ਪੰਜਾਬ ਮੰਤਰੀ ਮੰਡਲ 'ਚ ਵਾਧਾ ਟਲਿਆ, ਕਾਂਗਰਸ ਵੱਲੋ ਜਿੱਤ ਦੇ ਜਸ਼ਨ ਨਾ ਮਨਾਉਣ ਦਾ ਸੁਝਾਅ
Published : Dec 19, 2017, 12:24 pm IST
Updated : Dec 19, 2017, 6:54 am IST
SHARE ARTICLE

ਚੰਡੀਗੜ੍ਹ: ਗੁਜਰਾਤ ਅਤੇ ਹਿਮਾਚਲ ‘ਚ ਭਾਜਪਾ ਦੀ ਜਿੱਤ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਜਸ਼ਨ ਬੇਸੁਆਦੇ ਕਰ ਦਿੱਤੇ ਹਨ। ਨਗਰ ਨਿਗਮ, ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨ ਬਾਅਦ ਕਾਂਗਰਸ ਨੇ ਵਰਕਰਾਂ ਨੂੰ ਜਸ਼ਨ ਨਾ ਮਨਾਉਣ ਦਾ ਸੁਝਾਅ ਦਿੱਤਾ ਹੈ। ਸੂਤਰਾਂ ਅਨੁਸਾਰ, ਪੰਜਾਬ ਮੰਤਰੀ ਮੰਡਲ ਵਿਚ ਕੀਤਾ ਜਾਣ ਵਾਲਾ ਵਾਧਾ ਵੀ ਅਗਲੇ ਸਾਲ ਜਨਵਰੀ ਮਹੀਨੇ ਹੋਣ ਦੇ ਸੰਕੇਤ ਹਨ।

ਸੂਤਰਾਂ ਅਨੁਸਾਰ, ਨਿਗਮ ਅਤੇ ਕੌਂਸਲ ਚੋਣਾਂ ਦੀ ਜਿੱਤ ਵਿਚ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਵੀ ਟਾਲ ਦਿੱਤੀ ਗਈ, ਇਸ ਪ੍ਰੈਸ ਕਾਨਫਰੰਸ ਦੇ ਹੁਣ ਜਲੰਧਰ ਹੋਣ ਦੀ ਸੰਭਾਵਨਾ ਹੈ। ਹਿਮਾਚਲ ਅਤੇ ਗੁਜਰਾਤ ਵਿਚ ਜਿੱਤ ਕਰਕੇ ਹੀ ਪੰਜਾਬ ਭਾਜਪਾ ਡਿਪ੍ਰੈਸ਼ਨ 'ਚੋਂ ਬਾਹਰ ਆ ਗਈ ਹੈ। ਪਾਰਟੀ ਨੇ ਚੰਡੀਗੜ੍ਹ ਅਤੇ ਪੰਜਾਬ ਵਿੱਚ ਦੋਹਾਂ ਸੂਬਿਆਂ ਵਿਚ ਜਿੱਤ ਦੇ ਜਸ਼ਨ ਮਨਾਏ।


ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਆਏ ਨਤੀਜਿਆਂ ਵਿਚ ਸੱਤਾਧਾਰੀ ਕਾਂਗਰਸ ਕੁੱਲ 3 ਨਗਰ ਨਿਗਮ, 8 ਨਗਰ ਕੋਂਸਲਾਂ ‘ਚੋਂ 7 ਅਤੇ 24 ਨਗਰ ਪੰਚਾਇਤਾਂ ਚੋ 18 ਥਾਂ 'ਤੇ ਜੇਤੂ ਰਹੀ ਹੈ। ਅਕਾਲੀ ਦਲ ਦਾ ਬਹੁਮਤ ਸਿਰਫ਼ ਇਕ ਬੇਗੋਵਾਲ ਨਗਰ ਪੰਚਾਇਤ ‘ਤੇ ਹੀ ਹੋਇਆ ਹੈ। ਆਮ ਆਦਮੀ ਪਾਰਟੀ ਦਾ ਸਿਰਫ ਇਕ ਉਮੀਦਵਾਰ, ਭੁਲੱਥ ਤੋਂ ਹੀ ਜਿੱਤ ਸਕਿਆ ਹੈ।

ਪੰਜਾਬ ਕਾਂਗਰਸ ਇਸ ਇਤਿਹਾਸਿਕ ਜਿੱਤ ਨੂੰ ਮਨਾਉਣ ਦੇ ਇਰਾਦੇ ਵਿਚ ਸੀ। ਚੋਣ ਨਤੀਜਿਆਂ ਤੋਂ ਇਕ ਦਿਨ ਬਾਅਦ, ਸੋਮਵਾਰ ਨੂੰ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਵੀ ਰੱਖ ਲਈ ਗਈ ਸੀ। ਸੋਮਵਾਰ ਨੂੰ ਹਿਮਾਚਲ ਅਤੇ ਗੁਜਰਾਤ ਦੇ ਚੋਣ ਨਤੀਜਿਆਂ ਦਾ ਰੁਝਾਨ ਆਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਰੱਦ ਕਰ ਦਿੱਤਾ ਗਿਆ।


ਪ੍ਰੈਸ ਕਾਨਫਰੰਸ ਨੂੰ ਇਕ ਦਿਨ ਬਾਅਦ ਪੰਜਾਬ ਦੇ ਹੀ ਸ਼ਹਿਰ ਜਲੰਧਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ, ਮੰਤਰੀ ਮੰਡਲ ਵਾਧੇ ਲਈ ਤਿਆਰੀਆਂ ਦੀ ਸ਼ੁਰੂ ਕੀਤੀ ਗਈ ਪ੍ਰਕਿਰਿਆ ਵੀ ਰੋਕ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਹੁਣ ਇਹ ਵਾਧਾ ਨਵੇਂ ਸਾਲ ਦੇ ਜਨਵਰੀ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸ਼ਹਿਰੀ ਚੋਣਾਂ ਵਿਚ ਹਾਰ ਕਾਰਨ ਨਿਰਾਸ਼ਾ ਵਿਚ ਆਈ ਦੇਸ਼ ਦੀ ਸਭ ਤੋ ਵੱਡੀ ਪਾਰਟੀ ਭਾਜਪਾ ਦੀ ਪੰਜਾਬ ਇਕਾਈ ਡਿਪ੍ਰੈਸ਼ਨ 'ਚੋ ਬਾਹਰ ਆਈ। ਦੋਹਾਂ ਸੂਬਿਆਂ ਦੀ ਜਿੱਤ 'ਤੇ ਪਾਰਟੀ ਨੇ ਢੋਲ ਨਗਾਰਿਆਂ ਨਾਲ ਜਸ਼ਨ ਮਨਾਏ। ਪਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸ਼ਹਿਰੀ ਚੋਣਾਂ ਵਿੱਚ ਹੋਈ ਹਾਰ ਨੂੰ ਲੈ ਕੇ ਨਿਰਾਸ਼ਾ ਵਿਚ ਹੈ। ਕਾਂਗਰਸ ਦੇ ਆਗੂਆਂ ਨੇ ਵੀ ਹਿਮਾਚਲ ਅਤੇ ਗੁਜਰਾਤ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਵਰਕਰਾਂ ਨੂੰ ਜਸ਼ਨ ਨਾਮਨਾਉਣ ਦੀ ਨਸੀਹਤ ਦਿੱਤੀ ਹੈ।

ਗੁਜਰਾਤ ਅਤੇ ਹਿਮਾਚਲ ਦੀ ਹਾਰ ਦਾ ਮੰਥਨ ਪੰਜਾਬ 'ਚ

ਪੰਜਾਬ ਕਾਂਗਰਸ ਨੂੰ ਘੱਟੋ ਘੱਟ ਹਿਮਾਚਲ ਵਿਚ ਜਿੱਤ ਦੀ ਉਮੀਦ ਸੀ। ਕਿਉਂਕਿ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਆਂਢੀ ਸੂਬੇ ਹਿਮਾਚਲ ਵਿਚ ਪ੍ਰਚਾਰ ਕੀਤਾ ਸੀ। ਗੁਜਰਾਤ ਵਿਚ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਹਿਮਦਾਬਾਦ ਦੇ ਨਿਕੋਲ ਵਿਖੇ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਗਏ ਸਨ, ਪਰ ਕਾਂਗਰਸ ਉਮੀਦਵਾਰ ਹਾਰ ਗਏ।


ਪਰ ਪੰਜਾਬ ਕਾਂਗਰਸ ਵਿਚ ਜਿਸ ਦੀ ਜਿਆਦਾ ਚਰਚਾ ਹੋ ਰਹੀ ਹੈ ਉਹ ਹੈ ਮੰਤਰੀ ਨਵਜੋਤ ਸਿੰਘ ਸਿੱਧੂ। ਭਾਜਪਾ ਅਤੀਤ ਦੇ ਸਿੱਧੂ ਦਾ ਨਾਮ ਗੁਜਰਾਤ ਦੇ 40 ਸਟਾਰ ਪ੍ਰਚਾਰਕਾਂ ਵਿੱਚ ਸੀ, ਪਰ ਸਿੱਧੂ ਗੁਜਰਾਤ ਵਿਚ ਆਪਣੀ ਡਿਊਟੀ ਨਹੀਂ ਨਿਭਾ ਪਾਏ। ਹਿਮਾਚਲ ਵਿਚ ਵੀ 40 ਸਟਾਰ ਪ੍ਰਚਾਰਕਾਂ ਵਿਚ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦਾ ਨਾਮ ਸੀ, ਪਰ ਹਿਮਾਚਲ ਵਿਚ ਵੀ ਸਿੱਧੂ ਆਪਣੀ ਡਿਊਟੀ ਨਹੀਂ ਨਿਭਾ ਸਕੇ। ਅਜਿਹੀਆਂ ਚਰਚਾਵਾਂ ਸਨ ਕਿ ਸਿੱਧੂ ਦਾ ਵਿਰੋਧ ਅਕਾਲੀ ਦਲ ਨਾਲ ਸੀ, ਭਾਜਪਾ ਨਾਲ ਨਹੀਂ, ਇਸ ਲਈ ਸਿੱਧੂ ਭਾਜਪਾ ਵਿਰੁੱਧ ਪ੍ਰਚਾਰ ਲਈ ਨਹੀਂ ਗਏ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement