ਕੈਨੇਡਾ 'ਚ ਪੰਜਾਬਣ ਦਾ ਸਿਰ 'ਚ ਰਾਡ ਮਾਰ ਕੇ ਕੀਤਾ ਕਤਲ 
Published : Mar 1, 2022, 1:09 pm IST
Updated : Mar 2, 2022, 1:33 pm IST
SHARE ARTICLE
 Harmendeep Kaur
Harmendeep Kaur

ਡਿਟੈਚਮੈਂਟ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ, "ਅਸੀਂ ਪੀੜਤ ਪਰਿਵਾਰ, ਦੋਸਤਾਂ ਅਤੇ ਸਹਿ-ਕਰਮਚਾਰੀਆਂ ਨਾਲ ਹਾਂ।"

ਟੋਰਾਂਟੋ  : ਕੈਨੇਡਾ ਤੋਂ ਮੰਦਬਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਗੋਰੇ ਮੂਲ ਦੇ ਵਿਅਕਤੀ ਨੇ 24 ਸਾਲਾ ਪੰਜਾਬਣ ਸੁਰੱਖਿਆ ਗਾਰਡ ਦੀ ਨੌਕਰੀ ਕਰਦਜੀ ਕੁੜੀ ਹਰਮਨਦੀਪ ਕੌਰ ਦਾ ਕਤਲ ਕਰ ਦਿੱਤਾ। ਦਰਅਸਲ ਇਹ ਕਤਲ ਲੜਕੀ ਦੇ ਸਿਰ ਵਿਚ  ਸਿਰ 'ਚ ਲੋਹੇ ਦੀ ਰਾਡ ਮਾਰ ਕੇ ਕੀਤਾ ਗਿਆ ਹੈ। ਲੜਕੀ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦਾ ਦਰਦ ਨਾ ਝੱਲਦੇ ਹੋਏ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਹਰਮਨਦੀਪ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਸੀ।

Harmandeep Kaur

Harmandeep Kaur

ਜ਼ਿਕਰਯੋਗ ਹੈ ਕਿ ਹਰਮਨਦੀਪ 3 ਕੁ ਸਾਲ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਈ ਸੀ। ਪੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਓਕਾਨਾਗਨ ਵਿਖੇ ਇਕ ਕੰਪਨੀ 'ਚ ਸਕਿਊਰਟੀ ਗਾਰਡ ਦੀ ਨੌਕਰੀ ਮਿਲ ਗਈ ਸੀ। ਨੌਕਰੀ ਦੌਰਾਨ ਉੱਥੇ ਕੰਮ ਕਰਦੇ ਸਮੇਂ ਇਕ ਗੋਰੇ ਨੇ ਉਸ ਦੇ ਸਿਰ 'ਚ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।  ਦੋਸ਼ੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਹਸਪਤਾਲ ਵਿਚ ਹੀ ਹੈ। ਹੁਣ ਉਸ ਨੂੰ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਲਿਸ ਦੁਆਰਾ ਨਾ ਤਾਂ ਪੀੜਤ ਅਤੇ ਨਾ ਹੀ ਸ਼ੱਕੀ ਦੀ ਜਨਤਕ ਤੌਰ 'ਤੇ ਪਛਾਣ ਕੀਤੀ ਗਈ ਹੈ।

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement