ਮੰਦਬੁੱਧੀ ਲੜਕੀ ਨਾਲ ਗੁਆਂਢੀ ਕਰਦਾ ਰਿਹਾ ਬਲਾਤਕਾਰ
Published : Sep 6, 2017, 11:09 pm IST
Updated : Sep 6, 2017, 5:39 pm IST
SHARE ARTICLE



ਕੁਹਾੜਾ/ਸਾਹਨੇਵਾਲ, 6 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ) : ਕੂੰਮਕਲਾਂ ਥਾਣਾ ਅਧੀਨ ਪੈਂਦੇ ਇਕ ਪਿੰਡ ਵਿਖੇ ਮੰਦਬੁੱਧੀ ਨਾਬਾਲਗ਼ ਲੜਕੀ ਨਾਲ ਅੱਧਖੜ ਉਮਰ ਦੇ ਵਿਅਕਤੀ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਸਥਾਨਕ ਮਾਛੀਵਾੜਾ ਰੋਡ 'ਤੇ ਇਕ ਪਿੰਡ ਵਿਚ ਵਿਧਵਾ ਮਾਂ ਦੀ ਮੰਦਬੁੱਧੀ ਲੜਕੀ ਨੂੰ ਉਸ ਦੇ ਗੁਆਂਢ 'ਚ ਰਹਿੰਦਾ ਅਸ਼ੋਕ ਕੁਮਾਰ (50) ਪਿਛਲੇ ਕਾਫੀ ਸਮੇਂ ਤੋਂ ਅਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਪੀੜਤ ਲੜਕੀ ਦੀ ਮਾਂ ਜਦੋਂ ਫ਼ੈਕਟਰੀ ਵਿਚ ਕੰਮ ਕਰਨ ਚਲੀ ਜਾਂਦੀ ਸੀ ਤਾਂ ਅਸ਼ੋਕ ਉਸ ਦੇ ਘਰ ਜਾ ਕੇ ਉਸ ਦਾ ਸ੍ਰੀਰਕ ਸ਼ੋਸ਼ਣ ਕਰਦਾ ਸੀ। ਮੰਦਬੁੱਧੀ ਲੜਕੀ ਵਲੋਂ ਬੀਤੇ ਦਿਨੀਂ ਮਾਂ ਨੂੰ ਅਪਣੇ ਗੁਪਤ ਅੰਗਾਂ 'ਤੇ ਦਰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਹ ਉਸ ਨੂੰ ਪਿੰਡ ਦੇ ਹੀ ਇਕ ਪ੍ਰਾਈਵੇਟ ਡਾਕਟਰ ਕੋਲ ਲੈ ਗਈ।

ਜਦੋਂ ਡਾਕਟਰ ਨੇ ਲੜਕੀ ਦੀ ਜਾਂਚ ਕੀਤੀ ਤਾਂ ਉਸ ਨੂੰ ਮਾਮਲਾ ਬਲਾਤਕਾਰ ਦਾ ਲਗਿਆ ਅਤੇ ਉਸ ਨੇ ਤੁਰਤ ਲੜਕੀ ਦੀ ਮਾਂ ਨੂੰ ਇਸ ਸਬੰਧੀ ਸਰਕਾਰੀ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਕਿਹਾ। ਪੀੜਤ ਲੜਕੀ ਨੇ ਅਪਣੀ ਮਾਂ ਨੂੰ ਦਸਿਆ ਕਿ ਗੁਆਂਢ 'ਚ ਹੀ ਰਹਿੰਦਾ ਅਸ਼ੋਕ ਕੁਮਾਰ ਉਸ ਨਾਲ ਗ਼ਲਤ ਕੰਮ ਕਰਦਾ ਹੈ। ਪੀੜਤ ਲੜਕੀ ਦੀ ਮਾਂ ਵਲੋਂ ਇਸ ਸਬੰਧੀ ਕੂੰਮਕਲਾਂ ਥਾਣਾ ਨੂੰ ਸੂਚਿਤ ਕੀਤਾ ਗਿਆ।

ਪੀੜਤ ਲੜਕੀ ਨੇ ਪੁਲਿਸ ਨੂੰ ਦਸਿਆ ਕਿ ਅਸ਼ੋਕ ਕੁਮਾਰ ਉਸ ਨੂੰ ਕਈ ਵਾਰ ਮਾਛੀਵਾੜਾ ਵਿਖੇ ਵੀ ਇਕ ਘਰ 'ਚ ਇਕੱਲਿਆਂ ਲੈ ਕੇ ਗਿਆ ਅਤੇ ਉਥੇ ਵੀ ਉਸ ਨਾਲ ਸ੍ਰੀਰਕ ਤੌਰ 'ਤੇ ਛੇੜਛਾੜ ਕਰਦਾ ਰਿਹਾ। ਥਾਣਾ ਕੂੰਮਕਲਾਂ ਮੁਖੀ ਹਰਜਿੰਦਰ ਸਿੰਘ ਨੇ ਦਸਿਆ ਕਿ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ। ਉਸ ਤੋਂ ਬਾਅਦ ਹੀ ਕਥਿਤ ਦੋਸ਼ੀ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement