Polar Preet: ਬ੍ਰਿਟਿਸ਼ ਸਿੱਖ ਬਣੇਗੀ ਦੁਨੀਆਂ ਦੀ ਸੱਭ ਤੋਂ ਤੇਜ਼ ਗਤੀ ਨਾਲ Ski ਕਰਨ ਵਾਲੀ ਔਰਤ
Published : Jan 1, 2024, 2:59 pm IST
Updated : Jan 1, 2024, 2:59 pm IST
SHARE ARTICLE
British Sikh woman ‘Polar Preet’ claims record for fastest solo ski across Antarctica
British Sikh woman ‘Polar Preet’ claims record for fastest solo ski across Antarctica

ਅੰਟਾਰਕਟਿਕਾ ’ਚ ਹਰਪ੍ਰੀਤ ਚੰਦੀ ਨੇ ਇਕੱਲਿਆਂ 31 ਦਿਨਾਂ ’ਚ ਤੈਅ ਕੀਤੀ 1130 ਕਿਲੋਮੀਟਰ ਦੀ ਦੂਰੀ

Polar Preet: ਬ੍ਰਿਟਿਸ਼ ਸਿੱਖ ਆਰਮੀ ਦੀ ਇਕ ਡਾਕਟਰ ਹਰਪ੍ਰੀਤ ਚੰਦੀ, ਜਿਸ ਨੂੰ ਪੋਲਰ ਪ੍ਰੀਤ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਨੇ ਅੰਟਾਰਕਟਿਕਾ ’ਚ ਇਕੱਲੇ ਸਕੀ ਕਰਨ ਵਾਲੀ ਸੱਭ ਤੋਂ ਤੇਜ਼ ਔਰਤ ਬਣ ਕੇ ਇਕ ਨਵਾਂ ਰੀਕਾਰਡ ਕਾਇਮ ਕਰਨ ਦਾ ਦਾਅਵਾ ਕੀਤਾ ਹੈ। ਉਸ ਨੇ 31 ਦਿਨਾਂ, 13 ਘੰਟਿਆਂ ਅਤੇ 19 ਮਿੰਟਾਂ ’ਚ 1,130 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦਾਅਵੇ ਦੀ ਅਜੇ ਗਿਨੀਜ਼ ਵਰਲਡ ਰਿਕਾਰਡਜ਼ ਵਲੋਂ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਕੈਨੇਡੀਅਨ ਕੈਰੋਲੀਨ ਕੋਟ ਨੂੰ ਇਕ ਦਿਨ, 14 ਘੰਟੇ ਅਤੇ 34 ਮਿੰਟ ਨਾਲ ਹਰਾ ਦੇਵੇਗੀ।

ਚੰਦੀ ਨੇ 26 ਨਵੰਬਰ ਨੂੰ ਰੋਨੇ ਆਈਸ ਸ਼ੈਲਫ ’ਤੇ ਹਰਕਿਊਲਿਸ ਇਨਲੇਟ ਤੋਂ ਅਪਣਾ ਸਫ਼ਰ ਸ਼ੁਰੂ ਕੀਤਾ ਅਤੇ 28 ਦਸੰਬਰ ਨੂੰ ਬਰਤਾਨੀਆਂ ਦੇ ਸਮੇਂ ਅਨੁਸਾਰ ਤੜਕੇ 2:24 ਵਜੇ ਦਖਣੀ ਧਰੁਵ ’ਤੇ ਪਹੁੰਚੀ। ਉਹ ਦਿਨ ’ਚ ਔਸਤਨ 12 ਤੋਂ 13 ਘੰਟੇ ਸਕੀ ਕਰਦੀ ਸੀ, 75 ਕਿਲੋਗ੍ਰਾਮ ਦਾ ਸਲੈਜ ਖਿੱਚਦੀ ਸੀ ਜਿਸ ’ਚ ਉਸ ਲਈ ਰਹਿਣ ਸਹਿਣ ਦਾ ਸਾਰਾ ਸਾਮਾਨ ਵੀ ਲਦਿਆ ਹੁੰਦਾ ਸੀ।

ਇਹ ਮੁਹਿੰਮ ਉਸ ਦੀ ਪਿਛਲੀ ਮੁਹਿੰਮ ਨਾਲੋਂ ਵਖਰੀ ਸੀ, ਜਿਥੇ ਉਹ 2021 ’ਚ ਦਖਣੀ ਧਰੁਵ ਤਕ ਇਕੱਲੀ ਅਤੇ ਬਿਨਾਂ ਸਹਾਇਤਾ ਵਾਲੀ 700 ਮੀਲ ਦੀ ਅੰਟਾਰਕਟਿਕ ਯਾਤਰਾ ਪੂਰੀ ਕਰਨ ਵਾਲੀ ਪਹਿਲੀ ਅਸ਼ਵੇਤ ਔਰਤ ਬਣ ਗਈ ਸੀ। ਚੰਦੀ ਇਸ ਸਮੇਂ ਫੌਜ ਵਿਚ ਫਿਜ਼ੀਓਥੈਰੇਪਿਸਟ ਵਜੋਂ ਅਪਣੀ ਭੂਮਿਕਾ ਤੋਂ ਕੈਰੀਅਰ ਬ੍ਰੇਕ ’ਤੇ ਹੈ, ਜਿਥੇ ਉਸ ਨੇ ਜ਼ਖਮੀ ਸੈਨਿਕਾਂ ਅਤੇ ਅਧਿਕਾਰੀਆਂ ਲਈ ਮੁੜ ਵਸੇਬਾ ਪ੍ਰਦਾਨ ਕੀਤਾ।

ਇਨ੍ਹਾਂ ਮੁਹਿੰਮਾਂ ਲਈ ਚੰਦੀ ਦੀ ਪ੍ਰੇਰਣਾ ਸਿਰਫ ਅਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਬਾਰੇ ਨਹੀਂ ਹੈ, ਬਲਕਿ ਦੂਜਿਆਂ ਨੂੰ ਅਪਣੀਆਂ ਸੀਮਾਵਾਂ ਨੂੰ ਚੁਨੌਤੀ ਦੇਣ ਲਈ ਪ੍ਰੇਰਿਤ ਕਰਨ ਬਾਰੇ ਵੀ ਹੈ।

(For more Punjabi news apart from British Sikh woman ‘Polar Preet’ claims record for fastest solo ski across Antarctica, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement