ਸਾਬਕਾ ਮੰਤਰੀ ਜੱਸੀ ਨਾਲ ਮਿਲ ਕੇ ਰੇਲ ਗੱਡੀਆਂ ਨੂੰ ਰੋਕਣ ਦਾ ਮਾਮਲਾ
Published : Mar 9, 2018, 12:13 am IST
Updated : Mar 8, 2018, 6:43 pm IST
SHARE ARTICLE

ਆਪ ਆਗੂ ਭੁਪਿੰਦਰ ਸਿੰਘ ਗੋਰਾ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ
ਬਠਿੰਡਾ, 8 ਮਾਰਚ (ਸੁਖਜਿੰਦਰ ਮਾਨ): ਅੱਜ ਬਠਿੰਡਾ ਦੀ ਇਕ ਅਦਾਲਤ ਨੇ ਆਪ ਆਗੂ ਭੁਪਿੰਦਰ ਸਿੰਘ ਗੋਰਾ ਦੇ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਸ੍ਰੀ ਗੋਰਾ ਸਹਿਤ ਕਰੀਬ ਦੋ ਦਰਜਨ ਵਿਅਕਤੀਆਂ ਵਿਰੁਧ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ ਨੂੰ ਲੈ ਕੇ ਰੇਲ ਗੱਡੀਆਂ ਨੂੰ ਰੋਕਣ ਦਾ ਮਾਮਲਾ ਚੱਲ ਰਿਹਾ ਹੈ। ਰੇਲਵੇ ਪੁਲਿਸ ਬਲ ਦੁਆਰਾ 2 ਮਈ 2015 ਨੂੰ ਅਧੀਨ ਧਾਰਾ 145,146,147 ਅਤੇ 174 ਰੇਲਵੇ ਐਕਟ ਤਹਿਤ ਦਰਜ ਇਸ ਮੁਕੱਦਮੇ ਵਿਚ ਸਾਬਕਾ ਮੰਤਰੀ ਸ੍ਰੀ ਜੱਸੀ ਤੋਂ ਇਲਾਵਾ ਸਾਬਕਾ ਵਿਧਾਇਕ ਗੁਰਾ ਸਿੰਘ ਤੂੰਗਵਾਲੀ, ਇਕ ਕੌਂਸਲਰ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਕਥਿਤ ਮੁਜ਼ਰਮ ਬਣਾਇਆ ਹੋਇਆ ਹੈ। ਸੂਤਰਾਂ ਮੁਤਾਬਕ ਸ੍ਰੀ ਜੱਸੀ ਨੂੰ ਕੁੱਝ ਸਮਾਂ ਪਹਿਲਾਂ ਸੁਰੱਖਿਆ ਕਾਰਨਾਂ ਦੇ ਚੱਲਦੇ ਅਦਾਲਤ ਵਿਚ ਨਿਜੀ ਪੇਸ਼ੀ ਲਈ ਛੋਟ ਮਿਲੀ ਹੋਈ ਹੈ। ਅੱਜ ਇਸ ਕੇਸ ਦੀ ਸਥਾਨਕ ਅਦਾਲਤ ਵਿਚ ਤਰੀਕ ਸੀ, ਜਿਥੇ ਸ੍ਰੀ ਗੋਰਾ ਪੇਸ਼ ਨਹੀਂ ਹੋਏ। ਸੂਚਨਾ ਮੁਤਾਬਕ ਬੇਸ਼ੱਕ ਉਨ੍ਹਾਂ ਦੇ ਵਕੀਲ ਵਲੋਂ ਅਪਣੇ ਕਲਾਇੰਟ ਦੀ ਸਿਹਤ ਨਾਸ਼ਾਜ ਨੂੰ ਇਸ ਦਾ ਕਾਰਨ ਦਸਿਆ ਗਿਆ ਪਰ ਉਨ੍ਹਾਂ ਦੇ ਕਾਂਗਰਸ 'ਚ ਸਾਥੀ ਰਹੇ ਕੁੱਝ ਵਿਅਕਤੀਆਂ ਵਲੋਂ ਇਸ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਬੀਤੇ ਕਲ ਉਨ੍ਹਾਂ ਉਪਰ ਇਕ ਟੀਵੀ ਡਿਬੇਟ 'ਚ ਹਿੱਸਾ ਲੈਣ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ 3 ਅਪ੍ਰੈਲ ਲਈ ਭੁਪਿੰਦਰ ਸਿੰਘ ਗੋਰਾ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿਤੇ। 


ਜ਼ਿਕਰਯੋਗ ਹੈ ਕਿ ਉਸ ਸਮੇਂ ਬਠਿੰਡਾ ਸ਼ਹਿਰੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਤਤਕਾਲੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਾ ਸਿੰਘ ਤੂੰਗਵਾਲੀ ਸਹਿਤ ਕਾਂਗਰਸ ਦੇ ਹੋਰ ਆਗੂਆਂ ਸੁਰਿੰਦਰ ਸਿੰਘ ਸਾਹਨੀ, ਰੁਪਿੰਦਰ ਬਿੰਦਰਾ, ਰਤਨ ਰਾਹੀ, ਨਿਰੰਜਣ ਸਿੰਘ, ਮਲਕੀਤ ਸਿੰਘ, ਜਗਮੀਤ ਸਿੰਘ ਆਦਿ ਸੈਕੜੇ ਆਗੂਆਂ ਨਾਲ ਸਥਾਨਕ ਰੇਲਵੇ ਸਟੇਸ਼ਨ ਕੋਲ ਰੇਲਵੇ ਲਾਈਨਾਂ 'ਤੇ ਧਰਨਾ ਦਿਤਾ ਸੀ। ਧਰਨੇ ਕਾਰਨ ਬਹੁਤ ਸਾਰੀਆਂ ਰੇਲ ਗੱਡੀਆਂ ਲੇਟ ਹੋ ਗਈਆਂ ਸਨ ਤੇ ਰੇਲਵੇ ਪੁਲਿਸ ਬਲ ਨੇ ਉਨ੍ਹਾਂ ਸਹਿਤ ਕੁੱਲ 23 ਜਣਿਆਂ ਵਿਰੁਧ ਉਕਤ ਮੁਕੱਦਮਾ ਦਰਜ ਕਰ ਲਿਆ ਸੀ। ਇਸ ਮੁਕੱਦਮੇ ਸਬੰਧੀ 11 ਅਗੱਸਤ 2016 ਨੂੰ ਅਦਾਲਤ ਵਿਚ ਬਤੌਰ ਮੁਜ਼ਰਮ ਚਲਾਨ ਵੀ ਪੇਸ਼ ਕਰ ਦਿਤਾ ਸੀ ਜਿਸ ਤੋਂ ਬਾਅਦ ਕਥਿਤ ਮੁਜ਼ਰਮ ਬਣਾਏ ਗਏ ਆਗੂਆਂ ਨੂੰ ਅਦਾਲਤ ਵਿਚ ਹਰ ਪੇਸ਼ੀ 'ਤੇ ਹਾਜ਼ਰ ਹੋਣਾ ਪੈਂਦਾ ਹੈ। ਪਤਾ ਲੱਗਿਆ ਹੈ ਕਿ ਅਦਾਲਤ ਨੇ ਅੱਜ ਇਸ ਕੇਸ ਦੀ ਅਗਲੀ ਸੁਣਵਾਈ ਲਈ 3 ਅਪ੍ਰੈਲ ਨੂੰ ਪੇਸ਼ੀ ਪਾਈ ਹੈ।

SHARE ARTICLE
Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement