ਰਿਫ਼ਾਈਨਰੀ 'ਚ ਗੁੰਡਾ ਟੈਕਸ 'ਤੇ ਸਿਆਸਤ ਹੋਈ ਤੇਜ਼, ਅਕਾਲੀ ਤੇ ਆਪ ਆਗੂ ਹੋਏ ਸਰਗਰਮ
Published : Feb 9, 2018, 12:59 am IST
Updated : Feb 8, 2018, 7:29 pm IST
SHARE ARTICLE

ਸੁਖਬੀਰ ਵਲੋਂ ਰਿਫ਼ਾਈਨਰੀ ਦਾ ਦੌਰਾ, ਆਪ ਵਿਧਾਇਕਾਂ ਵਲੋਂ ਡੀ.ਸੀ. ਨੂੰ ਮੰਗ ਪੱਤਰ
ਬਠਿੰਡਾ ਦਿਹਾਤੀ/ਸ਼ਹਿਰੀ, 8 ਫ਼ਰਵਰੀ (ਲੁਭਾਸ਼ ਸਿੰਗਲਾ/ਸੁਖਜਿੰਦਰ ਮਾਨ): ਪਿਛਲੇ ਇਕ ਦਹਾਕੇ ਤੋਂ ਪੰਜਾਬ ਦੇ ਸੱਭ ਤੋਂ ਵੱਡੇ ਉਦਯੋਗ ਫ਼ੂਲੋਖੋਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ 'ਚ ਗੁੰਡਾ ਟੈਕਸ ਦਾ ਮਾਮਲਾ ਸੁਰਖੀਆਂ 'ਚ ਆਉਣ ਤੋਂ ਬਾਅਦ ਹੁਣ ਕਾਂਗਰਸ ਨੂੰ ਘੇਰਣ ਲਈ ਅਕਾਲੀ ਤੇ ਆਪ ਆਗੂ ਗਤੀਸ਼ੀਲ ਹੋ ਗਏ ਹਨ। ਅੱਜ ਇਸ ਮਾਮਲੇ 'ਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਿਫ਼ਾਈਨਰੀ ਦਾ ਦੌਰਾ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲਂੋ ਕਾਂਗਰਸੀਆਂ ਆਗੂਆਂ 'ਤੇ ਨਕੇਲ ਕਸਣ ਦੀ ਮੰਗ ਕੀਤੀ, ਉਥੇ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ 'ਚ ਪਾਰਟੀ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਗੁੰਡਾ ਟੈਕਸ ਰੋਕਣ ਲਈ ਮੰਗ ਪੱਤਰ ਦਿਤਾ ਗਿਆ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਦੋਨਾਂ ਹੀ ਪਾਰਟੀਆਂ ਨੇ ਇਸ ਭਖਦੇ ਮਸਲੇ ਨੂੰ ਹੋਰ ਭਖਾਉਣ ਲਈ ਰਿਫ਼ਾਈਨਰੀ ਅੱਗੇ ਧਰਨੇ ਦੇਣ ਦਾ ਮਨ ਬਣਾਇਆ ਹੈ। ਰਿਫ਼ਾਈਨਰੀ 'ਚ ਪੁੱਜੇ ਸੁਖਬੀਰ ਸਿੰਘ ਬਾਦਲ ਵਲੋਂ ਗੁੰਡਾ ਟੈਕਸ ਲਈ ਮਾਲਵਾ ਖੇਤਰ ਦੇ ਕਾਂਗਰਸੀ ਵਿਧਾਇਕਾਂ ਨੂੰ ਜ਼ਿੰਮੇਵਾਰ ਠਹਿਰਉਂਦਿਆਂ ਸਥਾਨਕ ਆਪ ਵਿਧਾਇਕ 'ਤੇ ਵੀ ਮਿਲੀਭੁਗਤ ਤਹਿਤ ਚੁੱਪ ਰਹਿਣ ਦੇ ਦੋਸ਼ ਲਗਾਏ। 


ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਵੀ ਇਸ ਰਿਫ਼ਾਈਨਰੀ ਨੂੰ ਆਉਣ ਤੋਂ ਰੋਕਣ ਲਈ ਕਾਂਗਰਸੀਆਂ ਨੇ ਅੜਿੱਕੇ ਢਾਹੇ ਸਨ ਤੇ ਹੁਣ ਵੀ ਉਹ ਗੁੰਡਾ ਟੈਕਸ ਵਸੂਲ ਕੇ ਇਸ ਨੂੰ ਇੱਥੋਂ ਭਜਾਉਣਾ ਚਾਹੁੰਦੇ ਹਨ। ਬਾਦਲ ਨੇ ਐਲਾਨ ਕੀਤਾ ਕਿ ਕਾਂਗਰਸੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਮੁੱਚਾ ਅਕਾਲੀ ਦਲ ਕੰਪਨੀਆਂ ਅਤੇ ਠੇਕੇਦਾਰਾਂ ਨਾਲ ਖੜ੍ਹਾ ਹੈ। ਉਧਰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ 'ਚ ਉਕਤ ਗੁੰਡਾ ਟੈਕਸ ਨੂੰ ਰੋਕਣ ਲਈ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਮਾਲਵਾ ਜ਼ੋਨ ਦੇ ਪ੍ਰਧਾਨ ਅਨਿਲ ਠਾਕੁਰ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਤੇ ਸੀਨੀ ਆਗੂ ਅੰਮ੍ਰਿਤ ਲਾਲ ਅਗਰਵਾਲ ਨੇ ਡੀ.ਸੀ ਨੂੰ ਮੰਗ ਪੱਤਰ ਦਿਤਾ।

SHARE ARTICLE
Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement