ਰੁਪਿੰਦਰ ਗਾਂਧੀ ਦੇ ਭਰਾ ਦੇ ਕਤਲ ਕਾਂਡ ‘ਚ ਲਾਰੇਂਸ ਬਿਸਨੋਈ ਦੇ ਸਾਥੀ ਦਾ ਹੱਥ !
Published : Mar 14, 2018, 4:20 pm IST
Updated : Mar 14, 2018, 10:50 am IST
SHARE ARTICLE

ਖੰਨਾ : ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਅਤੇ ਸਾਬਕਾ ਸਰਪੰਚ ਮਨਵਿੰਦਰ ਸਿੰਘ ਮਿੰਦੀ ਗਾਂਧੀ ਦੇ ਕਲਤ ਕਾਂਡ ‘ਚ ਨਵਾਂ ਮੋੜ ਆਇਆ ਹੈ। ਇਸ ਕੇਸ ‘ਚ ਲਾਰੇਂਸ ਬਿਸਨੋਈ ਦੇ ਸਾਥੀ ਦਾ ਹੱਥ ਹੋਣ ਦਾ ਖ਼ਦਸਾ ਜਤਾਇਆ ਹੈ ਅਜਿਹਾ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ। ਖੰਨਾ ਪੁਲਿਸ ਗੈਂਗਸਟਰ ਲਾਰੇਂਸ ਬਿਸਨੋਈ ਦੇ ਸਾਥੀ ਨਰੇਸ਼ ਕੁਮਾਰ ਉਰਫ ਅਰਜੁਨ ਨਿਵਾਸੀ ਅਬੋਹਰ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ‘ਚੋਂ ਦੋ ਦਿਨਾਂ ਦੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਜਿਸ ਤੋਂ ਇਸ ਮਾਮਲੇ 'ਚ ਪੁੱਛ ਪੜਤਾਲ ਕੀਤੀ ਜਾਵੇਗੀ। ਨਰੇਸ਼ ਦੀ ਕਾਲ ਡਿਟੇਲ ਤੋਂ ਪੁਲਿਸ ਨੂੰ ਮਿਲੇ ਅਹਿਮ ਸਬੂਤਾਂ ਦੇ ਆਧਾਰ ‘ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ।



ਸੂਤਰਾਂ ਦੇ ਅਨੁਸਾਰ ਪੁਲਿਸ ਦੀ ਹੁਣ ਤਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ ‘ਚ ਬੈਠਾ ਗਰਜੋਤ ਸਿੰਘ ਗਰਚਾ ਅਪਣੇ ਦੋਸਤ ਅਤੇ ਗੈਂਗਸਟਰ ਰਿੰਦਾ ਸੰਧੂ ਦੇ ਮਾਧਿਅਮ ਨਾਲ ਨਰੇਸ਼ ਦੇ ਸੰਪਰਕ ਵਿੱਚ ਆਇਆ ਸੀ। ਗਰਚਾ ਨੇ ਵਿਦੇਸ਼ ਵਿੱਚ ਬੈਠ ਕੇ ਮਿੰਦੀ ਦੇ ਕਤਲ ਦੀ ਸਾਜਿਸ਼ ਰਚੀ ਸੀ ਅਤੇ ਖੰਨੇ ਦੇ ਨੇੜੇ-ਤੇੜੇ ਦੇ ਇਲਾਕੇ ਵਿਚ ਰਹਿਣ ਵਾਲੇ ਉਸ ਦੇ ਕੁਝ ਸਾਥੀਆਂ ਨੇ ਕਾਤਲਾਂ ਨੂੰ ਸਹਿਯੋਗ ਕੀਤਾ ਸੀ। ਨਰੇਸ਼ ਨੂੰ ਸੁਪਾਰੀ ਦੇ ਕੇ ਮਿੰਦੀ ਦਾ ਕਤਲ ਕਰਵਾਇਆ ਗਿਆ ਸੀ। ਨਰੇਸ਼ ਦੇ ਨਾਲ ਇੱਕ ਹੋਰ ਗੈਂਗਸਟਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜੋ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ।



ਜਿਕਰਯੋਗ ਹੈ ਕਿ ਨਰੇਸ਼ ਕੁਮਾਰ ‘ਤੇ ਕਈ ਕਤਲਾਂ ਦੇ ਮਾਮਲੇ ਦਰਜ਼ ਹਨ। ਉਹ ਇਕ ਸ਼ਾਰਪ ਸ਼ੂਟਰ ਹੈ ਅਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁਕਿਆ ਹੈ। ਪੰਜਾਬ ਵਿਚ ਵਾਰਦਾਤ ਕਰਨ ਤੋਂ ਬਾਅਦ ਨਰੇਸ਼ ਅਤੇ ਉਸ ਦੇ ਸਾਥੀ ਰਾਜਸਥਾਨ ਵਿਚ ਲੁੱਕ ਜਾਂਦੇ ਸਨ। ਮਿੰਦੀ ਕਤਲ ਕੇਸ਼ ਨੂੰ ਲੈ ਕੇ ਉਸ ਨੇ ਮੋਬਾਇਲ ‘ਤੇ ਕਿਸੇ ਨਾਲ ਗੱਲਬਾਤ ਕੀਤੀ ਅਤੇ ਫ਼ੋਨ ‘ਤੇ ਬੋਲਿਆ ਕਿ ਉਹਨਾਂ ਨੇ ਮਿੰਦੀ ਦਾ ਕਤਲ ਕਰ ਦਿਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਂਦਾ ਗਿਆ। ਐਸਐਚਓ ਵਿਨੋਦ ਕੁਮਾਰ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਨਰੇਸ਼ ਨੂੰ ਸਥਾਨਕ ਅਦਾਲਤ ‘ਚ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਸ ਦੇ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ।



ਮਿੰਦੀ ਕਤਲ ਕਾਂਡ ‘ਚ ਪੁਲਿਸ ਨੇ ਜਗਜੀਤ ਸਿੰਘ ਉਰਫ ਛੋਟਾ ਗਾਂਧੀ ਨਿਵਾਸੀ ਬੁਟਾਹਰੀ, ਗਰਜੋਤ ਗਰਚਾ ਸਮੇਤ ਤਿੰਨ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ। ਵਾਰਦਾਤ ਤੋਂ ਬਾਅਦ ਪਿੰਡ ਰਸੂਲੜਾ ਦੇ ਬਸ ਸਟੈਂਡ ਦੇ ਕੋਲ ਜੋ ਮੋਟਰਸਾਇਕਲ ਬਰਾਮਦ ਹੋਇਆ ਸੀ, ਉਹ ਜਗਜੀਤ ਸਿੰਘ ਦਾ ਦਸਿਆ ਜਾ ਰਿਹਾ ਸੀ। ਪਰ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਮੋਟਰਸਾਇਕਲ ਛੋਟਾ ਗਾਂਧੀ ਨੇ ਨਰੇਸ਼ ਨੂੰ ਦਿਤਾ ਸੀ। ਜਿਸ ‘ਤੇ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ ਸੀ।



20 ਅਗਸਤ 2017 ਦੀ ਸਵੇਰੇ ਜਦੋਂ ਮਨਵਿੰਦਰ ਸਿੰਘ ਮਿੰਦੀ ਖੇਤਾਂ ਤੋਂ ਵਾਪਸ ਘਰ ਪਰਤਿਆ ਸੀ, ਤਾਂ ਉਹ ਕੋਠੀ ਦੇ ਪਿਛੇ ਮੋਟਰ ‘ਤੇ ਫ਼ਸਲ ਨੂੰ ਸਪਰੇ ਕਰਾ ਰਿਹਾ ਸੀ। ਉਦੋਂ ਦੋ ਅਣਪਛਾਤਿਆਂ ਲੋਕਾਂ ਨੇ ਉਥੇ ਜਾ ਕੇ ਮਿੰਦੀ ਨੂੰ ਗੋਲੀਆਂ ਮਾਰ ਦਿਤੀਆਂ ਸਨ। ਵਾਰਦਾਤ ਤੋਂ ਬਾਅਦ ਕਾਤਲ ਮਿੰਦੀ ਦਾ ਹੀ ਬੁਲੇਟ ਲੈ ਕੇ ਫਰਾਰ ਹੋ ਗਏ ਸਨ। ਕਾਤਲਾਂ ਦਾ ਪਿਛਾ ਕਰ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਮਿੰਦੀ ਦੇ ਭਤੀਜੇ ਨੇ ਸਕਾਰਪਿਓ ਨਾਲ ਬੁਲੇਟ ਨੂੰ ਟੱਕਰ ਮਾਰ ਦਿੱਤੀ ਸੀ ਪਰ ਡਿੱਗਣ ਤੋਂ ਬਾਅਦ ਕਾਤਲਾਂ ਨੇ ਗਨ ਪੁਆਇੰਟ ‘ਤੇ ਗੱਡੀ ਖੋਹ ਕੇ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਉਹਨਾਂ ਨੇ ਗੱਡੀ ਨੂੰ ਵੀ ਰਸਤੇ ਵਿੱਚ ਛੱਡ ਕੇ ਕਿਸੇ ਦਾ ਮੋਟਰਸਾਇਕਲ ਖੋਹ ਲਿਆ ਸੀ ਅਤੇ ਉਹ ਫਰਾਰ ਹੋ ਗਏ ਸਨ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement