ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ, ਤਿੰਨ ਫ਼ਰਾਰ
Published : Feb 7, 2018, 3:03 am IST
Updated : Feb 7, 2018, 6:06 am IST
SHARE ARTICLE

ਜਲੰਧਰ, 6 ਫ਼ਰਵਰੀ (ਸੁਦੇਸ਼) : ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤਿੰਨ ਮੈਂਬਰ ਫ਼ਰਾਰ ਹੈ। ਦੋਸ਼ੀਆਂ ਕੋਲੋਂ 40 ਮੋਬਾਇਲ ਫ਼ੋਨ, 15 ਹੋਡਫੋਨ, 40 ਮੋਬਾਈਲ ਚਾਰਜਰ, 1 ਵੱਡਾ ਬੂਫਰ ਅਤੇ 4 ਛੋਟੇ ਸਪੀਕਰ ਅਤੇ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।  ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਗੁਪਤ ਸੂਚਨਾ ਦੇ ਆਧਾਰ ਤੇ ਲੱਟਾ ਖੋਹਾ ਕਰਨ ਵਾਲੇ ਗਿਰੋਹ ਦੇ ਮੈਂਬਰ ਅਮ੍ਰਿੰਤ ਸਿੰਘ ਉਰਫ ਸੋਨੂੰ (21) ਵਾਸੀ ਗਲੀ ਨੰਬਰ 1 ਮੁੱਹਲਾ ਸੁੰਦਰ ਨਗਰ ਕਪੂਰਥਲਾ, ਰਾਜ ਰਾਣੀ ਉਰਫ ਰਜਨੀ (35) ਪਤਨੀ ਚਮਨ ਲਾਲ ਉਰਫ ਬਾਉ ਵਾਸੀ ਗੁਰੂ ਨਾਨਕਪੁਰਾ ਨੇੜੇ ਪੁੱਤਲੀਘਰ ਅੰਮ੍ਰਿਤਸਰ ਹਾਲ ਵਾਸੀ ਮੁੱਹਲਾ ਸੁੰਦਰ ਨਗਰ ਕਪੂਰਥਲਾ, ਸ਼ਾਹਕੋਟ ਏਰੀਆ ਵਿਚ ਘੁੰਮ ਰਹੇ ਹਨ। ਜਿਸ ਤੇ ਏ.ਐਸ.ਆਈ ਮਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਕਰਕੇ ਇਨ੍ਹਾਂ ਦੋਹਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਚੋਰੀ ਕੀਤਾ ਸਮਾਨ ਅਤੇ ਨਸ਼ੀਲਾ ਪਦਾਰਥ ਬ੍ਰਾਮਦ ਕਰ ਕੇ ਮੁਕੱਦਮਾ ਨੰਬਰ 21 ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ। 


ਇਸ ਪੰਜ ਮੈਬਰੀ ਗਰੋਹ ਵਿਚ ਚਾਰ ਲੜਕੇ ਤੇ ਇਕ ਔਰਤ ਸ਼ਾਮਲ ਹੈ ਅਤੇ ਇਹਨਾਂ ਨੇ ਪਿਛਲੇ ਕਾਫੀ ਦਿਨਾਂ ਤੋ ਕਪੂਰਥਲਾ ਜ਼ਿਲ੍ਹੇ ਦੇ ਅੰਦਰ ਰਾਤ ਸਮੇਂ ਵੱਖ-ਵੱਖ ਦੁਕਾਨਾ ਨੂੰ ਭੰਨ ਕੇ ਕੀਮਤੀ ਸਮਾਨ, ਕੱਪੜਾ, ਬੂਫਰ, ਮੋਬਾਇਲ ਫੋਨ, ਮੋਟਰਸਾਈਕਲ ਚੋਰੀ ਕੀਤੇ ਸੀ ਤੇ ਲੋਕਾਂ ਵਿਚ ਕਾਫੀ ਦਹਿਸ਼ਤ ਮਚਾਈ ਹੋਈ ਸੀ ਅਤੇ ਇਹ ਨਸ਼ਾ ਤਸਕਰੀ ਵੀ ਕਰਦੇ ਹਨ। ਗਰੋਹ ਦੇ ਜੇਲ ਵਿਚ ਬੰਦ ਤਿੰਨ ਸਾਥੀਆਂ ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਪੁੱਛ-ਗਿੱਛ ਕਰ ਕੇ ਚੋਰੀ ਕੀਤਾ ਹੋਇਆ ਸਮਾਨ ਬ੍ਰਾਮਦ ਕੀਤਾ ਜਾਵੇਗਾ। ਦੋਹਾਂ  ਮੁਲਜ਼ਮਾ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।  

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement