ਪਟਿਆਲਾ ਦੇ ਪਿੰਡ ਕਲਿਆਣ ਵਿੱਚ ਰਹਿਣ ਵਾਲੇ ਸੁਖਵੰਤ ਸਿੰਘ ਚਹਿਲ ਪੰਜਾਬ ਵਿਚ ਪ੍ਰਦੂਸ਼ਣ ਨੂੰ ਰੋਕਣ ਲਈ ਲਗਾਤਾਰ ਪਿਛਲੇ 5 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ। ਜਿਸ ਕਾਰਨ ਉਹ ਆਲੇ ਦੁਆਲੇ ਦੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ। ਸੁਖਵੰਤ ਸਿੰਘ ਦੇ ਕੋਲ ਸੋ ਏਕੜ ਜ਼ਮੀਨ ਹੈ, ਉਨ੍ਹਾਂ ਦੇ ਅਨੁਸਾਰ ਪਰਾਲੀ ਨੂੰ ਅੱਗ ਲਗਾਉਣਾ ਪੰਜਾਬ ਦੇ ਗਰੀਬ ਕਿਸਾਨਾਂ ਦੀ ਮਜਬੂਰੀ ਹੈ, ਕਿਉਂਕਿ ਬਾਇਓਗੈਸ ਪਲਾਂਟ ਵਿੱਚ ਪਰਾਲੀ ਨੂੰ ਭੇਜਣ ਤੱਕ ਦਾ ਖਰਚਾ ਇੰਨਾ ਹੁੰਦਾ ਹੈ ਕਿ ਇੱਕ ਛੋਟਾ ਕਿਸਾਨ ਇਸਨੂੰ ਨਹੀਂ ਝੱਲ ਸਕਦਾ ।
