
ਸ਼ਹਿਣਾ/ਰਾਮਪੁਰਾ ਫੂਲ, 19 ਸਤੰਬਰ (ਸੁਖਵਿੰਦਰ ਧਾਲੀਵਾਲ/ਕੁਲਜੀਤ ਸਿੰਘ ਢੀਂਗਰਾ) : ਬਠਿੰਡਾ ਬ੍ਰਾਂਚ ਦੀ ਸ਼ਹਿਣਾ ਨਹਿਰ ਦੇ ਪਿੰਡ ਬੱਲੋਕੇ ਦੇ ਪੁਲ ਤੋਂ ਇਕ ਪ੍ਰੇਮੀ ਜੋੜੇ ਵਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਬੱਗੜ 30 ਸਾਲ ਅਤੇ ਸੁਰਜੀਤ ਕੌਰ ਸੀਤੋ ਉਮਰ ਕਰੀਬ 30 ਸਾਲ ਜਿਸ ਦੇ ਦੋ ਲੜਕੀਆਂ ਅਤੇ ਇਕ ਲੜਕਾ ਸੀ ਇਹ ਅਪਣੇ ਪਲਸਰ ਮੋਟਰਸਾਈਕਲ 'ਤੇ ਆਏ, ਤਾਂ ਇਨ੍ਹਾਂ ਨੇ ਨਹਿਰ ਵਿਚ ਛਾਲ ਮਾਰ ਦਿਤੀ ਜਿਸ ਦਾ ਪਤਾ ਪਿੰਡ ਬੱਲੋਕ ਦੇ ਲੋਕਾਂ ਨੂੰ ਲਗਦਿਆਂ ਹੀ ਰੌਲਾ ਪੈ ਗਿਆ ਤਾਂ ਘਟਨਾ ਸਥਾਨ 'ਤੇ ਥਾਣਾ ਸਹਿਣਾ ਦੇ ਮੁਖੀ ਜਗਜੀਤ ਸਿੰਘ ਪਹੁੰਚੇ ਤਾਂ ਉਨ੍ਹਾਂ ਨੇ ਨਹਿਰ ਵਿਚ ਛਾਲ ਮਾਰਨ ਵਾਲੇ ਪ੍ਰੇਮੀ ਜੋੜੇ ਦੀ ਭਾਲ ਸ਼ੁਰੂ ਕੀਤੀ ਪ੍ਰੰਤੂ ਕੁੱਝ ਵੀ ਪਤਾ ਨਹੀਂ ਲੱਗਿਆ, ਬੱਲੋਕੇ ਤੋਂ ਕੁੱਝ ਕਿਲੋਮੀਟਰ ਦੂਰ ਹੀ ਸੁਰਜੀਤ ਕੌਰ ਸੀਤੋ ਦੀ ਲਾਸ਼ ਜੋ ਕਿ ਫੂਲ ਥਾਣੇ ਦੀ ਹੱਦ ਵਿਚ ਹੋਣ ਦੀ ਭਿਣਕ ਲੱਗੀ ਤਾਂ ਫੂਲ ਪੁਲਿਸ ਵਲੋਂ ਮ੍ਰਿਤਕ ਔਰਤ ਦੀ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਖ਼ਬਰ ਲਿਖੇ ਜਾਣ ਤਕ ਜਗਦੇਵ ਸਿੰਘ ਬੱਗੜ ਦੀ ਭਾਲ ਜਾਰੀ ਸੀ। ਥਾਣਾ ਸ਼ਹਿਣਾ ਦੇ ਮੁਖੀ ਜਗਜੀਤ ਸਿੰਘ ਨੇ ਦਸਿਆ ਕਿ ਜਿਸ ਮੋਟਰਸਾਈਕਲ ਤੇ ਪ੍ਰੇਮੀ ਜੋੜਾ ਆਇਆ, ਉਹ ਮੋਟਰਸਾਈਕਲ ਥਾਣਾ ਸ਼ਹਿਣਾ ਵਿਖੇ ਲਿਆਂਦਾ ਗਿਆ।