
ਤਰਨਤਾਰਨ : ਬੀ.ਐਸ.ਐਫ਼ ਵਲੋਂ ਆਏ ਦਿਨ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਪਿੰਡ ਖਾਲੜਾ ਵਿਚ ਸਾਹਮਣੇ ਆਇਆ ਹੈ ਜਿਥੇ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਨੌਂ ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਦਸ ਦੇਈਏ ਕਿ ਬੀ.ਐਸ.ਐਫ਼. ਨੇ ਅੱਜ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਉਂ ਸੁਟੀ ਗਈ ਨੌਂ ਪੈਕਟ ਹੈਰੋਇਨ (9 ਕਿਲੋ) ਬਰਾਮਦ ਕੀਤੀ ਹੈ ਇਸ ਤੋਂ ਬਿਨਾਂ ਬੀ.ਐਸ.ਐਫ਼. ਨੇ ਇਕ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤਾ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਲਗਭਗ 45 ਕਰੋੜ ਰੁਪਏ ਬਣਦੀ ਹੈ। ਇਸ ਤੋਂ ਬਿਨਾਂ ਬੀ.ਐਸ.ਐਫ਼. ਵਲੋਂ 25 ਜ਼ਿੰਦਾ ਕਾਰਤੂਸ ਵੀ ਬਾਰਮਦ ਕੀਤੇ ਗਏ ਹਨ।
ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵਲੋਂ ਕੰਡਿਆਲੀ ਤਾਰ ਦੇ ਉਪਰੋਂ ਸੁਟੀ ਗਈ ਸੀ ਤੇ ਇਸ ਨੂੰ ਲੈਣ ਆਏ ਭਾਰਤੀ ਤਸਕਰ ਬਲਬੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਅੰਮ੍ਰਿਤਸਰ ਨੂੰ ਬੀ.ਐਸ.ਐਫ਼. ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਬਰਾਮਦਗੀ ਬੀ.ਐਸ.ਐਫ਼. ਦੀ 87 ਬਟਾਲੀਅਨ ਨੇ ਬੁਰਜ ਨੰਬਰ 139/10 ਨੇੜੇ ਖਾਲੜਾ ਤੋਂ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਦੇ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ।