
ਫ਼ਤਿਹਗੜ੍ਹ ਸਾਹਿਬ, 19 ਫ਼ਰਵਰੀ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੋ ਪੰਜਾਬ ਨੈਸ਼ਨਲ ਬੈਂਕ ਨਾਲ ਨੀਰਵ ਮੋਦੀ ਵਰਗੇ ਹੀਰਿਆਂ ਦੇ ਵੱਡੇ ਵਪਾਰੀ ਨੇ 13,000 ਕਰੋੜ ਰੁਪਏ ਤੋਂ ਲੈ ਕੇ 20,000 ਕਰੋੜ ਰੁਪਏ ਤਕ ਵੱਡਾ ਘਪਲਾ ਕਰ ਕੇ ਧੋਖਾ ਕੀਤਾ ਹੈ, ਉਸ ਵਿਚ ਦੇਸ਼ ਉਤੇ ਰਾਜ ਕਰਨ ਵਾਲੀਆਂ ਦੋਵੇਂ ਕਾਂਗਰਸ ਤੇ ਬੀਜੇਪੀ ਦੀਆਂ ਜਮਾਤਾਂ ਬਰਾਬਰ ਦੀਆਂ ਦੋਸ਼ੀ ਹਨ ਕਿਉਂਕਿ ਜਦੋਂ ਕਾਂਗਰਸ ਦੀ ਹਕੂਮਤ ਹੁੰਦੀ ਹੈ ਤਾਂ ਕਾਂਗਰਸ ਅਜਿਹੇ ਵੱਡੇ ਧਨਾਢਾਂ ਤੇ ਧੋਖੇਬਾਜ਼ਾਂ ਦੀ ਪੈਰਵੀ ਕਰਦੀ ਹੈ ਅਤੇ ਬੀਜੇਪੀ ਦੀ ਹਕੂਮਤ ਆਉਣ 'ਤੇ ਅਜਿਹਿਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
