ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੰਦਰਾਂ ਅਤੇ ਗੁਰਦੁਆਰਿਆਂ ਦਾ ਦੌਰਾ ਕੀਤਾ 
Published : Nov 1, 2024, 11:06 pm IST
Updated : Nov 1, 2024, 11:06 pm IST
SHARE ARTICLE
Prime Minister of Australia visited temples and Gurdwara on the occasion of Bandi Chhod Diwas.
Prime Minister of Australia visited temples and Gurdwara on the occasion of Bandi Chhod Diwas.

ਸਿਡਨੀ ਦੇ ਗਲੇਨਵੁੱਡ ਦੇ ਇਕ ਗੁਰਦੁਆਰੇ ਦੀ ਨਵੀਂ ਰਸੋਈ ਦਾ ਉਦਘਾਟਨ ਵੀ ਕੀਤਾ

ਕੈਨਬਰਾ : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁਕਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਇਕ ਮੰਦਰ ’ਚ ਦਰਸ਼ਨ ਕੀਤੇ ਅਤੇ ਬੰਦੀ ਛੋੜ ਦਿਵਸ ਦੇ ਮੌਕੇ ’ਤੇ ਇਕ ਗੁਰਦੁਆਰੇ ’ਚ ਮੱਥਾ ਟੇਕਿਆ। 61 ਸਾਲ ਦੇ ਅਲਬਾਨੀਜ਼ ਨੇ ‘ਐਕਸ’ ’ਤੇ ਅਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ ਸਿਡਨੀ ਦੇ ਗਲੇਨਵੁੱਡ ਦੇ ਇਕ ਗੁਰਦੁਆਰੇ ’ਚ ਸੰਤਰੀ ਰੰਗ ਦੀ ਪੱਗ ਬੰਨ੍ਹੇ ਨਜ਼ਰ ਆ ਰਹੇ ਹਨ। ਉਨ੍ਹਾਂ ਇਸ ਮੌਕੇ ਗੁਰਦੁਆਰੇ ਦੀ ਨਵੀਂ ਰਸੋਈ ਦਾ ਉਦਘਾਟਨ ਵੀ ਕੀਤਾ। 

ਉਨ੍ਹਾਂ ਨੇ ‘ਐਕਸ’ ’ਤੇ ਲਿਖਿਆ, ‘‘ਬੰਦੀ ਛੋੜ ਦਿਵਸ ਮੁਬਾਰਕ। ਅੱਜ ਇੱਥੇ ਗੁਰਦੁਆਰਾ ਸਾਹਿਬ ਗਲੇਨਵੁੱਡ ਵਿਖੇ ਆ ਕੇ ਨਵੀਂ ਰਸੋਈ ਦਾ ਉਦਘਾਟਨ ਕਰਨਾ ਬਹੁਤ ਵਧੀਆ ਸੀ।’’ ਤਸਵੀਰਾਂ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਸਕਰਾਉਂਦੇ ਅਤੇ ਸ਼ਰਧਾਲੂਆਂ ਨਾਲ ਸੈਲਫੀ ਲੈਂਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਅਲਬਾਨੀਜ਼ ਨੇ ਸਿਡਨੀ ਦੇ ਮੁਰੂਗਨ ਮੰਦਰ ਜਾ ਕੇ ਤਾਮਿਲ ਆਸਟ੍ਰੇਲੀਆਈ ਭਾਈਚਾਰੇ ਦੇ ਮੈਂਬਰਾਂ ਨਾਲ ਦੀਵਾਲੀ ਮਨਾਈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਹਨੇਰੇ ’ਤੇ ਚਾਨਣ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੈ। ਅੱਜ ਸਿਡਨੀ ਦੇ ਮੁਰੂਗਨ ਮੰਦਰ ’ਚ ਤਾਮਿਲ ਆਸਟਰੇਲੀਆਈ ਭਾਈਚਾਰੇ ਨਾਲ ਤਿਉਹਾਰ ਮਨਾਉਣਾ ਖੁਸ਼ੀ ਦੀ ਗੱਲ ਸੀ। ਇਹ ਮੰਦਰ ਰੋਜ਼ਾਨਾ ਹਰ ਖੇਤਰ ਦੇ ਲੋਕਾਂ ਵਲੋਂ ਆਉਂਦਾ ਹੈ ਅਤੇ ਪਛਮੀ ਸਿਡਨੀ ਦੇ ਦਖਣੀ ਏਸ਼ੀਆਈ ਹਿੰਦੂ ਭਾਈਚਾਰੇ ਦਾ ਕੇਂਦਰ ਬਣ ਗਿਆ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਰੌਸ਼ਨੀ ਦਾ ਤਿਉਹਾਰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿਤੀ । 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement