲਾਤਾਂ ਦੇ ਸੁਧਰਦਿਆਂ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕੀਤੇ ਜਾਣਗੇ।



ਇਸ ਸਮੇਂ ਸਾਬਕਾ ਵਿਧਾਇਕ ਗੁਰਚਰਨ ਸਿੰਘ ਦਿੜ੍ਹਬਾ, ਰਾਜਿੰਦਰ ਰਾਜਾ ਬੀਰ ਕਲਾਂ, ਰਾਹੁਲਇੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੰਗਰੂਰ ਅਮਰਪ੍ਰਤਾਪ ਸਿੰਘ ਵਿਰਕ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਐਸ. ਡੀ. ਐਮ ਲਹਿਰਾਗਾਗਾ ਬਿਕਰਮਜੀਤ ਸਿੰਘ ਸ਼ੇਰਗਿੱਲ, ਡੀ. ਐਸ. ਪੀ ਮੂਨਕ ਅਜੈਪਾਲ ਸਿੰਘ, ਬੀ.ਡੀਪੀ.ਓ ਗੁਰਨੇਤ ਸਿੰਘ ਜਲਵੇੜਾ, ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਪ੍ਰਵੀਨ ਕੁਮਾਰ ਰੋਡਾ, ਸੁਰਿੰਦਰ ਕੁਮਾਰ ਖੰਡ ਘੀ ਵਾਲੇ, ਨਰਿੰਦਰ ਸਰਦਾਰ ਅੜਕਵਾਸ, ਸ਼ਸੀ ਸਿੰਗਲਾ ਖਨੌਰੀ, ਮਨਦੀਪ ਸਿੰੰਘ ਕਾਲੀਆ, ਸੋਹਣ ਲਾਲ ਗੁਰਨੇ ਵਾਲਾ, ਡਿਪਟੀ ਐਡਵੋਕੇਟ ਜਨਰਲ ਅਰਪਿੰਦਰ ਰੂਪੀ, ਬਰਿੰਦਰ ਗੋਇਲ, ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਗਰਗ ਭੋਲਾ, ਕ੍ਰਿਪਾਲ ਸਿੰਘ ਨਾਥਾ ਕੌਂਸਲਰ, ਜਸਵਿੰਦਰ ਸਿੰਘ ਰਿੰਪੀ, ਸੂਬਾ ਸਕੱਤਰ ਸੋਮਨਾਥ ਸਿੰਗਲਾ, ਸੰਜੀਵ ਹਨੀ, ਆੜ੍ਹਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਗਊਸ਼ਾਲਾ ਦੇ ਪ੍ਰਧਾਨ ਯੋਗਰਾਜ ਬਾਂਸਲ, ਰਤਨ ਸ਼ਰਮਾ, ਤਰਸੇਮ ਅਰੋੜਾ, ਅਕੈਡਮਿਕ ਹਾਈਟਸ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ, ਰਵਿੰਦਰ ਰਿੰਕੂ, ਦਵਿੰਦਰ ਕਾਲੀਆ ਤੋਂ ਇਲਾਵਾ ਹਲਕੇ ਵਿੱਚੋਂ ਹਜ਼ਾਰਾਂ ਮੋਹਤਵਰ ਵਿਅਕਤੀਆਂ ਨੇ ਸ਼ਿਰਕਤ ਕੀਤੀ।

SHARE ARTICLE
Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement