
ਚੰਡੀਗੜ੍ਹ,
15 ਸਤੰਬਰ (ਨੀਲ ਭਲਿੰਦਰ ਸਿੰਘ): ਪੰਚਕੂਲਾ ਸੀਬੀਆਈ ਵਿਸ਼ੇਸ਼ ਅਦਾਲਤ ਵਿਚ 16 ਸਤੰਬਰ ਨੂੰ
ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਸੌਦਾ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ
ਮਾਮਲੇ ਵਿਚ ਅੰਤਮ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ । ਇਸ ਸਬੰਧ ਵਿਚ ਪੰਚਕੂਲਾ ਸ਼ਹਿਰ ਅੰਦਰ
ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਦੇ ਪੁਲਿਸ ਮੁਖੀ ਬੀ.ਐਸ.ਸੰਧੂ ਨੇ
ਕਿਹਾ ਕਿ ਇਹ ਸੁਣਵਾਈ ਸੁਨਾਰਿਆ ਜੇਲ ਵਿਚੋਂ ਸੌਦਾ ਸਾਧ ਨੂੰ ਵੀਡੀਉ ਕਾਨਫ਼ਰਸਿੰਗ ਰਾਹੀਂ
ਅਦਾਲਤ ਨਾਲ ਜੋੜ ਕੇ ਕੀਤੀ ਜਾਵੇਗੀ। ਜੇਲ ਵਿਚ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ
ਹਨ । ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਦਸਿਆ ਕਿ ਇਨ੍ਹਾਂ ਦੋਵਾਂ ਕਤਲ ਕੇਸਾਂ ਵਿਚ
16 ਸਤੰਬਰ ਤੋਂ ਅੰਤਮ ਬਹਿਸ ਸ਼ੁਰੂ ਹੋਣ ਜਾ ਰਹੀ ਹੈ।