ਬੇ-ਆਫ ਪਲੈਂਟੀ 'ਚ ਦੋ ਪੰਜਾਬੀਆਂ ਨੂੰ 8 ਸਾਲਾਂ ਤੋਂ ਵੱਧ ਜੇਲ੍ਹ
Published : Sep 1, 2018, 12:06 pm IST
Updated : Sep 1, 2018, 12:06 pm IST
SHARE ARTICLE
Law
Law

ਕਈ ਵਾਰ ਜਿਆਦਾ ਚੁਸਤੀ ਅਤੇ ਮਸਤੀ ਤੁਹਾਡਾ ਜੀਵਨ ਬਰਬਾਦ ਕਰ ਦਿੰਦੀ ਹੈ ਅਤੇ ਇਸ ਰੰਗਲੀ ਦੁਨੀਆ 'ਚ ਮਨੋਰੰਜਨ ਵਾਲਾ ਸਮਾਂ ਬਿਤਾਉਂਦਾ ਵਿਅਕਤੀ.............

ਆਕਲੈਂਡ  : ਕਈ ਵਾਰ ਜਿਆਦਾ ਚੁਸਤੀ ਅਤੇ ਮਸਤੀ ਤੁਹਾਡਾ ਜੀਵਨ ਬਰਬਾਦ ਕਰ ਦਿੰਦੀ ਹੈ ਅਤੇ ਇਸ ਰੰਗਲੀ ਦੁਨੀਆ 'ਚ ਮਨੋਰੰਜਨ ਵਾਲਾ ਸਮਾਂ ਬਿਤਾਉਂਦਾ ਵਿਅਕਤੀ ਕਦੋਂ ਬੁਰੇ ਸਮੇਂ ਦੇ ਗੇੜ 'ਚ ਆ ਗੋਤੇ ਖਾ ਜਾਵੇ ਕੋਈ ਨੀ ਕਹਿ ਸਕਦਾ। ਅਜਿਹਾ ਹੀ ਬੇ-ਆਫ ਪਲੈਂਟੀ (ਟੌਰੰਗਾ) ਵਿਖੇ ਰਹਿੰਦੇ ਦੋ ਪੰਜਾਬੀ ਮੁੰਡਿਆਂ ਬਲਜੀਤ ਸਿੰਘ (23) ਅਤੇ ਹਰਪ੍ਰੀਤ ਸਿੰਘ (26) ਨਾਲ ਹੋਇਆ ਲਗਦਾ ਹੈ। 2015 ਦੇ ਵਿਚ ਇਹ ਦੋਵੇਂ ਅਤੇ ਇਨ੍ਹਾਂ ਦਾ ਇਕ ਦੋਸਤ 'ਨਾਈਟ ਆਊਟ' ਦੌਰਾਨ ਇਕ ਔਰਤ ਦੇ ਸੰਪਰਕ ਵਿਚ ਆ ਗਏ।

ਕਿਸੇ ਹੱਦ ਤੱਕ ਸਹਿਮਤੀ ਸੀ ਅਤੇ ਬਾਅਦ 'ਚ ਉਸਦੇ ਘਰ ਵੀ ਪਹੁੰਚੇ ਪਰ ਇਹ ਸਹਿਮਤੀ ਬਾਅਦ ਵਿਚ ਜ਼ਹਿਮਤ ਬਣ ਕੇ ਜ਼ਿੰਦਗੀ ਦੇ ਵੱਡੇ ਸਬਕ 'ਚ ਬਦਲ ਗਈ।  ਇਹ ਔਰਤ ਵੀ ਨਸ਼ੇ ਵਿਚ ਆ ਚੁੱਕੀ ਸੀ ਤੇ ਉਸਦੇ ਘਰ ਹੀ ਮਨੋਰੰਜਨ ਦਾ ਮਾਮਲਾ ਅਗਾਂਹ ਲੰਘ ਗਿਆ।  ਇਨ੍ਹਾਂ ਮੁੰਡਿਆ ਦਾ ਸਾਥੀ ਇਸ ਔਰਤ ਦੇ ਘਰੋਂ ਚਲਾ ਗਿਆ ਪਰ ਇਹ ਸਜ਼ਾ ਪ੍ਰਾਪਤ ਕਰਨ ਵਾਲੇ ਦੋਵੇਂ ਮੁੰਡੇ ਉਥੇ ਹੀ ਰਹਿ ਗਏ ਸਨ, ਜਿਨ੍ਹਾਂ ਨੇ ਬਾਅਦ ਵਿਚ ਉਸ ਔਰਤ ਦੇ ਨਾਲ ਜ਼ੋਰ-ਜਬਰਦਸਤੀ ਕੀਤੀ। ਇਨ੍ਹਾਂ ਮੁੰਡਿਆਂ ਉਤੇ ਬਲਾਤਕਾਰ ਦੇ ਦੋਸ਼ ਜਿਉਰੀ ਨੇ ਕੁਝ ਸਮਾਂ ਪਹਿਲਾਂ ਸਾਬਿਤ ਕਰ ਦਿੱਤੇ ਸਨ

ਅਤੇ ਅੱਜ ਮਾਣਯੋਗ ਅਦਾਲਤ ਤੋਂ ਦੋਹਾਂ ਨੂੰ 8 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਵਕੀਲ 9 ਸਾਲ ਦੀ ਸਜ਼ਾ ਦੀ ਮੰਗ ਕਰ ਰਿਹਾ ਸੀ ਪਰ ਕੁਝ ਕਾਰਨਾਂ ਜਿਵੇਂ ਪਛਤਾਵਾ ਆਦਿ ਕਰਕੇ ਇਹ ਸਜ਼ਾ ਘਟਾ ਦਿੱਤੀ ਗਈ। ਹਰਪ੍ਰੀਤ ਸਿੰਘ ਨੇ 16,000 ਡਾਲਰ ਤੱਕ ਹਰਜਾਨਾ ਭਰਨ ਦੀ ਪੇਸ਼ਕਸ਼ ਵੀ ਕੀਤੀ ਸੀ। ਇਸਦੇ ਵਕੀਲ ਨੇ ਕਿਹਾ ਸੀ ਕਿ ਹਰਜ਼ਾਨਾ ਭਰਨ ਬਾਅਦ ਵੀ ਇਮੀਗ੍ਰੇਸ਼ਨ ਉਸਦਾ ਵੀਜ਼ਾ ਸਟੇਟਸ ਵੇਖੇਗੀ ਅਤੇ ਦੇਸ਼ ਨਿਕਾਲਾ ਵੀ ਹੋ ਸਕਦਾ ਹੈ ਜਿਸ ਕਰਕੇ ਇਹ ਹਰਜ਼ਾਨਾ ਜ਼ਾਇਜ ਹੈ, ਪਰ ਪੀੜ੍ਹਤ ਮਹਿਲਾ ਨੇ ਇਸਨੂੰ ਇਕ ਤਰ੍ਹਾਂ ਨਾਲ ਠੁਕਰਾ ਦਿੱਤਾ। 

ਦੂਜੇ ਮੁੰਡੇ ਦੇ ਵਕੀਲ ਨੇ ਕਿਹਾ ਕਿ ਉਸਦਾ ਮੁਵੱਕਲ ਹਰਜ਼ਾਨਾ ਭਰਨ ਦੀ ਹਾਲਤ ਵਿਚ ਨਹੀਂ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਪ੍ਰਬੰਧ ਕਰ ਸਕਦਾ ਹੈ। 
ਮਾਣਯੋਗ ਜੱਜ ਨੇ ਦੋਹਾਂ ਦੋਸ਼ੀਆਂ ਨੂੰ ਕਿਹਾ ਕਿ ਤੁਸੀਂ ਇਕ ਔਰਤ ਨਾਲ ਜਬਰ ਜਨਾਹ ਕੀਤਾ ਹੈ  ਜੋ ਕਿ ਨਸ਼ੇ ਵਿਚ ਸੀ ਅਤੇ ਆਪਣੇ ਘਰ ਸੀ। ਇਸਦਾ ਉਸ ਔਰਤ ਉਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਤੇ ਉਹ ਆਪਣੇ ਘਰ ਤੋਂ ਬਾਹਰ ਜਾਣ ਤੋਂ ਡਰਦੀ ਹੈ।

ਹਰਪ੍ਰੀਤ ਸਿੰਘ ਨੂੰ ਜੱਜ ਸਾਹਿਬ ਨੇ 8 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਹੈ ਤੇ 16000 ਡਾਲਰ ਹਰਜ਼ਾਨਾ ਭਰਨ ਦਾ ਹੁਕਮ ਦਿੱਤਾ। ਬਲਜੀਤ ਸਿੰਘ ਨੂੰ 8 ਸਾਲ 4 ਮਹੀਨੇ ਦੀ ਸਜ਼ਾ ਸੁਣਾਈ ਗਈ। ਇਹ ਉਸ ਸਮੇਂ ਦੂਜੇ ਮੁੰਡੇ ਤੋਂ ਘੱਟ ਉਮਰ ਵਿਚ ਸੀ ਅਤੇ ਉਸਦਾ ਸਬੰਧੀ ਸੀ ਜਿਸ ਕਰਕੇ ਇਸਦਾ ਕੁਝ ਲਿਹਾਜ਼ ਰੱਖਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement