
ਕੋਟ ਫਤੂਹੀ- ਨਜ਼ਦੀਕੀ ਪਿੰਡ ਮਖਸੂਸਪੁਰ ਦੇ ਖੇਤਾਂ ਵਿਚ ਬਾਅਦ ਦੁਪਹਿਰ ਇੱਕ ਭਰੀ ਹੋਈ ਪਰਾਲੀ ਦੀ ਟਰੈਕਟਰ-ਟਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਉੱਪਰ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਮਸਾਂ ਕਾਬੂ ਪਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 3 ਵਜੇ ਸਤਨਾਮ ਸਿੰਘ ਪੁੱਤਰ ਗੁਰਦਿਆਲ ਸਿੰਘ ਆਪਣੇ ਖੇਤਾਂ ਵਿਚੋਂ ਇਕੱਠੀ ਕੀਤੀ ਪਰਾਲੀ ਲੈ ਕੇ ਜਾ ਰਿਹਾ ਸੀ। ਜਦੋਂ ਉਹ ਆਪਣੇ ਖੇਤ ਤੋਂ ਕੁੱਝ ਦੂਰ ਆਇਆ ਤਾਂ ਟਰਾਲੀ ਵਿਚ ਲੱਦੀ ਪਰਾਲੀ ਬਿਜਲੀ ਦੇ ਖੰਭੇ ਦੀਆਂ ਢਿੱਲੀਆਂ ਤਾਰਾਂ ਨਾਲ ਟਕਰਾਅ ਗਈ, ਜਿਸ ਕਾਰਨ ਤਾਰ ਟੁੱਟ ਗਈ ਅਤੇ ਪਰਾਲੀ ਨੂੰ ਅੱਗ ਪੈ ਗਈ।
ਚਾਲਕ ਥੋੜ੍ਹੀ ਦੂਰ ਟਰੈਕਟਰ-ਟਰਾਲੀ ਨੂੰ ਲੈ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਪਰੰਤ ਹੁਸ਼ਿਆਰਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ 'ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣੋਂ ਬਚਾਇਆ। ਅੱਗ ਲੱਗਣ ਨਾਲ ਲਗਭਗ 70 ਫੀਸਦੀ ਪਰਾਲੀ ਸੜ ਗਈ, ਜਦਕਿ ਟਰੈਕਟਰ-ਟਰਾਲੀ ਦਾ ਬਚਾਅ ਰਿਹਾ।