ਸੌਦਾ ਸਾਧ ਦੇ ਵਕੀਲ ਸਣੇ 40 ਚੇਲਿਆਂ ਵਿਰੁਧ ਜਬਰੀ ਵਸੂਲੀ ਤੇ ਧਮਕਾਉਣ ਦੇ ਦੋਸ਼
Published : Mar 4, 2018, 12:08 am IST
Updated : Mar 3, 2018, 6:38 pm IST
SHARE ARTICLE

ਚੰਡੀਗੜ੍ਹ, 3 ਮਾਰਚ (ਨੀਲ ਭਲਿੰਦਰ) : ਪਹਿਲਾਂ ਹੀ ਸਾਧਵੀ ਯੋਨ ਸ਼ੋਸ਼ਣ ਦੇ ਕੇਸ ਤਹਿਤ ਸਜ਼ਾ ਯਾਫ਼ਤਾ ਹੋਣ ਸਣੇ ਕਈ ਸੰਗੀਨ ਅਪਰਾਧਾਂ ਵਾਲੇ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਸੌਦਾ ਦੇ ਵਕੀਲ ਐਸ.ਕੇ. ਨਰਵਾਣਾ ਸਮੇਤ 40 ਲੋਕਾਂ 'ਤੇ ਜਬਰੀ ਵਸੂਲੀ, ਧਮਕਾਉਣ ਤੇ ਧੋਖਾਧੜੀ ਜਿਹੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ 'ਤੇ ਇਕ ਬਿਲਡਰ ਨੂੰ ਧਮਕਾਉਣ, ਧੋਖੇ ਨਾਲ ਐਗਰੀਮੈਂਟ ਸਾਇਨ ਕਰਵਾਉਣ ਅਤੇ 40 ਲੱਖ ਰੁਪਏ ਦੇ ਕਰੀਬ ਵਸੂਲਣ ਤੋਂ ਇਲਾਵਾ ਇਕ ਫਲੈਟ ਅਤੇ 80 ਕਰੋੜ  ਰੁਪਏ ਮੁੱਲ ਦੀ 12.6 ਏਕੜ ਭੂਮੀ 'ਤੇ ਗ਼ੈਰਕਾਨੂੰਨੀ ਕਬਜ਼ਾ ਕਰਨ ਦਾ ਦੋਸ਼ ਹੈ। ਸ਼ਿਕਾਇਤਕਰਤਾ ਮੁਤਾਬਕ ਇਸ ਸਾਜ਼ਸ਼ ਵਿਚ ਰਾਮ ਰਹੀਮ ਦਾ ਵਕੀਲ ਐਸ ਕੇ ਗਰਗ ਨਰਵਾਣਾ ਵੀ ਸ਼ਾਮਲ ਸੀ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁਧ ਭਾਰਤੀ ਅਪਰਾਧ ਦੀ ਧਾਰਾ 420, 383, 506, 120ਬੀ, 465,  487, 468 ਅਤੇ 471 ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਜੇਵੀਰ ਸਹਿਗਲ ਇਕ ਕਾਲੋਨਾਈਜਰ ਦਸਿਆ ਜਾ ਰਿਹਾ ਹੈ, ਜਿਸ ਨੇ ਰਾਮ ਰਹੀਮ, ਉਸ ਦੇ ਵਕੀਲ ਤੇ ਚੇਲਿਆਂ 'ਤੇ ਡਰਾ-ਧਮਕਾ ਕੇ ਜ਼ਮੀਨ ਹੜੱਪਣ ਦੇ ਇਲਜ਼ਾਮ ਲਾਏ ਹਨ। ਸ਼ਿਕਾਇਤ ਮੁਤਾਬਕ ਰਾਮ ਰਹੀਮ ਦੇ ਇਕ ਹੋਰ ਸਥਾਨਕ ਡੇਰਾ ਪ੍ਰਬੰਧਕ  ਚਮਕੌਰ ਸਿੰਘ ਤੇ ਰਾਮ ਮੂਰਤੀ ਨੇ ਉਸ ਬਿਲਡਰ ਤੋਂ 50 ਲੱਖ ਰੁਪਏ ਵੀ ਲਏ ਤੇ ਇਕ ਫ਼ਲੈਟ ਵੀ ਜ਼ਬਰਦਸਤੀ ਤੋਹਫ਼ੇ ਵਜੋਂ ਲਿਆ।


ਪੰਚਕੂਲਾ ਪੁਲਿਸ ਨੂੰ ਦਿਤੀ ਮਾਮਲੇ ਦੀ ਸ਼ਿਕਾਇਤ ਦੀ ਤਿੰਨ ਮਹੀਨੇ ਦੀ ਮੁਢਲੀ ਜਾਂਚ ਤੋਂ ਬਾਅਦ 40 ਲੋਕਾਂ ਵਿਰੁਧ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ  ਮੁਤਾਬਕ ਜਦੋਂ ਚੰਡੀਗੜ੍ਹ ਨੇੜੇ 'ਓਪੇਰਾ ਗਾਰਡਨ' ਨਾਮੀਂ ਪ੍ਰਾਜੈਕਟ ਦਾ ਦੂਜਾ ਹਿੱਸਾ ਬਣਾਉਣ ਦੀ ਸ਼ੁਰੂਆਤ ਕੀਤੀ ਤਾਂ ਬਾਬੇ ਦੇ ਬੰਦੇ ਨੇ ਜ਼ਮੀਨ 'ਤੇ ਵਿਵਾਦ ਖੜਾ ਕਰ ਦਿਤਾ। ਅਜੇਵੀਰ ਨੇ ਕਿਹਾ ਕਿ ਚਮਕੌਰ ਰਾਹੀਂ ਉਸ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤੇ ਅਜੇਵੀਰ ਨੂੰ ਰਾਮ ਰਹੀਮ ਕੋਲ ਲਿਜਾਇਆ ਗਿਆ। ਰਾਮ ਰਹੀਮ ਨੇ ਅਜੇਵੀਰ ਨੂੰ ਐਸ.ਕੇ. ਨਰਵਾਣਾ ਕੋਲ ਭੇਜ ਦਿਤਾ ਜਿਸ ਨੇ ਉਸ ਨੂੰ ਧਮਕਾਇਆ। ਅਜੇਵੀਰ ਨੇ ਕਿਹਾ ਚਮਕੌਰ ਤੇ ਰਾਮ ਮੂਰਤੀ ਨੇ ਉਸ ਨੂੰ ਧਮਕਾਉਣ 'ਚ ਕੋਈ ਕਸਰ ਨਹੀਂ ਛੱਡੀ। ਮਾਮਲਾ ਇਥੇ ਹੀ ਖ਼ਤਮ ਨਹੀਂ ਹੋਇਆ। ਰਾਮ ਰਹੀਮ ਦੇ ਇਨ੍ਹਾਂ ਗੁੰਡਿਆਂ ਨੇ ਅਜੇਵੀਰ ਤੋਂ ਇਕ ਫ਼ਲੈਟ ਤੋਹਫ਼ੇ ਵਜੋਂ ਵੀ ਲਿਆ ਜਿਸ ਦੀ ਕੀਮਤ ਤਕਰੀਬਨ 50 ਲੱਖ ਹੈ।

SHARE ARTICLE
Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement