
ਬਠਿੰਡਾ, 16 ਦਸੰਬਰ (ਸੁਖਜਿੰਦਰ ਮਾਨ): ਬੀਤੇ ਦਿਨ ਦਿਨ-ਦਿਹਾੜੇ ਹੋਏ ਪੁਲਿਸ ਹੱਥੋਂ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਦੀਪ ਅਤੇ ਮਨਪ੍ਰੀਤ ਸਿੰਘ ਮੰਨਾ ਦੇ ਮੁਕਾਬਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਵਿੱਕੀ ਗੌਂਡਰ ਗਰੁਪ ਨੇ ਫ਼ੇਸਬੁੱਕ 'ਤੇ ਅਪਲੋਡ ਕੀਤੇ ਸਟੇਟਸ ਵਿਚ ਬਠਿੰਡਾ ਪੁਲਿਸ ਕੋਲੋਂ ਇਸ ਦਾ ਬਦਲਾ ਲੈਣ ਦੀ ਧਮਕੀ ਦਿਤੀ ਹੈ। ਮੁਕਾਬਲੇ ਤੋਂ ਬਾਅਦ ਜਾਰੀ ਸਟੇਟਸ ਵਿਚ ਉਕਤ ਗਰੁਪ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿਚੋਂ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਨੌਜਵਾਨਾਂ ਦੇ ਪੁਲਿਸ ਨਾਲ ਮੁਕਾਬਲੇ ਹੋ ਰਹੇ ਹਨ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੀ ਪੁਲਿਸ ਨੌਜਵਾਨਾਂ ਨੂੰ ਜਿÀੁਂਦੇ ਫੜ ਲੈਂਦੀ ਹੈ। ਸ਼ੇਰਾ ਖੁੱਬਣ ਅਤੇ ਦਵਿੰਦਰ ਬੰਬੀਹਾ ਆਦਿ ਦੇ ਮੁਕਾਬਲਿਆਂ ਨੂੰ ਵੀ ਝੂਠਾ ਕਰਾਰ ਦਿੰਦੇ ਹੋਏ ਗਰੁਪ ਨੇ ਅੱਗੇ ਲਿਖਿਆ ਹੈ ਕਿ ਜਦੋਂ ਨੌਜਵਾਨ ਜਵਾਬੀ ਫ਼ਾਈਰ ਕਰਦੇ ਹਨ ਤਾਂ ਇਕ ਵੀ ਪੁਲਿਸ ਵਾਲਾ ਜ਼ਖ਼ਮੀ ਕਿਉਂ ਨਹੀਂ ਹੁੰਦਾ। ਉਨ੍ਹਾਂ ਅੱਗੇ ਧਮਕੀ ਦਿੰਦੇ
ਹੋਏ ਲਿਖਿਆ ਹੈ ਕਿ ਪੈਸਿਆਂ ਅਤੇ ਸਟਾਰ ਲਗਾਉਣ ਲਈ ਕੀਤੇ ਜਾਂਦੇ ਅਜਿਹੇ ਮੁਕਾਬਲਿਆਂ ਦਾ ਹਿਸਾਬ-ਕਿਤਾਬ ਇਸੇ ਜ਼ਿੰਦਗੀ ਵਿਚ ਹੀ ਦੇਣਾ ਹੁੰਦਾ ਹੈ ਤੇ ਕਿਸੇ ਵੀ ਪੁਲਿਸ ਵਾਲੇ ਨੇ ਸਾਰੀ ਉਮਰ ਨੌਕਰੀ ਵਿਚ ਨਹੀਂ ਰਹਿਣਾ ਹੁੰਦਾ। ਉਧਰ ਨੌਜਵਾਨ ਮਨਪ੍ਰੀਤ ਸਿੰਘ ਮੰਨਾ ਦੀ ਲਾਸ਼ ਲੈਣ ਆਈ ਉਸ ਦੀ ਮਾਤਾ ਜਸਵਿੰਦਰ ਕੌਰ ਨੇ ਰੋਂਦੇ ਹੋਏ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਦਾ ਕੋਈ ਕਸੂਰ ਨਹੀਂ ਸੀ ਕਿ ਉਸ ਨੂੰ ਗੋਲੀ ਮਾਰੀ ਜਾਂਦੀ। ਉਸ ਨੇ ਕਿਹਾ ਕਿ ਜੇਕਰ ਪੁਲਿਸ ਚਾਹੁੰਦੀ ਤਾਂ ਉਹ ਮੰਨੇ ਨੂੰ ਗ੍ਰਿ੍ਰਫ਼ਤਾਰ ਕਰ ਸਕਦੀ ਸੀ। ਪੁਲਿਸ ਮੁਕਾਬਲੇ ਦੀ ਜਾਂਚ ਸਬੰਧੀ ਪੁਛੇ ਜਾਣ 'ਤੇ ਉਸ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਉਹ ਪੁਲਿਸ ਵਿਰੁਧ ਬੋਲੇਗੀ ਤਾਂ ਉਸ ਦੇ ਵੱਡੇ ਪੁੱਤਰ ਨੂੰ ਵੀ ਪੁਲਿਸ ਚੁਕ ਲਵੇਗੀ। ਇਕ ਪੁੱਤਰ ਤਾਂ ਪੁਲਿਸ ਨੇ ਖੋਹ ਲਿਆ ਹੁਣ ਉਹ ਅਪਣੇ ਵੱਡੇ ਪੁੱਤਰ ਨੂੰ ਗਵਾਉਣਾ ਨਹੀਂ ਚਾਹੁੰਦੀ।