ਵਿਧਾਇਕਾਂ ਦੇ ਫ਼ਲੈਟ ਦਾ ਝਗੜਾ - ਪੁਲਿਸ ਕੋਲ ਪੁੱਜਾ ਫ਼ਲੈਟ ਨੰਬਰ 41 ਦਾ ਕੇਸ
Published : Feb 8, 2018, 11:31 pm IST
Updated : Feb 8, 2018, 6:01 pm IST
SHARE ARTICLE

ਚੰਡੀਗੜ੍ਹ, 8 ਫ਼ਰਵਰੀ (ਜੀ.ਸੀ. ਭਾਰਦਵਾਜ): ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਨੂੰ 11 ਮਹੀਨੇ ਹੋ ਗਏ ਹਨ, ਕੁਲ 77 ਵਿਧਾਇਕਾਂ ਵਿਚੋਂ 9 ਮੰਤਰੀਆਂ ਤੇ ਦੋ ਸਪੀਕਰ ਤੇ ਡਿਪਟੀ ਸਪੀਕਰ ਨੂੰ ਛੱਡ ਕੇ ਬਾਕੀ 66 ਵਿਧਾਇਕਾਂ ਸਮੇਤ ਆਮ ਆਦਮੀ ਪਾਰਟੀ ਤੇ ਅਕਾਲੀ-ਭਾਜਪਾ ਦੇ ਐਮਐਲਏ, ਸੈਕਟਰ 3, 4 ਤੇ 39 ਦੇ ਸਰਕਾਰੀ ਫ਼ਲੈਟਾਂ ਨੂੰ ਲੈ ਕੇ ਰੱਫੜ ਵਿਚ ਪਏ ਹੋਏ ਹਨ। ਕਾਂਗਰਸੀ ਵਿਧਾਇਕ ਇਹ ਦੋਸ਼ ਲਾ ਰਹੇ ਹਨ ਕਿ ਪਿਛਲੇ 11 ਮਹੀਨੇ ਤੋਂ ਉਹ ਬਿਨਾਂ ਰਿਹਾਇਸ਼ੀ ਫ਼ਲੈਟ ਤੋਂ ਗੁਜ਼ਾਰਾ ਕਰ ਰਹੇ ਹਨ ਜਦਕਿ ਹਾਰੇ ਹੋਏ ਅਕਾਲੀ ਵਿਧਾਇਕ ਫ਼ਲੈਟ ਨਹੀਂ ਛੱਡ ਰਹੇ। ਜ਼ੀਰਾ ਹਲਕੇ ਤੋਂ ਪੁਰਾਣੇ ਅਕਾਲੀ ਲੀਡਰ ਹਰੀ ਸਿੰਘ ਜ਼ੀਰਾ ਨੂੰ 24 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਆਏ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਾਇਆ ਕਿ ਸੈਕਟਰ ਚਾਰ ਵਿਚ ਐਮਐਲਏ ਹੋਸਟਲ ਨੇੜੇ ਫ਼ਲੈਟ ਨੰਬਰ 41 ਉਸ ਨੂੰ ਅਲਾਟ ਹੋਇਆ ਹੈ ਪਰ ਹਰੀ ਸਿੰਘ ਜ਼ੀਰਾ ਦੇ ਬੰਦਿਆਂ ਨੇ ਗੇਟ ਦੇ ਬਾਹਰ ਫਿਰ ਜਿੰਦਰਾ ਮਾਰ ਦਿਤਾ, ਲੋਹੇ ਦਾ ਸ਼ੈੱਡ ਕੱਟਿਆ, ਸਾਮਾਨ ਚੋਰੀ ਕੀਤਾ, ਬਿਜਲੀ ਦੀਆਂ ਤਾਰਾਂ ਤੋਂ ਕੁਨੈਕਸ਼ਨ ਲਾਏ, ਪਾਣੀ-ਬਿਜਲੀ ਦੇ



ਵਾਧੂ ਬਿਲ ਨਹੀਂ ਦਿਤੇ, ਉਲਟਾ ਪੁਲਿਸ ਨੂੰ ਸ਼ਿਕਾਇਤ ਕਰ ਦਿਤੀ। ਸ. ਕੁਲਬੀਰ ਜ਼ੀਰਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਸਪੀਕਰ ਇਸ ਘਪਲੇ ਦੀ ਜਾਂਚ ਕਰਾਉਣ। ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਵਿਧਾਇਕ ਕੁਲਬੀਰ ਜ਼ੀਰਾ ਨੂੰ ਸੈਕਟਰ 39 ਵਿਚ ਫ਼ਲੈਟ ਅਲਾਟ ਕੀਤਾ ਸੀ, ਉਸ ਨੇ ਕਬਜ਼ਾ ਨਹੀਂ ਲਿਆ, ਹੁਣ 25 ਜਨਵਰੀ ਨੂੰ ਸੈਕਟਰ ਚਾਰ ਦੇ ਇਸ ਫ਼ਲੈਟ ਨੰਬਰ 41 ਦੀ ਚਿੱਠੀ ਦਿਤੀ ਸੀ ਜੋ ਉਸ ਨੇ ਸੱਤ ਫ਼ਰਵਰੀ ਯਾਨੀ ਬੀਤੇ ਕਲ ਕਬਜ਼ਾ ਲੈ ਲਿਆ। ਇਹ ਫ਼ਲੈਟ ਪਿਛਲੇ ਸਾਲ 18 ਮਈ ਨੂੰ ਸਾਬਕਾ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਨੇ ਖਾਲੀ ਕਰ ਦਿਤਾ ਸੀ ਅਤੇ ਰੀਕਾਰਡ ਅਨੁਸਾਰ ਕਾਂਗਰਸ ਦੇ ਸੀਨੀਅਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਦੇ ਦਿਤਾ ਸੀ ਪਰ ਉਹ ਇਸ ਵਿਚ ਨਹੀਂ ਰਹੇ ਅਤੇ ਅਲਾਟਮੈਂਟ ਰੱਦ ਕਰਨ ਉਪਰੰਤ ਕੁਲਬੀਰ ਜ਼ੀਰਾ ਦੇ ਨਾਂਅ ਅਲਾਟ ਕਰ ਦਿਤਾ ਗਿਆ। ਚੁਣੇ ਗਏ ਵਿਧਾਇਕ ਨੂੰ ਇਸ ਸਰਕਾਰੀ ਫ਼ਲੈਟ ਦਾ ਸਿਰਫ਼ 350 ਰੁਪਏ ਮਹੀਨਾ ਕਿਰਾਇਆ ਲਗਦਾ ਹੈ। ਕਈ ਵਿਧਾਇਕਾਂ ਦੀਆ ਨਿਜੀ ਕੋਠੀਆਂ ਚੰਡੀਗੜ੍ਹ ਤੇ ਮੋਹਾਲੀ ਵਿਚ ਹਨ ਪਰ ਫਿਰ ਵੀ ਸੀਨੀਅਰ ਲੀਡਰ ਸਰਕਾਰੀ ਰਿਹਾਇਸ਼ ਅਲਾਟ ਕਰਵਾ ਕੇ ਅਪਣੇ ਰਿਸ਼ਤੇਦਾਰਾਂ, ਸਕੇ-ਸਬੰਧੀਆਂ, ਦੋਸਤਾਂ ਜਾਂ ਅਪਣੇ ਚਹੇਤਿਆਂ ਨੂੰ ਦੇ ਦਿੰਦੇ ਹਨ। ਜਾਣਕਾਰੀ ਅਨੁਸਾਰ ਜੇ ਕਿਸੇ ਵਿਧਾਇਕ ਨੂੰ ਫ਼ਲੈਟ ਮਿਲ ਜਾਂਦਾ ਹੈ ਤਾਂ ਐਮਐਲਏ ਹੋਸਟਲ ਵਿਚ ਉਸ ਨੂੰ ਸਸਤੇ ਰੇਟ ਯਾਨੀ 250 ਰੁਪਏ ਮਹੀਨੇ 'ਤੇ ਕਮਰਾ ਨਹੀਂ ਮਿਲ ਸਕਦਾ ਪਰ ਕਈ ਕਾਂਗਰਸੀ ਵਿਧਾਇਕ ਅਜਿਹੇ ਹਨ ਜਿਨ੍ਹਾਂ ਫ਼ਲੈਟ ਤੇ ਹੋਸਟਲ ਕਮਰਾ ਵੀ ਰਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਹਿੱਸੇ ਦੇ ਸੈਕਟਰ ਤਿੰਨ ਤੇ ਚਾਰ ਦੇ ਫ਼ਲੈਟਾਂ ਦੀ ਮੁਰੰਮਤ ਪਹਿਲਾਂ ਯੂਟੀ ਪ੍ਰਸ਼ਾਸਨ ਕੋਲ ਸੀ ਪਰ ਹੁਣ ਪੰਜਾਬ ਸਰਕਾਰ ਕੋਲ ਹੀ ਆ ਗਈ ਹੈ ਯਾਨੀ ਸਪੀਕਰ ਹੀ ਸੱਭ ਕੁੱਝ ਅਲਾਟਮੈਂਟ ਜਾਂ ਮੁਰੰਮਤ, ਫ਼ਰਨੀਚਰ ਵਗੈਰਾ ਦੇ ਲੈਣ-ਦੇਣ ਕਰ ਸਕਦਾ ਹੈ। ਅੱਜ ਸ਼ਾਮ ਸੈਕਟਰ ਤਿੰਨ ਦੀ ਪੁਲਿਸ ਚੌਕੀ ਤੋਂ ਕੁੱਝ ਮੁਲਾਜ਼ਮ ਫ਼ਲੈਟ ਨੰਬਰ 41 ਬਾਰੇ ਜਾਂਚ ਕਰਨ ਆਏ ਸਨ। ਉਨ੍ਹਾਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਸਮੇਤ ਉਥੇ ਹਾਜ਼ਰ ਹੋਰ ਤਿੰਨ ਕਾਂਗਰਸੀ ਵਿਧਾਇਕਾਂ ਪਰਮਿੰਦਰ ਪਿੰਕੀ, ਬਰਿੰਦਰਜੀਤ ਪਾਹੜਾ ਅਤੇ ਦਵਿੰਦਰ ਸਿੰਘ ਘੁਬਾਇਆ ਨਾਲ ਵੀ ਗੱਲਬਾਤ ਕੀਤੀ ਅਤੇ ਹਾਲਾਤ ਬਾਰੇ ਪੁੱਛਿਆ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement