ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ
Published : Feb 1, 2018, 11:50 pm IST
Updated : Feb 1, 2018, 6:20 pm IST
SHARE ARTICLE

ਤਰਨਤਾਰਨ, 1 ਫ਼ਰਵਰੀ (ਚਰਨਜੀਤ ਸਿੰਘ): ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਚੌਕ ਬੋਹੜੀ ਵਾਲਾ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੇਨ ਬਾਜ਼ਾਰ ਵਿਚ ਤਿੰਨ ਦਰਜਨ ਦੇ ਕਰੀਬ ਗੁੰਡਿਆਂ ਨੇ ਗੁੰਡਾਗਰਦੀ ਦੀ ਇੰਤਹਾ ਕਰਦਿਆਂ ਬਾਜ਼ਾਰ ਦੀਆਂ 100 ਦੇ ਕਰੀਬ ਦੁਕਾਨਾਂ ਦੀ ਭੰਨਤੋੜ ਕੀਤੀ, ਅੱਧੀ ਦਰਜਨ ਦੇ ਕਰੀਬ ਦੁਕਾਨਦਾਰਾਂ ਨੂੰ ਜ਼ਖ਼ਮੀ ਕੀਤਾ ਅਤੇ ਦੁਕਾਨਾਂ ਵਿਚ ਸੋਨੇ ਦੇ ਗਹਿਣੇ, ਕੱਪੜੇ ਅਤੇ ਹੋਰ ਸਮਾਨ ਦੀ ਸ਼ਰੇਆਮ ਲੁਟ ਮਾਰ ਕੀਤੀ। ਥਾਣਾ ਸਿਟੀ ਤਰਨਤਾਰਨ ਤੋਂ ਮਹਿਜ਼ 100 ਗਜ਼ ਦੀ ਦੂਰੀ 'ਤੇ ਗੁੰਡਾ ਅਨਸਰਾਂ ਵਲੋਂ ਕੀਤੀ ਗਈ ਗੁੰਡਾਗਰਦੀ ਨੂੰ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਅਤੇ ਸ਼ਰੇਆਮ ਕਰੀਬ ਇਕ ਘੰਟਾ ਗੁੰਡਾਗਰਦੀ ਕਰਨ ਤੋਂ ਬਾਅਦ ਗੁੰਡੇ ਅਸਾਨੀ ਨਾਲ ਫ਼ਰਾਰ ਹੋ ਜਾਣ ਵਿਚ ਸਫ਼ਲ ਹੋ ਗਏ।  ਜਾਣਕਾਰੀ ਅਨੁਸਾਰ ਝਗੜਾ ਇਸ ਗੱਲ ਤੋਂ ਸ਼ੁਰੂ ਹੋਇਆ ਕਿ ਜਦੋਂ ਸਥਾਨਕ ਨੂਰਦੀ ਅੱਡਾ ਦਾ ਰਹਿਣ ਵਾਲਾ ਸੋਨੂੰ ਅਪਣੇ ਹਥਿਆਰਬੰਦ ਗੁੰਡਿਆਂ ਸਮੇਤ ਸ਼ਸ਼ੀ ਭੂਸ਼ਣ ਪੁੱਤਰ ਮੋਹਨ ਲਾਲ ਦੀ ਦੁਕਾਨ ਜੋ ਅੱਡਾ ਬਾਜ਼ਾਰ ਵਿਚ ਸਥਿਤ ਹੈ, ਵਿਚ ਆਇਆ ਅਤੇ ਉਸ ਦਾ ਪੈਸਿਆਂ ਦੇ ਲੈਣ ਦੇਣ ਤੋਂ ਕੁਲਵੰਤ ਸਿੰਘ ਅਰੋੜਾ ਨਾਲ ਝਗੜਾ ਹੋ ਗਿਆ। ਇਸ ਤੂੰ ਤੂੰ ਮੈਂ ਮੈਂ ਤੋਂ ਬਾਅਦ ਸੋਨੂੰ ਅਤੇ ਉਸ ਦੇ ਸਾਥੀ ਗੁੰਡੇ ਇੰਨੇ ਹਿੰਸਕ ਹੋ ਗਏ ਕਿ ਉਨ੍ਹਾਂ ਨੇ ਆਸ-ਪਾਸ ਦੀਆਂ ਦੁਕਾਨਾਂ ਦੀ ਭੰਨਤੋੜ ਅਤੇ ਲੁਟ ਮਾਰ ਕਰਨੀ ਸ਼ੁਰੂ ਕਰ ਦਿਤੀ। ਸ਼ਸ਼ੀ ਭੂਸ਼ਣ ਨੂੰ ਸਖ਼ਤ ਜ਼ਖ਼ਮੀ ਕਰਨ ਤੋਂ ਬਾਅਦ ਇਹ ਗੁੰਡੇ ਬਾਜ਼ਾਰ ਵਿਚ ਚੈਰੀ ਗਾਰਮੈਂਟ, ਸੁਰਿੰਦਰ ਗਾਰਮੈਂਟ, ਮੌਂਗਾ ਗਿਫ਼ਟ ਸੈਂਟਰ, ਲੁਧਿਆਣੇ ਵਾਲਿਆਂ ਦੀ ਹੱਟੀ, ਮੰਗਲ ਬੇਕਰੀ, ਜੀਤ ਦੀ ਹੱਟੀ, ਬਿੱਲੇ ਦੀ ਹੱਟੀ, ਸ਼ੈਰੀ ਗਾਰਮੈਂਟ, ਸਟਾਰ ਹੈਂਡਲੂਮ, ਪ੍ਰਿੰਸ ਗਾਰਮੈਂਟ, ਸਪਨਾ ਵਾਚ ਕੰਪਨੀ, ਹਰਜੀਤ ਸਿੰਘ ਸੁਨਿਆਰਾ, ਰਾਜਾ ਰੈਡੀਮੇਡ, ਅਸ਼ੋਕ ਦੀ ਹੱਟੀ, ਅਜੀਤ ਪੱਪੂ ਦੀ ਹੱਟੀ, ਜੱਸੀ ਗਾਰਮੈਂਟ, ਬਿੱਲਾ ਮਨਿਆਰੀ ਵਾਲਾ, ਕੁੱਕ ਦੀ ਹੱਟੀ, ਰਾਮ ਲਾਲ ਕਰਿਆਨੇ ਵਾਲੇ ਅਤੇ ਸੁਹਾਗ ਬਿਊਟੀ ਪਾਰਲਰ ਸਮੇਤ 100 ਦੇ ਕਰੀਬ ਦੁਕਾਨਾਂ ਦੀ ਭੰਨਤੋੜ ਅਤੇ ਲੁਟ ਮਾਰ ਕੀਤੀ ਅਤੇ ਸੋਨੇ ਦੀਆਂ ਦੁਕਾਨਾਂ 'ਚੋਂ ਸੋਨੇ ਦੇ ਜੇਵਰਾਤ, ਕਪੜੇ ਦੀਆਂ ਦੁਕਾਨਾਂ ਤੋਂ ਕਪੜੇ ਅਤੇ ਨਕਦੀ ਆਦਿ ਲੁੱਟ ਲਏ। 


ਫਿਲਮੀ ਤਰਜ਼ 'ਤੇ ਆਏ ਇਨ੍ਹਾਂ ਹਥਿਆਰਬੰਦ ਗੁੰਡਿਆਂ ਤੋਂ ਬਚਣ ਲਈ ਦੁਕਾਨਦਾਰਾਂ ਨੇ ਅਪਣੀਆਂ ਦੁਕਾਨਾਂ ਦੇ ਸ਼ਟਰ ਸੁਟ ਕੇ ਅਪਣੀ ਜਾਨ ਬਚਾਈ। ਇਹ ਗੰਡੇ ਇੰਨੇ ਹਿੰਸਕ ਹੋ ਗਏ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਬਿਲਕੁਲ ਸਾਹਮਣੇ ਖੜ੍ਹ ਕੇ ਚਾਂਗਰਾਂ ਅਤੇ ਲਲਕਾਰੇ ਮਾਰੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਦੀਆਂ ਦੁਕਾਨਾਂ ਅਤੇ ਸ਼ਰਧਾਲੂ ਦੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਡੀਐੱਸਪੀ ਸਬ ਡਵੀਜਨ ਤਰਨਤਾਰਨ ਸਤਨਾਮ ਸਿੰਘ ਭਾਵੇਂ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ 'ਤੇ ਪੁੱਜੇ ਪਰ ਇੰਨੇ ਚਿਰ ਵਿਚ ਗੁੰਡੇ ਫ਼ਰਾਰ ਹੋ ਚੁੱਕੇ ਸਨ। ਇਸ ਘਟਨਾ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਅੱਡਾ ਬਾਜ਼ਾਰ ਸਮੇਤ ਨਾਲ ਲਗਦੇ ਬਾਜ਼ਾਰਾਂ ਵਿਚ ਅਪਣੀਆਂ ਦੁਕਾਨਾਂ ਬੰਦ ਰੱਖੀਆਂ ਜਿਸ ਤੇ ਨਗਰ ਕੌਂਸਲ ਤਰਨਤਾਰਨ ਦੇ ਦਫਤਰ ਵਿਚ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਤਰਨਤਾਰਨ ਦੇ ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਹੀਂ ਵਾਪਰੇਗੀ। ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਵਲੋਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁਧ ਥਾਣਾ ਤਰਨਤਾਰਨ ਵਿਖੇ ਧਾਰਾ 307 ਆਈਪੀਸੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਦਕਿ ਐੱਸ.ਐੱਸ.ਪੀ. ਨੇ ਦਾਅਵਾ ਕੀਤਾ ਕਿ ਬਾਕੀ ਗੁੰਡਿਆਂ ਨੂੰ ਪੁਲਿਸ ਵਲੋਂ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

SHARE ARTICLE
Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement