ਅੰਮ੍ਰਿਤਸਰ, 5 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਹਾਕੀ ਅਕੈਡਮੀ (ਔਰਤਾਂ) ਦੀ ਖਿਡਾਰਨ ਰਿਤੂ ਜਿਹੜੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪਹਿਲਾਂ ਹੀ ਖੇਡ ਚੁੱਕੀ ਹੈ, ਦੀ ਚੋਣ ਭਾਰਤ ਦੀ ਸੀਨੀਅਰ ਹਾਕੀ ਟੀਮ 'ਚ ਹੋਈ ਹੈ। ਇਸ ਲਈ ਉਹ ਬੰਗਲੌਰ ਵਿਖੇ ਇਕ ਮਹੀਨਾ ਚੱਲਣ ਵਾਲੇ ਰਾਸ਼ਟਰੀ ਕੈਂਪ 'ਚ ਹਿੱਸਾ ਲੈਣ ਲਈ ਰਵਾਨਾ ਹੋ ਚੁੱਕੀ ਹੈ।

ਇਸੇ ਸਾਲ ਹੀ ਉਪਰੋਕਤ ਅਕੈਡਮੀ ਦੀ ਸਥਾਪਨਾ 'ਚ ਹਾਕੀ ਦੀ ਖੇਡ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਕੀਤੀ ਗਈ ਸੀ ਜਿਸ 'ਚ 35 ਵਿਦਿਆਰਥਣਾਂ ਸ਼ਾਮਲ ਹਨ ਜੋ ਪਹਿਲਾਂ ਹੀ ਵੱਖ-ਵੱਖ ਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਹਨ। ਰਿਤੂ ਨੇ ਕਿਹਾ ਕਿ ਉਸ ਦਾ ਟੀਚਾ 2020 'ਚ ਹੋਣ ਵਾਲੀਆਂ ਉਲੰਪੀਅਨ ਖੇਡਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਾ ਹੈ।
ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਲੰਪੀਅਨ 'ਚ ਖਿਡਾਰੀਆਂ ਦੀ ਸਿਖਲਾਈ ਅਤੇ ਚੋਣ ਸਬੰਧੀ ਅਕੈਡਮੀ ਵਲੋਂ ਇਕ ਟਾਪਰ ਫ਼ੋਰਸ ਗਠਿਤ ਕੀਤੀ ਗਈ ਹੈ ਜਿਸ 'ਚ ਅੰਤਰਰਾਸ਼ਟਰੀ ਪ੍ਰਸਿੱਧ ਕੋਚ ਦਰੋਣਾਚਾਰਿਆ ਐਵਾਰਡ ਟੀਮ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਮਰਜੀਤ ਸਿੰਘ ਅਸਿਸਟੈਂਟ ਕੋਚ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ।