ਸੜਕੀ ਆਵਾਜਾਈ ਠੱਪ ਕਰਨ ਵਾਲਿਆਂ ਤੋਂ ਲੋਕ ਤੰਗ : ਮੋਹਕਮ ਸਿੰਘ, ਗੁਰਦੀਪ ਸਿੰਘ
Published : Dec 8, 2017, 11:01 pm IST
Updated : Dec 8, 2017, 5:31 pm IST
SHARE ARTICLE

ਅੰਮ੍ਰਿਤਸਰ, 8 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਿਡ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਸੜਕਾਂ ਮੱਲ ਕੇ ਬੈਠੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਨੂੰ ਬਿਨ੍ਹਾਂ ਕਿਸੇ ਦੇਰੀ ਤੋ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾਵੇ, ਜਿਨ੍ਹਾਂ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਪਰਮਜੀਤ ਸਿੰਘ ਜਿਜੇਆਣੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਪੰਜਾਬ ਨੂੰ ਹਰ ਪੱਖੋ ਬਰਬਾਦ ਕਰਨ ਦੇ ਜ਼ੁੰਮੇਵਾਰ ਹਨ। ਇਨ੍ਹਾਂ ਨੇ ਅਪਣੇ 10 ਸਾਲਾਂ ਰਾਜ ਸਮੇਂ ਸੂਬੇ ਨੂੰ ਰੱਜ ਕੇ ਲੁੱਟਿਆ ਤੇ ਲੋਕਾਂ ਨੂੰ ਕੁੱਟਿਆ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਬਣਾਇਆ। ਲੋਕਾਂ ਨੂੰ ਦੁੱਧ ਲੈਣ ਲਈ ਤਾਂ ਡੇਅਰੀ 'ਤੇ ਜਾਣਾ ਪੈਂਦਾ ਸੀ ਪਰ ਸਿੰਥੈਟਿਕ ਨਸ਼ੇ ਤੇ ਹੈਰੋਇਨ ਵਰਗੇ ਨਸ਼ੇ ਘਰ ਘਰ ਪਹੁੰਚਣ ਦੀ ਸਹੂਲਤ ਮਿਲੀ। ਉਕਤ ਆਗੂਆਂ ਕਿਹਾ ਕਿ ਪੰਜਾਬ ਵਿਚ 30 ਹਜਾਰ ਦੇ ਕਰੀਬ ਸਨਅਤੀ ਅਦਾਰੇ ਇੰਨ੍ਹਾਂ ਦੀਆਂ ²ਗ਼ਲਤ ਨੀਤੀਆਂ ਨਾਲ ਬੰਦ ਹਨ। ਨਸ਼ਾ ਮਾਫ਼ੀਆ, ਭੂ ਮਾਫੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ ਆਦਿ ਦੇ ਜਨਮਦਾਤਾ ਹੀ ਬਾਦਲਾਂ ਤੇ ਮਜੀਠੀਆਂ ਏਕੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਿੰਡ ਜਵਾਹਰਕੇ ਬੁਰਜ ਵਿਖੇ ਹੋਈ ਬੇਅਦਬੀ ਤੇ ਬਰਗਾੜੀ ਕਾਂਡ ਸਮੇਂ ਅਪਣੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੜਕਾਂ ਦੇ ਇਕ ਪਾਸੇ ਧਰਨਾ ਲਾਈ ਬੈਠੇ ਸੰਤਾਂ ਮਹਾਂਪੁਰਸ਼ਾਂ ਤੇ ਲਾਠੀਚਾਰਜ ਹੀ ਨਹੀਂ ਕੀਤਾ ਸਗੋਂ ਗੰਦੇ ਪਾਣੀ ਦੀਆਂ ਬੁਛਾੜਾਂ ਦੇ ਨਾਲ ਗੋਲੀਆਂ ਚਲਾ ਕੇ ਦੋ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਵੀ ਕਰ ਦਿਤਾ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਲੋਕ ਵਿਹਲੇ ਹਨ ਪਰ ਹੁਣ ਸੁਖਬੀਰ ਸਿੰਘ ਬਾਦਲ ਸਪੱਸ਼ਟ ਕਰਨ ਕਿ ਉਹ ਕਿਹੜੀ ਦੇਸ਼ ਭਗਤੀ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੜਕਾਂ 'ਤੇ ਬੈਠੇ ਇਨ੍ਹਾਂ ਬੁੱਕਲ ਦੇ ਸੱਪਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ ਤੇ ਬਿਨਾਂ ਕਿਸੇ ਦੇਰੀ ਤੋਂ ਜੇਲ ਯਾਤਰਾ 'ਤੇ ਭੇਜਿਆ ਜਾਵੇ। ਉਕਤ ਆਗੂਆਂ ਦੋਸ਼ ਲਾਇਆ ਕਿ ਜਿਹੜੀ ਖੁੰਢ ਚਰਚਾ ਚੱਲ ਰਹੀ ਹੈ ਕਿ ਬਾਦਲਾਂ ਤੇ ਕੈਪਟਨ ਆਪਸ ਵਿਚ ਮਿਲੇ ਹਨ। ਕੈਪਟਨ ਵਲੋਂ ਵਰਤੀ ਜਾ ਰਹੀ ਢਿੱਲ ਸ਼ੱਕ ਪੈਦਾ ਕਰਦੀ ਹੈ ਕਿ ਲੋਕਾਂ ਦਾ ਸ਼ੱਕ ਸਚਾਈ ਵਿਚ ਬਦਲ ਰਿਹਾ ਹੈ। ਬਾਦਲਾਂ ਤੇ ਮਜੀਠੀਆਂ ਤਾਂ ਜਿਥੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਅਤੇ ਸਿੱਖ ਪੰਥ ਨੂੰ ਪੰਥਕ ਦੋਖੀਆਂ ਕੋਲ ਗਹਿਣੇ ਪਾਉਣ ਲਈ ਜ਼ੁੰਮੇਵਾਰ ਹਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement