ਪੰਜਾਬ ਵਿੱਚ ਸਬਜ਼ੀਆਂ ਦੇ ਰੇਟ ਇੱਕ ਵਾਰ ਫਿਰ ਦੁਗਣੇ ਹੋ ਗਏ ਹਨ। ਪਿਛਲੇ ਕਈ ਮਹੀਨਿਆਂ ਤੋਂ ਮਹਿੰਗਾਈ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ। ਜਿਥੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਕਈ ਵਸਤਾਂ ਵਿਚ ਕਾਫ਼ੀ ਤੇਜੀ ਨਾਲ ਮਹਿੰਗਾਈ ਵੇਖਣ ਨੂੰ ਮਿਲ ਰਹੀ ਹਨ, ਉਥੇ ਹੀ ਟਮਾਟਰ ਅਤੇ ਪਿਆਜ਼ ਨੇ ਤਾਂ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿਤਾ ਹੈ।
ਜਦੋ ਸਪੋਕੇਸਮੈਨ ਦੀ ਟੀਮ ਨੇ ਪਟਿਆਲਾ ਦੀ ਸਬਜੀ ਮੰਡੀ ਵਿੱਚ ਜਾ ਕੇ ਸਬਜੀਆਂ ਦੇ ਰੇਟ ਚੈੱਕ ਕੀਤੇ ਤਾਂ ਪਤਾ ਚਲਿਆ ਕੇ ਦਸ ਰੁਪਏ ਕਿੱਲੋ ਵਿਕਣ ਵਾਲਾ ਪਿਆਜ ਹੁਣ 40 ਰੁਪਏ ਕਿਲੋਂ ਵਿਕ ਰਿਹਾ ਹੈ, ਟਮਾਟਰ ਜੋ 20 ਤੋਂ 30 ਰੁਪਏ ਕਿਲੋ ਸੀ, ਅੱਜ ਉਹ 60 ਤੋਂ 80 ਰੁਪਏ ਕਿਲੋ ਵਿਕ ਰਿਹਾ ਸੀ, ਜਿਸ ਕਰਕੇ ਆਮ ਲੋਕਾਂ ਦੀ ਜੇਬ ਇਕ ਵਾਰ ਫਿਰ ਢੀਲੀ ਹੋ ਰਹੀ ਹੈ। ਲੋਕ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਘਰ ਵਿੱਚ ਰੋਜਾਨਾ ਇਸਤਮਾਲ ਹੋਣ ਵਾਲੇ ਸਮਾਨ ਦੇ ਰੇਟਾਂ ਵੱਲ ਵੀ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਤੇ ਰੇਟ ਘੱਟ ਕਰਨ ਦਾ ਕੋਈ ਹੱਲ ਕੀਤਾ ਜਾਵੇ।
ਮੰਡੀ ਵਿਚ ਸਬਜੀ ਖਰੀਦਣ ਆਏ ਲੋਕਾਂ ਦੇ ਅਨੁਸਾਰ ਸਬਜੀਆਂ ਦੇ ਰੇਟ ਜੋ ਇੱਕ ਹਫਦਾ ਪਹਿਲਾਂ ਸਨ, ਉਨ੍ਹਾਂ ਦੇ ਰੇਟ ਦੁਗਣੇ ਹੋ ਗਏ ਹਨ। ਜਿਸ ਨਾਲ ਉਨ੍ਹਾਂ ਦੀ ਘਰ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ, ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਘਰ ਵਿੱਚ ਇਸਤਮਾਲ ਹੋਣ ਵਾਲਾ ਸਮਾਨ ਸਸਤਾ ਹੋਵੇ।
ਮਹਿੰਗੀਆਂ ਸਬਜੀਆਂ ਨੇ ਜਿਥੇ ਰਸੋਈ ਦਾ ਬਜਟ ਵਿਗਾੜਿਆ ਹੈ, ਉਥੇ ਹੀ ਰਿਟੇਲ ਦੁਕਾਨਦਾਰ ਦਾ ਵੀ ਬਜਟ ਹਿਲਾ ਕੇ ਰੱਖ ਦਿਤਾ ਹੈ ਤੇ ਦੁਕਾਨਦਾਰ ਨੇ ਆਖਿਆ ਕੇ ਪਿਛੋਂ ਹੀ ਟਮਾਟਰ ਅਤੇ ਪਿਆਜ ਦੀ ਸਪਲਾਈ ਬਹੁਤ ਘੱਟ ਆ ਰਹੀ ਰਹੀ , ਜਿਸ ਕਰਕੇ ਪਿਆਜ ਤੇ ਟਮਾਟਰ ਬਹੁਤ ਮਹਿੰਗਾ ਮਿਲ ਰਿਹਾ ਹੈ , ਜਿਸ ਕਰਕੇ ਇਸ ਦੇ ਰੇਟ ਵਧੇ ਹਨ।
end-of