ਵਿੱਕੀ ਗੌਂਡਰ ਐਨਕਾਉਂਟਰ: ਪੰਜਾਬ 'ਚ ਅਪਰਾਧ ਦੇ ਅੰਤ ਦੀ ਪਹਿਲੀ ਤਸਵੀਰ ਆਈ ਸਾਹਮਣੇ
Published : Jan 27, 2018, 2:46 pm IST
Updated : Jan 27, 2018, 9:16 am IST
SHARE ARTICLE

ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਇੱਛਤ ਕੁੱਖਾਤ ਇਨਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੋਰਿਆ ਦੇ ਰਾਜਸਥਾਨ ਵਿਚ ਹੋਏ ਐਨਕਾਉਂਟਰ ਦੀ ਪਹਿਲੀ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਰਾਜਸਥਾਨ ਦੇ ਸ਼੍ਰੀਗੰਗਾਨਗਰ ਜਿਲ੍ਹੇ ਵਿਚ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੋਰਿਆ ਦੀਆਂ ਲਾਸ਼ਾ ਨੂੰ ਗੰਗਾਨਗਰ ਲਿਆਇਆ ਜਾ ਸਕਦਾ ਹੈ ਕਿਉਂਕਿ ਰਾਜਸਥਾਨ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਦੇ ਅਪਰਾਧ ਦਾ ਅੰਤ ਰਾਜਸਥਾਨ ਦੀ ਧਰਤੀ ਉਤੇ ਹੋਇਆ ਹੈ। 



ਇਸਤੋਂ ਪਹਿਲਾਂ ਪੰਜਾਬ ਪੁਲਿਸ ਦੀ ਇਕ ਟੀਮ ਨੇ ਰਾਜਸਥਾਨ ਵਿਚ ਸ਼੍ਰੀਗੰਗਾਨਗਰ ਜਿਲ੍ਹੇ ਵਿਚ ਦਹਿਸ਼ਤ ਦਾ ਸਮਾਨਅਰਥੀ ਬਣ ਚੁੱਕੇ ਮੋਸਟ ਵਾਂਟੇਡ ਅਪਰਾਧੀ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੋਰਿਆ ਨੂੰ ਸ਼ੁੱਕਰਵਾਰ ਦੇਰ ਸ਼ਾਮ ਮਾਰ ਗਿਰਾਇਆ ਸੀ। ਗੈਂਗਸਟਰ ਵਿੱਕੀ ਗੌਂਡਰ ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਹੋਇਆ ਸੀ। ਉਸਨੂੰ ਪੰਜਾਬ ਦਾ ਆਨੰਦਪਾਲ ਕਿਹਾ ਜਾਂਦਾ ਸੀ। ਵਿੱਕੀ ਉੱਤੇ ਹੱਤਿਆ, ਲੁੱਟ-ਖਸੁੱਟ, ਧਮਕੀ ਅਤੇ ਜਬਰਨ ਵਸੂਲੀ ਦੇ ਕਈ ਮਾਮਲੇ ਦਰਜ ਹਨ ਅਤੇ ਉਹ ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਪੁਲਿਸ ਨੂੰ ਉਸਦੀ ਲੋਕੇਸ਼ਨ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਜਿਲ੍ਹੇ ਵਿਚ ਮਿਲ ਰਹੀ ਸੀ। ਇਸਦੇ ਚਲਦੇ ਉਸ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਅੱਜ ਉਸਦੇ ਇੱਥੇ ਛਿਪੇ ਹੋਣ ਦੀ ਸੂਚਨਾ ਪੁਖਤਾ ਹੋਣ ਉਤੇ ਪੰਜਾਬ ਪੁਲਿਸ ਦੀ ਟੀਮ ਉਸਨੂੰ ਫੜਨ ਪਹੁੰਚੀ।

SHARE ARTICLE
Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement