Canada News: ਕੈਨੇਡਾ 'ਚੋਂ 30 ਹਜ਼ਾਰ ਗ਼ੈਰ-ਕਾਨੂੰਨੀ ਪ੍ਰਵਾਸੀ ਕੱਢੇ ਜਾਣਗੇ, ਵੱਡੀ ਗਿਣਤੀ ਪੰਜਾਬੀਆਂ ਦੀ
Published : Jun 1, 2025, 6:37 am IST
Updated : Jun 1, 2025, 7:18 am IST
SHARE ARTICLE
30,000 illegal immigrants to be deported from Canada
30,000 illegal immigrants to be deported from Canada

ਪੜ੍ਹਾਈ ਵਿਚਾਲੇ ਛਡਣ ਵਾਲਿਆਂ ’ਤੇ ਵੀ ਰਹੇਗਾ ਸਖ਼ਤ ਪਹਿਰਾ

30,000 illegal immigrants to be deported from Canada: ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵਿਚ ਵੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਲਈ ਮੁਸ਼ਕਲਾਂ ਵਧ ਗਈਆਂ ਹਨ। ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ੀ ਧਰਤੀ ’ਤੇ ਅਪਣੇ ਸੁਪਨੇ ਪੂਰੇ ਕਰਨ ਗਏ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜਿਆ ਜਾਵੇਗਾ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਭਰ ਵਿਚ ਰਹਿ ਰਹੇ ਅਜਿਹੇ ਲੋਕਾਂ ਵਿਰੁਧ ਪਿਤਰੀ ਦੇਸ਼ ਵਾਪਸੀ ਦੀ ਵੱਡੀ ਕਾਰਵਾਈ ਸ਼ੁਰੂ ਕਰ ਦਿਤੀ ਹੈ, ਜਿਨ੍ਹਾਂ ਦਾ ਵੀਜ਼ਾ ਖ਼ਤਮ ਹੋ ਚੁੱਕਾ ਹੈ ਜਾਂ ਜਿਨ੍ਹਾਂ ਦੀਆਂ ਸ਼ਰਨ ਪਟੀਸ਼ਨਾਂ ਰੱਦ ਹੋ ਗਈਆਂ ਹਨ। ਏਜੰਸੀ ਨੇ ਹੁਣ ਤਕ 30 ਹਜ਼ਾਰ ਤੋਂ ਜ਼ਿਆਦਾ ਡਿਪੋਰਟ ਕਰਨ ਦੇ ਵਾਰੰਟ ਜਾਰੀ ਕਰ ਦਿਤੇ ਹਨ। 

ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਉਹ ਲੋਕ ਸ਼ਾਮਲ ਹਨ, ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿਚ ਰਹਿ ਰਹੇ ਸਨ ਜਾਂ ਜਿਨ੍ਹਾਂ ਦੇ ਅਪਰਾਧ ਨਾਲ ਜੁੜੇ ਰਿਕਾਰਡ ਹਨ। ਇਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਮੂਲ ਦੇ ਲੋਕ ਹਨ ਜਿਸ ਨਾਲ ਹੜਕੰਪ ਮਚ ਗਿਆ ਹੈ। ਵੱਡੀ ਗਿਣਤੀ ਪੰਜਾਬੀ ਨੌਜਵਾਨ ਅਜਿਹੇ ਹਨ, ਜਿਨ੍ਹਾਂ ਦਾ ਵਰਕ ਪਰਮਿਟ ਖ਼ਤਮ ਹੋ ਚੁੱਕਾ ਹੈ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਰਹਿ ਰਹੇ ਹਨ। ਏਜੰਸੀ ਨੇ ਸਾਫ਼ ਕੀਤਾ ਹੈ ਕਿ ਇਹ ਕਾਰਵਾਈ ਤਿੰਨ ਤਰ੍ਹਾਂ ਦੇ ਲੋਕਾਂ ’ਤੇ ਸੱਭ ਤੋਂ ਪਹਿਲਾਂ ਹੋਵੇਗੀ, ਜਿਸ ਵਿਚ ਜਿਨ੍ਹਾਂ ਦੀ ਸਿਆਸੀ ਸ਼ਰਨ ਦੀ ਅਰਜ਼ੀ ਰੱਦ ਹੋ ਚੁੱਕੀ ਹੈ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਰਹਿ ਰਹੇ ਹਨ। 

ਜਿਹੜੇ ਕਿਸੇ ਨਾ ਕਿਸੇ ਅਪਰਾਧ ਵਿਚ ਸ਼ਾਮਲ ਹਨ। ਕੈਨੇਡਾ ਦੇ ਇਮੀਗਰੇਸ਼ਨ ਮਾਹਰ ਪਰਵਿੰਦਰ ਸਿੰਘ ਮੋਂਟੂ ਦਾ ਕਹਿਣਾ ਹੈ ਕਿ ਇਨ੍ਹਾਂ 30 ਹਜ਼ਾਰ ਲੋਕਾਂ ਵਿਚੋਂ 88 ਫ਼ੀ ਸਦੀ ਸਿਰਫ਼ ਉਹ ਲੋਕ ਹਨ, ਜਿਨ੍ਹਾਂ ਦੀ ਸ਼ਰਨ ਪਟੀਸ਼ਨ ਰੱਦ ਹੋ ਚੁੱਕੀ ਹੈ। ਏਜੰਸੀ ਦੀ ਸੂਚੀ ਵਿਚ ਉਹ ਵਿਦਿਆਰਥੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪੜ੍ਹਾਈ ਵਿਚਾਲੇ ਛਡ ਦਿਤੀ ਹੈ, ਨਾਲ ਹੀ ਉਹ ਲੋਕ ਜਿਨ੍ਹਾਂ ਦਾ ਟੂਰਿਸਟ ਵੀਜ਼ਾ ਖ਼ਤਮ ਹੋ ਗਿਆ ਹੈ ਪਰ ਉਹ ਹਾਲੇ ਤਕ ਪਰਤੇ ਨਹੀਂ। ਕੁੱਝ ਅਜਿਹੇ ਲੋਕ ਵੀ ਹਨ ਜੋ ਪੀ.ਆਰ. ਕਾਰਡ ਹੋਲਡਰ ਹੁੰਦੇ ਹੋਏ ਵੀ ਅਪਰਾਧਾਂ ਵਿਚ ਸ਼ਾਮਲ ਪਾਏ ਗਏ ਹਨ। ਜਲਦੀ ਹੀ ਅਜਿਹੇ ਨੌਜਵਾਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ। ਏਜੰਸੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੇਕਰ ਕੋਈ ਡਿਪੋਰਟ ਕੀਤਾ ਵਿਅਕਤੀ ਬਾਅਦ ਵਿਚ ਫੇਰ ਤੋਂ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦਾ ਹੋਵੇਗਾ, ਤਾਂ ਉਸ ਨੂੰ ਪਹਿਲਾਂ 3800 ਕੈਨੇਡੀਅਨ ਡਾਲਰ ਸਰਕਾਰ ਵਲੋਂ ਕੀਤੀ ਗਈ ਡਿਪੋਰਟ ਦੀ ਲਾਗਤ ਦੇ ਰੂਪ ਵਿਚ ਚੁਕਾਉਣੇ ਹੋਣਗੇ। ਜੇਕਰ ਉਸ ਨੂੰ ਸਪੈਸ਼ਲ ਐਸਕਾਰਟ ਨਾਲ (ਸੁਰੱਖਿਆ ਵਿਚ) ਵਾਪਸ ਭੇਜਿਆ ਗਿਆ ਸੀ, ਤਾਂ ਉਸ ਨੂੰ 12,800 ਕੈਨੇਡੀਅਨ ਡਾਲਰ ਚੁਕਾਉਣੇ ਪੈਣਗੇ। 
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement