
8 ਸਾਲਾਂ ਤੋਂ ਅਪਣੀ ਪਤਨੀ ਅਤੇ ਧੀ ਨਾਲ ਇਟਲੀ ਵਿਚ ਰਹਿ ਰਿਹਾ ਸੀ ਜਸਵਿੰਦਰ ਸਿੰਘ
ਮਿਲਾਨ (ਦਲਜੀਤ ਮੱਕੜ): ਇਟਲੀ ਵਿਚ ਮਾਨਤੋਵਾ ਜ਼ਿਲ੍ਹੇ ਦੇ ਕਸਬਾ ਕਸਤੀਲਿੳਨੇ ਵਿਚ ਰਹਿੰਦੇ ਪੰਜਾਬੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਜਸਵਿੰਦਰ ਸਿੰਘ, ਪਿਛਲੇ 8 ਸਾਲਾਂ ਤੋਂ ਅਪਣੀ ਪਤਨੀ ਅਤੇ ਧੀ ਨਾਲ ਇਟਲੀ ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ: ਨੀਂਦ ਨੂੰ ਨਜ਼ਰਅੰਦਾਜ਼ ਕਰ ਕੇ ਫ਼ੋਨ ਚਲਾਉਣ ਵਾਲੇ ਸਾਵਧਾਨ, ਡਿਪਰੈਸ਼ਨ 'ਚ ਆਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਬੀਤੇ ਦਿਨੀਂ ਉਹ ਕੰਮ ਦੌਰਾਨ ਕਰੇਨ ਦੀ ਮਦਦ ਨਾਲ ਸ਼ੈੱਡ ’ਤੇ ਰੰਗ ਕਰ ਰਿਹਾ ਸੀ। ਇਸ ਦੌਰਾਨ ਜਸਵਿੰਦਰ ਸਿੰਘ ਨਾਲ ਹਾਦਸਾ ਵਾਪਰ ਗਿਆ, ਜਿੱਥੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। 2 ਦਿਨ ਦੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫ਼ੈਡਰੇਸ਼ਨ ਕੱਪ ਵਿਚ ਜਿਤਿਆ ਸੋਨ ਤਮਗ਼ਾ
ਜਸਵਿੰਦਰ ਸਿੰਘ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਿਤ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀਆਂ ਨਾਲ ਵਿਦੇਸ਼ਾਂ ਵਿਚ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।