ਮਾਨਸਾ ਜਿਲੇ ਦੇ ਪਿੰਡ ਬੀਰੇਵਾਲਾ ਜੱਟਾਂ ਦੇ 86 ਸਾਲਾਂ ਕਿਸਾਨ ਜਸਵੰਤ ਸਿੰਘ ਦੀ ਇੱਛਾ ਅਨੁਸਾਰ ਮਰਨ ਉਪਰੰਤ ਉਸਦਾ ਸਰੀਰ ਉਸਦੇ ਪਰਿਵਾਰ ਵਲੋਂ ਮੈਡੀਕਲ ਖੋਜਾਂ ਲਈ ਆਦੇਸ਼ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਬਠਿੰਡਾ ਦੀ ਟੀਮ ਨੂੰ ਸੌਂਪਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਦੂਲਗੜ੍ਹ ਦੇ ਉਪ ਮੰਡਲ ਮੈਜਿਸਟ੍ਰੇਟ ਅਭੀਜੀਤ ਕਪਲਿਸ਼ ਅਤੇ ਤਹਿਸੀਲਦਾਰ ਸੰਧੂਰਾ ਸਿੰਘ ਨੇ ਕਿਹਾ ਕਿ ਕਿਸਾਨ ਜਸਵੰਤ ਸਿੰਘ ਦਾ ਸਰੀਰ ਦਾਨ ਕਰਨ ਦਾ ਫੈਸਲਾ ਸਮਾਜ ਨੂੰ ਵਧੀਆ ਸੇਧ ਦੇਣਾ ਹੈ।
ਸਮਾਜ ਵਿੱਚ ਫੈਲੇ ਵਹਿਮਾਂ ਭਰਮਾਂ 'ਚੋ ਇਲਾਕਾ ਨਿਵਾਸੀਆਂ ਨੂੰ ਕੱਢਣ ਲਈ ਪਿੰਡ ਬੀਰੇਵਾਲਾ ਜੱਟਾਂ ਦੇ ਕਿਸਾਨ ਜਸਵੰਤ ਸਿੰਘ ਨੇ ਆਪਣੇ ਜਿਉਂਦੇ ਜੀ ਆਪਣੇ ਪਰਿਵਾਰ ਅੱਗੇ ਇੱਛਾ ਰੱਖੀ ਕਿ ਉਸਦੇ ਮਰਨ ਉਪਰੰਤ ਉਸਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਦਿੱਤਾ ਜਾਵੇ। ਅੱਜ 86 ਸਾਲਾਂ ਕਿਸਾਨ ਦੀ ਮੌਤ ਉਪਰੰਤ ਉਸਦਾ ਸਰੀਰ ਉਸਦੇ ਪੋਤਰੇ ਸ਼ਿੰਗਾਰਾ ਸਿੰਘ ਪੰਚ ਅਤੇ ਪਰਿਵਾਰਕ ਮੈਬਰਾਂ ਨੇ ਸਰਦੂਲਗੜ੍ਹ ਦੇ ਐਸ.ਡੀ.ਐਮ. ਅਭੀਜੀਤ ਕਪਲਿਸ਼ ਅਤੇ ਤਹਿਸੀਲਦਾਰ ਸੰਧੂਰਾ ਸਿੰਘ ਦੀ ਹਾਜ਼ਰੀ ਵਿੱਚ ਆਦੇਸ਼ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਬਠਿੰਡਾ ਦੀ ਟੀਮ ਨੂੰ ਸੌਂਪਿਆ ਗਿਆ। ਇਸ ਮੌਕੇ ਸਰਦੂਲਗੜ੍ਹ ਪ੍ਰੈਸ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਦੀ ਇੱਛਾ ਅਨੁਸਾਰ ਅੱਜ ਉਸਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।
ਇਸ ਮੌਕੇ ਪਹੁੰਚੇ ਐਸ.ਡੀ.ਐਮ. ਸਰਦੂਲਗੜ੍ਹ ਅਭੀਜੀਤ ਕਪਲਿਸ਼ ਨੇ ਕਿਹਾ ਕਿ 86 ਸਾਲਾਂ ਕਿਸਾਨ ਜਸਵੰਤ ਸਿੰਘ ਦੀ ਵਧੀਆ ਸੋਚ ਸਦਕਾ ਉਸਦਾ ਪੂਰਾ ਪਰਿਵਾਰ ਪੜ੍ਹਿਆ ਲਿਖਿਆ ਹੋਇਆ ਹੈ ਅਤੇ ਉਸਨੇ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਦਾ ਫੈਸਲਾ ਕਰਕੇ ਪੂਰੇ ਇਲਾਕੇ ਨੂੰ ਵਹਿਮਾਂ ਭਰਮਾਂ ਵਿਚੋ ਕੱਢਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ