
ਜਲੰਧਰ,
16 ਸਤੰਬਰ (ਸਤਨਾਮ ਸਿੰਘ ਸਿੱਧੂ) : ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਹਯੂਮਨ
ਰਿਸੋਰਸਿਜ਼, ਆਫਟਰ ਮਾਰਕਿਟ ਐਂਡ ਕਾਰਪੋਰੇਟ ਸਰਵਿਸਿਜ਼ ਦੇ ਗਰੁੱਪ ਪ੍ਰੈਜੀਡੈਂਟ ਰਾਜੀਵ
ਦੂਬੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਪਹੁੰਚੇ, ਜਿਥੇ ਉਨ੍ਹਾਂ ਨੇ ਐਲਪੀਯੂ ਦੇ
ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਭਵਿੱਖ ਦੇ ਲੀਡਰਜ਼ ਬਣਨ ਵੱਲ ਪ੍ਰੇਰਿਤ ਕੀਤਾ।
'ਕਿਰਿਏਟਿਵ
ਟੂਮਾਰੋਜ਼ ਲੀਡਰਜ਼' ਸਿਰਲੇਖ ਹੇਠ ਅਪਣੀ ਬੇਹਤਰੀਨ ਪੇਸ਼ਕਾਰੀ ਦੇ ਦੁਆਰਾ ਸ੍ਰੀ ਦੂਬੇ ਨੇ
ਅਪਣੇ ਨਿੱਜੀ ਜ਼ਿਕਰਯੋਗ ਜੀਵਨ ਤੋਂ ਕਈ ਉਦਾਹਰਣ ਲੈਂਦਿਆਂ ਅਤੇ ਸੰਸਾਰ ਦੇ ਮਹੱਤਵਪੂਰਨ
ਲੋਕਾਂ ਦੇ ਕਥਨਾਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦਸਿਆ ਕਿ ਉਹ
ਸੁਨਹਿਰਾ ਭਵਿੱਖ ਬਣਾਉਣ ਲਈ ਕਿਹੜੇ ਗੁਣਾਂ ਨੂੰ ਅਪਣਾਉਣ।
ਵਿਦਿਆਰਥੀਆਂ ਦੇ ਨਾਲ
ਗੱਲਬਾਤ ਕਰਦਿਆਂ ਹਾਲ 'ਚ ਮਹਿੰਦਰਾ (ਰਾਈਜ਼) ਦੇ ਐਗਜੀਕਿਉਟਿਵ ਬੋਰਡ ਗਰੁੱਪ ਦੇ
ਮਹੱਤਵਪੂਰਨ ਮੈਂਬਰ ਦੇ ਤੌਰ 'ਤੇ ਵੀ ਸ੍ਰੀ ਦੂਬੇ ਨੇ ਵਿਦਿਆਰਥੀਆਂ ਦੇ ਕਈ ਸਵਾਲਾਂ ਦਾ
ਸਟੀਕ ਉੱਤਰ ਦਿਤਾ, ਜਿਹੜੇ ਵਿਦਿਆਰਥੀਆਂ ਨੇ ਹਿਊਮਨ ਰਿਸੋਰਸ ਪ੍ਰੋਫੈਸ਼ਨ, ਆਉਣ ਵਾਲੇ
ਇਲੈਕਟ੍ਰੀਕਲ ਵਹੀਕਲਜ਼ ਦੇ ਦੌਰ, ਧਿਆਨ ਕੇਂਦਰਿਤ ਅਤੇ ਵਾਸਤਵਿਕ ਕਾਰਪੋਰੇਟ ਸੋਸ਼ਲ
ਜ਼ਿੰਮੇਵਾਰੀ ਆਦਿ ਬਾਰੇ ਪੁੱਛੇ ਗਏ ਸਨ।
ਇਕ ਪ੍ਰਭਾਵਸ਼ਾਲੀ ਲੀਡਰ ਬਣਨ ਲਈ ਕਿਹੜੀ ਟਾਪ
ਪਾਵਰ ਦੀ ਲੋੜ ਹੁੰਦੀ ਹੈ, ਦੇ ਬਾਰੇ ਦਸਦਿਆਂ ਸ੍ਰੀ ਦੂਬੇ ਨੇ ਕਿਹਾ, ''ਅਪਣੇ ਆਲੇ-ਦੁਆਲੇ
ਦੇ ਲੋਕਾਂ ਪ੍ਰਤੀ ਸਮਝਦਾਰੀ ਤੇ ਮਾਣ-ਸਨਮਾਨ ਬਣਾਉ। ਮੈਂ ਨਿੱਜੀ ਤੌਰ 'ਤੇ ਇਹ ਸਮਝਦਾ
ਹਾਂ ਕਿ ਹਰ ਸਥਿਤੀ ਅਤੇ ਹਰ ਵਿਅਕਤੀ 'ਚ ਵਿਕਾਸ ਹੋਣ ਦੀ ਪੂਰੀ ਯੋਗਤਾ ਰਹਿੰਦੀ ਹੈ। ਇਸ
ਤੋਂ ਵੀ ਵੱਧ ਮੇਰੇ ਲਈ ਲੋਕਾਂ ਨਾਲ ਜੁੜਨਾ, ਉਨ੍ਹਾਂ 'ਚ ਵਿਸ਼ਵਾਸ ਰੱਖਣਾ ਅਤੇ ਹਰ ਸਥਿਤੀ
ਦੇ ਪ੍ਰਤੀ ਉਮੀਦ ਬਣਾਏ ਰੱਖਣਾ ਬੇਹੱਦ ਮਹੱਤਵਪੂਰਨ ਹੈ।''
ਇਸ ਤੋਂ ਪਹਿਲਾਂ ਕੈਂਪਸ 'ਚ
ਪਹੁੰਚਣ 'ਤੇ ਸ੍ਰੀ ਦੂਬੇ ਦਾ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਪ੍ਰੋ. ਚਾਂਸਲਰ ਰਸ਼ਮੀ
ਮਿੱਤਲ, ਐਲ.ਪੀ.ਯੂ. ਦੇ ਐਗਜੀਕਿਉਟਿਵ ਡੀਨਜ਼ ਡਾ. ਸੰਜੇ ਮੋਦੀ, ਡਾ. ਲਵੀ ਰਾਜ ਗੁਪਤਾ ਅਤੇ
ਵਿਦਿਆਰਥੀਆਂ ਦੇ ਕਈ ਗਰੁੱਪਾਂ ਨੇ ਫੁੱਲਾਂ ਨਾਲ ਭਰਪੂਰ ਸਵਾਗਤ ਕੀਤਾ। ਐਲ.ਪੀ.ਯੂ. ਦੇ
ਐਮ.ਬੀ.ਏ. ਦੇ ਇਕ ਵਿਦਿਆਰਥੀ ਨਰੇਨ ਵਾਲੀਆ ਨੇ ਤਾਂ ਸ੍ਰੀ ਦੂਬੇ ਨੂੰ ਉਨ੍ਹਾਂ ਦੀ ਹੀ
ਚਾਰਕੋਲ ਨਾਲ ਬਣਾਈ ਇਕ ਪੇਂਟਿੰਗ ਵੀ ਭੇਂਟ ਕੀਤੀ।