
ਇੱਕ ਮਾਮੂਲੀ ਝਗਡ਼ਾ ਕਿਸੇ ਦੀ ਜਾਨ ਵੀ ਲੈ ਸਕਦਾ ਹੈ, ਇਹ ਕਿਸੇ ਨੇ ਸੋਚਿਆ ਨਹੀਂ ਹੋਵੇਗਾ । ਤਾਜ਼ਾ ਮਾਮਲਾ ਪਿੰਡ ਘਰਿਆਲਾ 'ਚ ਸਾਹਮਣੇ ਆਇਆ ਹੈ ਜਿਥੇ ਘਰ ਦੇ ਦਰਵਾਜੇ ਨੂੰ ਲਾਇ ਕੇ ਹੋਈ ਛੋਟੀ ਜਿਹੀ ਤਕਰਾਰ ਪਿੱਛੇ ਗੋਲੀ ਚੱਲ ਗਈ ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਜਦ ਕਿ ਇਸ ਵਿਵਾਦ ਵਿਚ ਇੱਕ ਜ਼ਖਮੀ ਹੋ ਗਿਆ । ਜਾਣਕਾਰੀ ਮੁਤਾਬਿਕ ਗੁਰਦਿਆਲ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਘਰ ਦਾ ਦਰਵਾਜ਼ਾ ਗਲੀ ਵਿੱਚ ਵਧਾ ਕੇ ਲਾਇਆ ਹੋਇਆ ਸੀ ।
ਇਸ ਦੇ ਨਾਲ ਹੀ ਲੱਗਦੇ ਘਰ ਦੇ ਮਾਲਕ ਗੁਰਪਾਲ ਸਿੰਘ ਨੂੰ ਇਸ ਤੋਂ ਇਤਰਾਜ਼ ਸੀ। ਜਿਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਦੋਵਾਂ 'ਚ ਤਕਰਾਰਬਾਜ਼ੀ ਚੱਲਦੀ ਆ ਰਹੀ ਸੀ । ਇਹੀ ਤਕਰਾਰਬਾਜ਼ੀ ਮੰਗਲਵਾਰ ਦੇ ਦਿਨ ਵੀ ਹੋ ਗਈ ਜਿਸ ਦੌਰਾਨ ਗੁਰਪਾਲ ਸਿੰਘ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਗੋਲੀ ਗੁਰਪਾਲ ਸਿੰਘ ਦੇ ਘਰ ਆਏ ਸੁਖਦੇਵ ਸਿੰਘ ਦੇ ਸਿਰ ਵਿੱਚ ਲੱਗੀ ਤੇ ਦੂਜੀ ਗੋਲੀ ਜੋਰਾ ਸਿੰਘ ਦੇ ਲੱਗੀ। ਇਸ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੌ ਗਈ ਤੇ ਜੋਰਾ ਸਿੰਘ ਜ਼ਖ਼ਮੀ ਹੋ ਗਿਆ। ਫਿਲਹਾਲ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ ਅਤੇ ਕਾਰਵਾਈ ਸ਼ੁਰੂ ਕਰ ਡਿੱਤੀ ਗਈ ਹੈ।