ਪਟਿਆਲਾ ਵਿਖੇ ਸਪੋਰਟਸ 'ਵਰਸਟੀ ਸਥਾਪਤ ਕਰਨ ਲਈ ਸਟੀਅਰਿੰਗ ਕਮੇਟੀ ਦਾ ਗਠਨ
Published : Oct 30, 2017, 11:22 pm IST
Updated : Oct 30, 2017, 5:52 pm IST
SHARE ARTICLE

ਚੰਡੀਗੜ੍ਹ, 30 ਅਕਤੂਬਰ (ਸਸਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਸਪੋਰਟਸ ਯੂਨੀਵਰਸਟੀ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਗਤੀ ਦੇਣ ਵਾਸਤੇ ਉਲੰਪੀਅਨ ਰਣਧੀਰ ਸਿੰਘ ਦੀ ਅਗਵਾਈ ਹੇਠ ਇਕ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਖੇਡ ਤੇ ਯੁਵਾ ਮਾਮਲਿਆਂ ਦੇ ਵਿਭਾਗ ਦੇ ਹੇਠ ਇਹ ਕਮੇਟੀ ਗਠਤ ਕੀਤੀ ਹੈ ਜੋ ਪ੍ਰਸਤਾਵਿਤ ਯੂਨੀਵਰਸਟੀ ਦੀ ਸਥਾਪਤੀ ਲਈ ਰੂਪ-ਰੇਖਾ ਤਿਆਰ ਕਰੇਗੀ। ਸਰਕਾਰ ਦੇ ਅੱਗੇ ਤਿਆਰ ਕਰ ਕੇ ਪੇਸ਼ ਕੀਤੇ ਖਰੜਾ ਕਾਨੂੰਨ ਅਨੁਸਾਰ ਖੇਡ ਯੂਨੀਵਰਸਟੀਆਂ ਦੇ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਡਲ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਹ ਕਮੇਟੀ ਪਟਿਆਲਾ ਸ਼ਹਿਰ ਜਾਂ ਇਸ ਦੇ ਨੇੜੇ ਯੂਨੀਵਰਸਟੀ ਦੀ ਇਮਾਰਤ ਬਣਾਉਣ ਲਈ ਢੁਕਵੀਂ ਥਾਂ ਦੀ ਵੀ ਸਨਾਖ਼ਤ ਕਰੇਗੀ। ਇਸ ਤੋਂ ਇਲਾਵਾ ਇਸ ਯੂਨੀਵਰਸਟੀ ਲਈ ਸਟਾਫ਼ ਦੇ ਢਾਂਚੇ ਬਾਰੇ ਵੀ ਸੁਝਾਅ ਦੇਵੇਗੀ।  


ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸ ਸਾਲ ਜੂਨ ਵਿਚ ਵਿਧਾਨ ਸਭਾ 'ਚ ਕੀਤੇ ਐਲਾਨ ਮੁਤਾਬਕ ਇਹ ਯੂਨੀਵਰਸਟੀ ਸਥਾਪਤ ਕੀਤੀ ਜਾ ਰਹੀ ਹੈ ਜੋ ਸੂਬੇ ਵਿਚ ਖੇਡ ਸਿਖਿਆ ਅਤੇ ਸਿਖਲਾਈ ਨੂੰ ਬੜ੍ਹਾਵਾ ਦੇਵੇਗੀ। ਸੂਬੇ ਨੇ ਬੀਤੇ ਸਮੇਂ ਦੌਰਾਨ ਅਨੇਕਾਂ ਉੱਚ ਕੋਟੀ ਦੇ ਖਿਡਾਰੀ ਖੇਡ ਜਗਤ ਨੂੰ ਦਿਤੇ ਹਨ। ਇੰਟਰਨੈਸ਼ਨਲ ਉਲੰਪਿਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਤੋਂ ਇਲਾਵਾ ਇਸ ਕਮੇਟੀ ਵਿਚ ਉਲੰਪਿਅਨ ਤੇ ਵਿਧਾਇਕ ਪ੍ਰਗਟ ਸਿੰਘ, ਲਕਸ਼ਮੀ ਬਾਈ, ਨੈਸ਼ਨਲ ਯੂਨੀਵਰਸਟੀ ਆਫ਼ ਫ਼ਿਜ਼ੀਕਲ ਐਜੂਕੇਸ਼ਨ ਗਵਾਲੀਅਰ ਦੇ ਵਾਇਸ ਚਾਂਸਲਰ ਜੇ.ਐਸ. ਨਰੂਲਾ, ਰਾਜਸਥਾਨ ਸਪੋਰਟਸ ਯੂਨੀਵਰਸਟੀ ਦੇ ਸਾਬਕਾ ਵਾਇਸ ਚਾਂਸਲਰ ਡਾਕਟਰ ਐਲ.ਐਸ. ਰਾਣਾਵੱਤ, ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਸ਼ਿਵਦੁਲਾਰ ਸਿੰਘ ਢਿੱਲੋਂ, ਸਕੱਤਰ ਖੇਡਾਂ ਤੇ ਯੂਵਾ ਮਾਮਲੇ ਅਤੇ ਡਾਇਰੈਕਟਰ ਖੇਡਾਂ ਤੇ ਯੂਵਾ ਮਾਮਲੇ ਸ਼ਾਮਲ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement