
ਕੈਨੇਡਾ ਦੇ ਦਸਤਾਰਧਾਰੀ ਪੁਲਿਸ ਅਫ਼ਸਰ ਬਲਤੇਜ਼ ਸਿੰਘ ਢਿੱਲੋਂ ਨੂੰ ਸਾਲ 2018-19 ਲਈ 'ਕਮਿਉਕੇਸ਼ਨ ਅਤੇ ਲੀਡਰਸ਼ਿਪ ਕੌਮਾਂਤਰੀ ਐਵਾਰਡ ਦਿਤੇ ਜਾਣ ਦਾ ਫ਼ਸੈਲਾ ਕੀਤਾ ਗਿਆ ਹੈ
ਸਰੀ : ਕੈਨੇਡਾ ਦੇ ਦਸਤਾਰਧਾਰੀ ਪੁਲਿਸ ਅਫ਼ਸਰ ਬਲਤੇਜ਼ ਸਿੰਘ ਢਿੱਲੋਂ ਨੂੰ ਸਾਲ 2018-19 ਲਈ 'ਕਮਿਉਕੇਸ਼ਨ ਅਤੇ ਲੀਡਰਸ਼ਿਪ ਕੌਮਾਂਤਰੀ ਐਵਾਰਡ ਦਿਤੇ ਜਾਣ ਦਾ ਫ਼ਸੈਲਾ ਕੀਤਾ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੀ ਪੁਲਿਸ ਵਿਚ ਡਿਊਟੀ ਕਰਦਿਆਂ ਉਨ੍ਹਾਂ ਨੂੰ ਅਪਣੇ ਚੁਣੌਤੀ ਭਰੇ ਜੀਵਨ ਵਿਚ ਕਈ ਔਕੜਾਂ ਦਾ ਸਾਹਮਣਾ ਕਰਨ ਪਿਆ ਸੀ।
ਮਲੇਸ਼ੀਆ ਵਿਚ ਜਨਮੇ ਢਿੱਲੋਂ 16 ਸਾਲਾਂ ਉਪਰੰਤ ਕੈਨੇਡਾ ਪਰਵਾਸ ਕਰ ਗਏ ਸਨ, ਇਥੇ ਆਉਣ ਮਗਰੋਂ ਉਨ੍ਹਾਂ ਵਲੋਂ ਪੁਲਿਸ ਮਹਿਕਮੇ ਵਿਚ ਸੇਵਾਵਾਂ ਨਿਭਾਉਣ ਦੀ ਇੱਛਾ ਨਾਲ ਲੋੜੀਂਦੇ ਮਾਪਦੰਜ ਪੂਰੇ ਕਰਨ ਦੇ ਬਾਵਜੂਦ ਵੀ ਦਸਤਾਰਧਾਰੀ ਹੋਣ ਕਾਰਨ ਪੁਲਿਸ ਵਿਚ ਭਰਤੀ ਹੋਣ ਸਮੇਂ ਕਾਫ਼ੀ ਔਕੜਾਂ ਦਾ ਸਾਹਮਣਾ ਕਰਨ ਪਿਆ। 1990 ਤੋਂ ਪੁਲਿਸ ਸੇਵਾਵਾਂ ਨਿਭਾਉਂਦਿਆਂ ਕਈ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਵੀ ਉਹ ਜਲਦੀ ਹੀ
ਅਪਣੀ ਡਿਊਟੀ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੇ ਪੁਲਿਸ ਅਫ਼ਸਰ ਵਜੋਂ ਚਰਚਿਤ ਹੋ ਗਏ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਵਸਨੀਕ ਅਤੇ ਹੁਣ ਪੁਲਿਸ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਬਲਤੇਜ਼ ਸਿੰਘ ਦਾ ਸੰਘਰਸ਼ਮਈ ਜੀਵਨ ਜਿਥੇ ਕਿ ਅਪਣੇ ਆਪ ਵਿਚ ਇਕ ਮਿਸਾਲ ਹੈ, ਉਥੇ ਸਮੁਚੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।