ਉੱਤਰੀ ਭਾਰਤ ਵਿਚ ਸੰਘਣੀ ਧੁੰਦ ਦੇ ਕਾਰਨ ਸੜਕ ਹਾਦਸਿਆ ਵਿਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਇਸ ਹਾਦਸਿਆ ਵਿਚ ਜ਼ਿਆਦਾਤਰ ਸਕੂਲ ਦੇ ਵਿਦਿਅਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।
ਇਸ ਤਰਾਂ ਦੀ ਦਰਦਨਾਕ ਘਟਨਾ ਵਾਪਰੀ ਪਟਿਆਲਾ ਦੇ ਹਲਕਾ ਨਾਭਾ ਵਿਖੇ, ਜਿੱਥੇ ਸੰਘਣੀ ਧੁੰਦ ਵਿਚ ਡੀ.ਏ ਵੀ ਸੈਨਟਰੀ ਸਕੂਲ ਦੇ ਬਾਰਵੀ ਕਲਾਸ ਦੇ ਤਿੰਨ ਵਿਦਿਆਰਥੀ ਪੜਣ ਲਈ ਅਪਣੇ ਪਿੰਡ ਕੈਦੂਪੁਰ ਤੋਂ ਮੋਟਰਸਾਇਕਲ ਤੇ ਆ ਰਹੇ ਸੀ ਤਾਂ ਰਾਸਤੇ ਵਿਚ ਸਕੂਲ ਵੈਨ ਨਾਲ ਟੱਕਰ ਹੋਣ ਨਾਲ ਜਗਦੀਪ ਸਿੰਘ ਦੀ ਰਾਸਤੇ ਵਿਚ ਮੋਤ ਹੋ ਗਈ ਜਦਕਿ ਦੋ ਵਿਦਿਆਰਥੀ ਗੰਭੀਰ ਫੱਟੜ ਹੋ ਗਏ ਜਿੰਨਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਤੋ ਸੰਘਣੀ ਧੁੰਦ ਦੇ ਚਲਦਿਆ ਸਾਰੇ ਸਕੂਲਾਂ ਵਿਚ ਛੁਟੀਆਂ ਦੀ ਮੰਗ ਕੀਤੀ।
ਨਾਭਾ ਵਿਖੇ ਸੰਘਣੀ ਧੁੰਦ ਦੇ ਕਾਰਨ ਸੜਕ ਹਾਦਸੇ ਵਿਚ ਬਾਰਵੀ ਕਲਾਸ ਦੇ ਤਿੰਨ ਵਿਦਿਆਰਥੀਆਂ ਦੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਹੋਰ ਦੋ ਵਿਦਿਆਰਥੀ ਭਵਨਦੀਪ ਸਿੰਘ ਅਤੇ ਰਮਨਦੀਪ ਸਿੰਘ ਗੰਭੀਰ ਰੂਪ ਵਿਚ ਫੱਟੜ ਹੋ ਗਏ ਇਹ ਹਾਦਸਾ ਕਿਵੇਂ ਵਾਪਰਿਆ ਇਹ ਕਿਸੇ ਨੂੰ ਨਹੀ ਪਤਾ ਪਰ ਸੂਤਰਾ ਮੁਤਾਬਿਕ ਸਕੂਲ ਦੀ ਵੈਨ ਨਾਲ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ।
ਇਸ ਸਬੰਧ 'ਚ ਸ਼ਹਿਰ ਨਿਵਾਸੀ ਜਸਵੀਰ ਸਿੰਘ ਜੱਸੀ ਨੇ ਕਿਹਾ ਕਿ ਜੋ ਹਾਦਸਾ ਵਾਪਰਿਆ ਹੈ ਬਹੁਤ ਹੀ ਮੰਦ ਭਾਗਾ ਹੈ ਜਿਸ ਵਿਚ ਇਕ ਵਿਦਆਿਰਥੀ ਦੀ ਮੌਤ ਵੀ ਹੋ ਗਈ ਹੈ ਅਤੇ ਦੋ ਗੰਭੀਰ ਫੱਟੜ ਹਨ ਸਰਕਾਰ ਨੂੰ ਧੁੰਦ ਦੇ ਚਲਦਿਆ ਛੁੱਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਸਕੂਲ ਦੇ ਵਿਦਿਅਰਥੀ ਰਣਦੀਪ ਸਿੰਘ ਨੇ ਦੱਸਿਆ ਕੀ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ ਇਹ ਸਕੂਲ ਪੜਣ ਲਈ ਆ ਰਹੇ ਸਨ।
ਮ੍ਰਿਤਕ ਜਗਦੀਪ ਸਿੰਘ ਦੇ ਚਾਚਾ ਨੇ ਦੱਸਿਆ ਕੀ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ ਅਤੇ ਇਹ ਸਾਡਾ ਇਕਲੋਤਾ ਹੀ ਬੇਟਾ ਸੀ। ਅਸੀ ਮੰਗ ਕਰਦੇ ਹਾਂ ਕਿ ਸਰਕਾਰ ਦੁਆਰਾ ਧੁੰਦ ਵਿਚ ਛੁਟੀਆਂ ਦਾ ਐਲਾਨ ਕੀਤਾ ਜਾਵੇ।
ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਸੰਜੇ ਗੋਇਲ ਨੇ ਕਿਹਾ ਕਿ ਸਾਡੇ ਕੋਲ ਤਿੰਲ ਵਿਦਅਰਥੀ ਐਕਸੀਡੈਂਟ ਕੇਸ ਵਿਚ ਆਏ ਸਨ ਅਤੇ ਜਿਸ ਵਿਚ ਜਗਦੀਪ ਸਿੰਘ ਦੀ ਮੋਤ ਹੋ ਚੁੱਕੀ ਸੀ ਅਤੇ ਦੋ ਵਿਦਿਆਰਥੀਆ ਨੂੰ ਰੈਫਰ ਕੀਤਾ ਗਿਆ ਹੈ।
end-of