ਮਾਡਲਿੰਗ ਅਤੇ ਅਦਾਕਾਰੀ ਚ ਕੈਰੀਅਰ ਦੀ ਬੁਲੰਦੀ ਤੋਂ ਬਾਅਦ ਹੁਣ ਆਵਾਜ਼ ਦਾ ਜਾਦੂ ਬਿਖੇਰਨ ਆ ਰਹੀ ਸਾਰਾ ਗੁਰਪਾਲ
Published : Dec 13, 2017, 12:16 pm IST
Updated : Dec 13, 2017, 6:46 am IST
SHARE ARTICLE

ਪੰਜਾਬੀ ਮਿਊਜ਼ਿਕ ਵੀਡੀਓਜ਼  ਦਾ ਮਸ਼ਹੂਰ ਚਿਹਰਾ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਸਾਰਾ ਗੁਰਪਾਲ ਹੁਣ ਮਹਿਜ਼ ਇੱਕ ਮਾਡਲ ਅਤੇ ਅਦਾਕਾਰਾ ਹੀ ਨਹੀਂ ਰਹੀ , ਬਲਿਕ ਇੱਕ  ਪੰਜਾਬੀ   ਗਾਇਕਾ ਦੇ ਰੂਪ ਵਿਚ ਵੀ ਉੱਭਰ  ਕੇ ਸਾਹਮਣੇ ਆਈ ਹੈ। ਜਿਸਦਾ ਪਹਿਲਾ ਗੀਤ "ਸਲੋਅ ਮੋਸ਼ਨ" 7 ਦਸੰਬਰ ਨੂੰ ਰਿਲੀਜ਼ ਹੋਇਆ ਹੈ । 


ਜਿਸਨੂੰ  ਦਰਸ਼ਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ । ਇਸ ਗੀਤ ਦਾ ਖੂਬਸੂਰਤ ਸੰਗੀਤ ਦਿੱਤਾ ਹੈ ‘ਰੋਕਸ ਏ’ ਨੇ ਅਤੇ ਬੋਲ ਲਿਖੇ ਹਨ ‘ਜਿੰਮੀ ਕਲੇਰ’ ਨੇ, ਜਿਨ੍ਹਾਂ ਨੇ ਇਸ ਗੀਤ ਨੂੰ ਸੰਗੀਤ ਵੀ ਦਿੱਤਾ ਹੈ । ‘ਲੇਮੋਨ ਸਕੁਅਸ਼ ਦੇ ਟੇਗੀ’ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ । ਸਾਰੀ ਵੀਡੀਓ ਨੂੰ ਬਹੁਤ ਹੀ ਖੂਬਸੂਰਤ ਵਿਦੇਸ਼ੀ  ਲੋਕੇਸ਼ਨਜ਼  'ਤੇ ਫਿਲਮਾਇਆ ਗਿਆ ਹੈ। ਇਸ ਅਨੋਖੇ ਅਤੇ ਨਵੀਂ ਵੀਡੀਓ ਦਾ ਕੌਨਸੇਪਟ ਹੈ ‘ਪੰਡਿਤ ਜੀ’ ਦਾ। ‘ਧੀਮਾਨ ਪ੍ਰੋਡਕਸ਼ਨਸ’ ਵਲੋਂ ਪੋਸਟਰ ਨੂੰ ਡੀਜਾਇਨ ਕੀਤਾ ਗਿਆ ਹੈ। ਇਸ ਗੀਤ ਨੂੰ ‘ਯੈਲੋ ਮਿਊਜ਼ਿਕ’ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਸਾਰਾ ਦਾ "ਸਲੋਅ ਮੋਸ਼ਨ"  ਗੀਤ ਰਿਲੀਜ਼ ਹੋਣ ਤੋਂ ਬਾਅਦ ਇੱਕ ਗੱਲ ਤਾਂ ਸਾਬਿਤ ਹੁੰਦੀ ਹੈ ਕਿ ਸਾਰਾ ਗੁਰਪਾਲ ਜਿੰਨੀ  ਹੀ ਖੂਬਸੂਰਤ ਅਤੇ ਸੁਰੀਲੀ  ਉਸਦੀ ਆਵਾਜ਼ ਵੀ ਹੈ। 



ਸਾਰਾ ਗੁਰਪਾਲ ਦੇ ਕਰੀਅਰ ਦੀ ਹੁਣ ਤੱਕ ਦੇ ਸਫ਼ਰ ਦੀ ਗੱਲ ਕਰੀਏ ਤਾਂ ਸਾਰਾ ਹੁਣ ਤੱਕ 300 ਤੋਂ ਵੱਧ ਪੰਜਾਬੀ ਗਾਣਿਆਂ 'ਚ ਨਜ਼ਰ ਆ ਚੁਕੀ ਹੈ ਅਤੇ ਹਾਲ ਹੀ 'ਚ  ਰਵਿੰਦਰ ਗਰੇਵਾਲ ਦੀ ਪੰਜਾਬੀ "ਫਿਲਮ ਡੰਗਰ ਡਾਕਟਰ" ਵਿਚ ਵੀ ਸਾਰਾ ਨੇ ਅਹਿਮ ਕਿਰਦਾਰ ਨਿਭਾਇਆ ਸੀ, ਅਤੇ ਬਹੁਤ ਜਲਦ ਬਾਲੀਵੁੱਡ ਫਿਲਮ 'ਡਰਾਮਾ ਕੂਈਨ' ਰਾਹੀਂ ਆਪਣਾ ਡੈਬਿਊ ਵੀ ਕਰਨ ਜਾ ਰਹੀ ਹੈ।  



ਇੱਕ ਖਾਸ ਮੁਲਾਕਾਤ ਵਿਚ  ਸਾਰਾ ਗੁਰਪਾਲ ਨੂੰ  ਉਸਦੇ ਗਾਇਕੀ 'ਚ ਆਉਣ ਬਾਰੇ ਇੱਕ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਇਸ ਇੰਡਸਟਰੀ ਦੇ ਵਿਚ ਮਹਿਜ਼ ਇੱਕ ਡੋਲ ਬਣਕੇ ਨਹੀਂ ਰਹਿਣਾ ਚਾਹੁੰਦੀ, ਬਲਕਿ ਆਪਣੇ  ਹੁਨਰ ਅਤੇ ਮਿਹਨਤ ਸਦਕਾ ਇੱਕ ਵੱਖਰੀ ਪਹਿਚਾਣ ਬਣਾਉਣਾ ਚਾਹੁੰਦੀ ਹਾਂ । ਅੱਗੇ ਸਾਰਾ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੈਨੂੰ ਗਾਇਕੀ ਦਾ ਸ਼ੌਂਕ ਸੀ, ਅਤੇ ਮੈਂ ਸਿੰਗਰ ਹੀ ਬਣਨਾ ਚਾਹੁੰਦੀ ਸੀ, ਜਿਸਦੇ ਲਈ ਮੈਂ ਬਹੁਤ ਮਿਹਨਤ ਕੀਤੀ ਹੈ ਅਤੇ ਸੰਗੀਤ ਦੀ ਸਿਖਿਆ ਵੀ ਲਈ ਹੈ । 


ਪਰ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣਾ ਇੱਕ ਮੁਕਾਮ ਬਣਾਉਣਾ ਚਾਹੁੰਦੀ ਸੀ ਜਿਸਦੇ ਲਈ ਮੇਰਾ ਪਹਿਲਾ ਪਡ਼ਾਅ ਮਾਡਲਿੰਗ ਸੀ । ਸਾਰਾ ਮੁਤਾਬਿਕ ਇੰਨੇ ਸਾਲ ਦੀ ਮਿਹਨਤ ਤੋਂ ਬਾਅਦ  ਹੁਣ ਉਹ ਸਮਾਂ ਆ ਗਿਆ ਸੀ ਕਿ ਉਹ ਆਪਣੀ ਖ਼ਹਿਸ਼  ਪੂਰੀ ਕਰ ਸਕੇ । ਸਾਰਾ ਗੁਰਪਾਲ ਨੇ ਅੱਗੇ ਕਿਹਾ “ਮੈਂ ਇਸ ਗਾਣੇ ਨਾਲ ਇੱਕ ਨਵੀਂ ਕੋਸ਼ਿਸ਼ ਕੀਤੀ ਹੈ ਕਿ ਮੈਂ ਕੋਈ ਫਿਲਟਰ ਜਾਂ ਸੌਫਟਵੇਅਰ ਨੂੰ ਨਹੀਂ ਵਰਤਿਆ ਇਹ ਮੇਰੀ ਆਪਣੀ ਆਵਾਜ਼ ਹੈ। ਮੈਨੂੰ ਉਮੀਦ ਹੈ ਕਿ ਲੋਕ ਮੇਰੀ ਇਸ ਕੋਸ਼ਿਸ਼ ਨੂੰ ਵੀ ਆਪਣਾ ਪਿਆਰ ਦੇਣਗੇ”। 



ਇਸ ਦੇ ਨਾਲ ਹੀ ਸਾਰਾ ਨੇ ਫਿਊਚਰ ਪਲਾਨ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਦੇ ਹੁਣ "ਫੋਕ ਗੀਤ" ਦੀ ਤਿਆਰੀ ਚਲ ਰਹੀ ਹੈ ਅਤੇ ਉਹ ਆਪਣੇ ਆਪ ਨੂੰ ਇੱਕ ਗਾਇਕਾ ਦੇ ਰੂਪ ਵਿਚ ਹੀ ਸਥਾਪਿਤ ਕਰਨ ਦੇ ਲਈ ਪੁਰੀਆ ਤਰ੍ਹਾਂ ਤਿਆਰ ਹੈ । ਇਸ ਦੇ ਨਾਲ ਹੀ ਸਾਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਹੁਣ ਉਹ  ਕਿਸੇ ਵੀ ਹੋਰ ਗਾਇਕ ਦੀ ਵੀਡੀਓ ਵਿਚ ਨਜ਼ਰ ਨਹੀਂ ਆਵੇਗੀ।  ਸਿਰਫ ਆਪਣੇ ਗਾਏ ਗੀਤਾਂ ਵਿਚ ਹੀ ਕੰਮ ਕਰੇਗੀ।

ਉਮੀਦ ਹੈ ਕਿ ਮਾਡਲ ਵਜੋਂ ਕਈ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਸਾਰਾ ਦਾ ਇਹ ਸਫਰ ਵੀ ਉਸ ਦੇ ਮਾਡਲਿੰਗ ਕਰੀਅਰ ਵਾਂਗ ਹਿੱਟ ਹੋਵੇਗਾ।   ਸਾਡੀਆਂ ਦੁਆਵਾਂ ਸਾਰਾ ਦੇ ਨਾਲ ਹਨ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement