ਪੰਜਾਬ ਬੋਰਡ ਦਾ ਵੱਡਾ ਫੈਸਲਾ, ਵਿਦਿਆਰਥੀਆ ਲਈ ਰਾਹਤ ਭਰੀ ਖ਼ਬਰ
Published : Sep 14, 2017, 12:30 pm IST
Updated : Sep 14, 2017, 8:16 am IST
SHARE ARTICLE

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਬੋਰਡ ਵੱਲੋਂ ਸਰਟੀਫਿਕੇਟ ਬਣਾਉਦੇ ਸਮੇਂ ਜੇਕਰ ਜਨਮ ਤਾਰੀਖ਼, ਮਾਤਾ-ਪਿਤਾ ਦਾ ਨਾਂ ਜਾਂ ਕੁੱਝ ਹੋਰ ਗਲਤ ਲਿਖਿਆ ਜਾਂਦਾ ਹੈ ਤਾਂ ਉਸ ਦੇ ਲਈ ਪੈਸਾ ਅਤੇ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਬੋਰਡ ਹੁਣ ਇਨ੍ਹਾਂ ਸਰਟੀਫਿਕੇਟਾਂ 'ਚ ਤਬਦੀਲੀ ਕਰਕੇ ਜਲਦ ਹੀ ਵਿਦਿਆਰਥੀਆਂ ਤੱਕ ਪਹੁੰਚਾ ਦਿਆ ਕਰੇਗਾ। 

ਬੋਰਡ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਖਤਮ ਕਰਨ ਲਈ ਲੋਕਹਿੱਤ 'ਚ ਇਹ ਫੈਸਲਾ ਲਿਆ ਹੈ, ਜਿਸ ਨਾਲ ਯਕੀਨੀ ਤੌਰ 'ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਖਾਸ ਗੱਲ ਇਹ ਹੈ ਕਿ 1970 ਤੋਂ ਲੈ ਕੇ ਹੋਣ ਤੱਕ ਬੋਰਡ ਵੱਲੋਂ ਵੱਖ-ਵੱਖ ਕਲਾਸਾਂ ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਦੇ ਸਰਟੀਫਿਕੇਟਾਂ 'ਚ ਜਨਮ ਤਾਰੀਖ਼, ਮਾਪਿਆਂ ਦੇ ਨਾਂ 'ਚ ਹਰ ਤਰ੍ਹਾਂ ਦੀ ਸੋਧ ਪਹਿਲੀ ਵਾਰ ਕੀਤੀ ਜਾ ਰਹੀ ਹੈ। 


ਇਸ ਸੋਧ 'ਤੇ ਲੱਗਣ ਵਾਲੀ ਫੀਸ ਪ੍ਰੀਖਿਆ ਦੇਣ ਵਾਲਿਆਂ ਵੱਲੋਂ ਬੋਰਡ ਤੋਂ ਪਾਸ ਕੀਤੀ ਪ੍ਰੀਖਿਆ ਦੇ ਸਾਲ ਤੋਂ 500 ਰੁਪਏ ਪ੍ਰਤੀ ਸਾਲ ਤੋਂ ਇਲਾਵਾ ਪ੍ਰਤੀ ਗਲਤੀ ਇੱਕ ਹਜ਼ਾਰ ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ।

ਪਹਿਲਾਂ ਇਹ ਸੋਧ ਤੈਅ ਸਮੇਂ ਦੌਰਾਨ ਹੀ ਕਰਵਾਈ ਜਾ ਸਕਦੀ ਸੀ। ਇਸ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੋਹਾਲੀ ਤੱਕ ਚੱਕਰ ਲਾਉਣ ਦੇ ਬਾਵਜੂਦ ਸੋਧ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਬੋਰਡ ਦੇ ਨਵੇਂ ਫੈਸਲੇ ਮੁਤਾਬਿਕ ਉਕਤ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਜ਼ਿਲ੍ਹਾ ਬੁੱਕ ਡਿਪੋ 'ਚ ਵੀ ਉਕਤ ਸੋਧ ਲਈ ਅਰਜ਼ੀ ਦੇਣ ਦੀ ਸਹੂਲਤ ਦਿੱਤੀ ਗਈ ਹੈ, ਜਿਸ ਦੇ ਲਈ ਹੁਣ ਉਕਤ ਪ੍ਰਕਿਰਿਆ ਲਈ ਮੋਹਾਲੀ ਤੱਕ ਦੇ ਚੱਕਰ ਲਾਉਣ ਤੋਂ ਛੁਟਕਾਰਾ ਮਿਲ ਸਕੇਗਾ। 


ਬੋਰਡ ਮੁਤਾਬਕ ਨਤੀਜਾ ਐਲਾਨੇ ਜਾਣ ਤੋਂ 2 ਸਾਲ ਦੇ ਅੰਦਰ ਕੀਤੀ ਜਾਣ ਵਾਲੀ ਸੋਧ ਸੰਬਧਿਤ ਪ੍ਰੀਖਿਆ ਕੇਂਦਰ ਵੱਲੋਂ ਸਕੂਲ ਆਧਾਰਿਤ ਰਿਕਾਰਡ ਦੇ ਆਧਾਰ 'ਤੇ ਕੀਤੀ ਜਾਵੇਗੀ। ਸੋਧ ਤੋਂ ਬਾਅਦ ਸਰਟੀਫਿਕੇਟ ਵੀ ਸਬੰਧਿਤ ਸੈਂਟਰ ਵੱਲੋਂ ਹੀ ਜਾਰੀ ਕੀਤੇ ਜਾਣਗੇ।

ਮੈਸਜ ਰਾਹੀਂ ਅਪਡੇਟ ਦੇਵੇਗਾ ਬੋਰਡ

ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲਾਂ ਬੋਰਡ ਵੱਲੋਂ ਪੁਰਾਣੇ ਨਿਯਮਾਂ ਦੇ ਤਹਿਤ 5 ਸਾਲਾਂ ਤੋਂ ਜ਼ਿਆਦਾ ਸਮੇਂ ਦੀ ਸੋਧ ਕਰਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਸੀ ਪਰ ਹੁਣ ਬੋਰਡ ਦੇ ਨਵੇਂ ਫੈਸਲੇ ਮੁਤਾਬਕ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਕਰਦੇ ਹੋਏ ਬੋਰਡ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। 


ਸੁਧਾਰਾਂ 'ਚ ਪੂਰੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ, ਜਿਸ ਕਾਰਨ ਸਰਟੀਫਿਕੇਟ ਤਿਆਰ ਕਰਨ 'ਚ ਹੁਣ ਪਹਿਲਾਂ ਤੋਂ ਅੱਧਾ ਸਮਾਂ ਲੱਗੇਗਾ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਫੀਸ ਦੀ ਰਸੀਦ ਦਾ ਨੰਬਰ, ਡਾਇਰੀ ਨੰਬਰ, ਕੇਸ ਦੀ ਸਥਿਤੀ ਅਤੇ ਬੋਰਡ ਵੱਲੋਂ ਸਰਟੀਫਿਕੇਟ ਭੇਜਣ ਦੀ ਤਰੀਕ ਅਤੇ ਰਜਿਸਟਰੀ ਨੰਬਰ ਵੀ ਮੋਬਾਇਲ 'ਤੇ ਮੈਸਜ ਰਾਹੀਂ ਭੇਜਿਆ ਜਾਵੇਗਾ। 

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement