ਲਵਲੀ ਯੂਨੀਵਰਸਟੀ ਦਾ ਏ.ਆਈ.ਯੂ. ਦੀ ਓਵਰਆਲ ਨੈਸ਼ਨਲ ਚੈਂਪਿਅਨਸ਼ਿਪ ਟਰਾਫ਼ੀ ਨਾਲ ਸਨਮਾਨ
Published : Feb 21, 2018, 11:10 pm IST
Updated : Feb 21, 2018, 5:40 pm IST
SHARE ARTICLE

ਜਲੰਧਰ, 21 ਫ਼ਰਵਰੀ (ਅਮਰਿੰਦਰ ਸਿੱਧੂ) : ਰਾਂਚੀ ਸ਼ਹਿਰ 'ਚ ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਰਘੁਬਰ ਦਾਸ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਨੂੰ ਏ.ਆਈ.ਯੂ. ਦੀ ਓਵਰਆਲ (ਰਨਰ-ਅਪ) ਨੈਸ਼ਨਲ ਚੈਂਪਿਅਨਸ਼ਿਪ ਟਰਾਫ਼ੀ ਨਾਲ ਸਨਮਾਨਤ ਕੀਤਾ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਟੀਜ਼ (ਏਆਈਯੂ) ਦੇ 33ਵੇਂ ਰਾਸ਼ਟਰੀ ਯੁਵਾ ਮਹਾਂਉਤਸਵ ਯੂਨੀਫ਼ੈਸਟ-2018 'ਪਲਾਸ਼' 'ਚ ਐਲਪੀਯੂ ਨੇ ਵਖਰੀਆਂ ਪ੍ਰਤਿਯੋਗਤਾਵਾਂ 'ਚ ਸਰਵੋਤਮ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲਾ ਰਨਰਅਪ ਚੈਂਪਿਅਨ ਦਾ ਖਿਤਾਬ ਜਿੱਤ ਲਿਆ ਹੈ। ਵਣਸਥਲੀ ਵਿਦਿਆਪੀਠ, ਰਾਜਸਥਾਨ ਸੈਕਿੰਡ ਰਨਰਅਪ ਅਤੇ ਬੀਐਚਯੂ ਥਰਡ ਰਨਰਅਪ ਰਿਹਾ। ਮਹਾਂਉਤਸਵ 'ਚ ਦੇਸ਼ ਭਰ ਦੇ ਲਗਭਗ 100 ਯੂਨੀਵਰਸਿਟੀਆਂ 'ਚੋਂ 1600 ਪ੍ਰਤੀਯੋਗੀਆਂ ਨੇ ਥੀਏਟਰ, ਫਾਈਨ ਆਰਟਸ, ਮਿਊਜ਼ਿਕ, ਡਾਂਸ, ਲਿਟਰੇਰੀ ਦੀਆਂ 26 ਪ੍ਰਤਿਯੋਗਤਾਵਾਂ 'ਚ ਹਿੱਸਾ ਲਿਆ।ਮਿਊਜ਼ਿਕ ਵਰਗ 'ਚ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਪਹਿਲੀ ਰਨਰਅਪ ਰਹੀ ਅਤੇ ਸੰਸਕ੍ਰਿਤਿਕ ਸ਼ੋਭਾ ਯਾਤਰਾ 'ਚ ਪਹਿਲੇ ਸਥਾਨ 'ਤੇ ਜਦਕਿ ਡਾਂਸ 'ਚ ਵਣਸਥਲੀ ਵਿਦਿਆਪੀਠ ਜੇਤੂ ਅਤੇ ਵਿਸ਼ਵ ਭਾਰਤੀ ਪੱਛਮੀ ਬੰਗਾਲ ਰਨਰਅਪ ਰਿਹਾ। ਲਿਟਰੇਰੀ 'ਚ ਦੇਵੀ ਅਹਿਲਯਾ ਯੂਨੀਵਰਸਟੀ ਇੰਦੌਰ ਰਨਰਅਪ ਰਹੀ। ਇਸ ਵਿਸ਼ਾਲ ਇਵੈਂਟ ਨੂੰ ਭਾਰਤ ਸਰਕਾਰ ਦੀ ਮਿਨਿਸਟਰੀ ਆਫ਼ ਯੂਥ ਵੈਲਫ਼ੇਅਰ ਐਂਡ ਸਪੋਰਟਸ ਵਲੋਂ ਸਪਾਂਸਰ ਕੀਤਾ ਗਿਆ ਸੀ। ਵਿਸ਼ਾਲ ਸਮਝੇ ਜਾਂਦੇ ਇਸ ਇਵੈਂਟ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਐਲਪੀਯੂ ਦੇ ਵਿਦਿਆਰਥੀ ਹੁਣ ਮਾਰਚ 2018 'ਚ ਹੀ ਗੁਜਰਾਤ 'ਚ ਆਯੋਜਤ ਹੋਣ ਜਾ ਰਹੇ ਸਾਊਥ-ਏਸ਼ੀਅਨ ਯੂਨੀਵਰਸਟੀਜ਼ ਫ਼ੈਸਟੀਵਲ (ਸੋਫ਼ੈਸਟ) 'ਚ ਵੀ ਅਪਣੀ ਕਲਾਵਾਂ ਦਾ ਪ੍ਰਦਰਸ਼ਨ ਕਰਨਗੇ ਜਿਸ ਦੀ ਵਿਦੇਸ਼ਾਂ ਤੋਂ ਆਏ ਕਈ ਪ੍ਰਤਿਨਿਧੀ ਸ਼ਲਾਘਾ ਕਰਨਗੇ।


ਪ੍ਰਤਿਯੋਗਿਤਾ 'ਚ ਜਿੱਤ ਹਾਸਲ ਕਰਨ ਲਈ ਐਲਪੀਯੂ ਦੀਆਂ ਸਾਰੀਆਂ ਟੀਮਾਂ ਨੇ ਕਈ ਮਹੀਨਿਆਂ ਤਕ ਹਰ ਰੋਜ਼ ਲਗਾਤਾਰ ਕਈ ਘੰਟੇ ਰਾਤ-ਦਿਨ ਕਰੜੀ ਮਿਹਨਤ ਕੀਤੀ ਤਾਕਿ ਇਸ ਨੈਸ਼ਨਲ ਫੈਸਟ 'ਚ ਉਹ ਅਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ। ਐਲਪੀਯੂ ਦੀ ਟੀਮ ਨੂੰ ਡਿਬੇਟ, ਵੈਸਟਰਨ ਗਰੁੱਪ ਸਾਂਗ, ਇੰਡੀਅਨ ਗਰੁੱਪ ਸਾਂਗ, ਵੈਸਟਰਨ ਇੰਸਟ੍ਰਯੂਮੈਂਟ (ਸੈਕਸੋਫੋਨ), ਲਾਈਟ ਵੋਕਲ ਸੋਲੋ (ਗਜ਼ਲ) ਲਈ ਪਹਿਲਾ ਪੁਰਸਕਾਰ ਮਿਲਿਆ ਜੱਦ ਕਿ ਪਲੇ, ਫੋਕ ਡਾਂਸ (ਭੰਗੜਾ), ਫੋਕ ਆਰਕੈਸਟ੍ਰਾ, ਮਿਮਿਕਰੀ, ਪੋਸਟਰ ਮੇਕਿੰਗ, ਆਨ ਸਪਾਟ ਪੇਂਟਿੰਗ 'ਚ ਦੂਜਾ ਪੁਰਸਕਾਰ ਮਿਲਿਆ।ਰਾਂਚੀ ਯੂਨੀਵਰਸਟੀ ਵਲੋਂ 'ਖੇਲਗਾਂਵ' ਪਰਿਸਰ 'ਚ ਆਯੋਜਤ ਇਸ 5 ਦਿਨੀਂ ਮਹਾਂਤਸਵ ਦੇ ਸਮਾਪਤੀ ਸਮਾਰੋਹ 'ਚ ਝਾਰਖੰਡ ਰਾਜ ਦੇ ਰਘੁਬਰ ਦਾਸ ਮੁੱਖ ਮਹਿਮਾਨ ਸਨ। ਇਸ ਮੌਕੇ ਕਲਾ-ਸੰਸਕ੍ਰਿਤੀ, ਖੇਡ-ਕੂਦ ਅਤੇ ਯੁਵਾ ਕਾਰਜ ਮੰਤਰੀ ਅਮਰ ਕੁਮਾਰ ਬਾਉਰੀ, ਰਾਂਚੀ ਯੂਨੀਵਰਸਟੀ ਦੇ ਕੁਲਪਤੀ ਡਾ. ਰਮੇਸ਼ ਕੁਮਾਰ ਪਾਂਡੇ, ਏਆਈਯੂ ਦੇ ਸੰਯੁਕਤ ਸਕੱਤਰ ਡਾ. ਸੈਮਪਸਨ ਡੇਵਿਡ ਸਮੇਤ ਵੱਖ-ਵੱਖ ਯੂਨੀਵਰਸਟੀਆਂ ਤੋਂ ਪਹੁੰਚੇ ਪ੍ਰਤੀਯੋਗੀ ਵੀ ਮੌਜੂਦ ਸਨ। ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਐਲਪੀਯੂ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ ਨੇ ਕਿਹਾ ''ਸਾਨੂੰ ਸਖ਼ਤ ਮਿਹਨਤ ਕਰਨ ਵਾਲੇ ਅਪਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ ਜੋ ਸਖ਼ਤ ਪ੍ਰੋਫੈਸ਼ਨਲ ਪ੍ਰੋਗ੍ਰਾਮਾਂ ਦੇ ਵਿਦਿਆਰਥੀ ਹੁੰਦੇ ਹੋਏ ਵੀ ਯੂਨੀਵਰਸਟੀ ਲਈ ਸਾਲਾਨਾ ਨੈਸ਼ਨਲ ਕਲਚਰਲ ਫੈਸਟ 'ਚ ਅਪਣਾ ਹੁਨਰ ਵਿਖਾਉਂਦਿਆਂ ਬਹੁਤ ਸਾਰੇ ਤਮਗ਼ੇ ਅਤੇ ਟਰਾਫ਼ੀਆਂ ਜਿੱਤ ਲਿਆਏ ਹਨ।

SHARE ARTICLE
Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement